ਮਾਨਸਾ 7 ਅਪ੍ਰੈਲ(ਸਾਰਾ ਯਹਾਂ/ਬੀਰਬਲ ਧਾਲੀਵਾਲ)
ਜੈ ਪੀਰਾਂ ਦੀ ਸੇਵਾਦਾਰ ਸੰਮਤੀ ਮਾਨਸਾ ਵੱਲੋਂ ਚੌਥਾ ਵਿਸ਼ਾਲ ਖੂਨਦਾਨ ਕੈਂਪ ਪੀਰਖਾਨਾ ਸਿਨੇਮਾ ਰੋਡ ਮਾਨਸਾ ਵਿਖੇ ਲਗਾਇਆ ਗਿਆ। ਜਿਸ ਵਿੱਚ ਪ੍ਰਧਾਨ ਨਰਿੰਦਰ ਜੋਗਾ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ ,ਖੂਨਦਾਨ ਕਰਨ ਨਾਲ ਅਸੀਂ ਕਿਸੇ ਦੀ ਜਿੰਦਗੀ ਬਚਾ ਸਕਦੇ ਹਾਂ, ਖੂਨਦਾਨ ਕਰਨ ਨਾਲ ਸਰੀਰ ਵਿੱਚ ਨਵਾਂ ਖੂਨ ਬਣਦਾ ਹੈ। ਕੈਸ਼ੀਅਰ ਮੂਲਿੰਦਰਪਾਲ ਨੇ ਦੱਸਿਆ ਕਿ ਕੈਂਪ ਵਿੱਚ 28 ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ, ਆਈ ਹੋਈ ਬਲੱਡ ਬੈਂਕ ਸਿਵਿਲ ਹਸਪਤਾਲ ਮਾਨਸਾ ਦੀ ਟੀਮ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਅਰਸ਼ਦੀਪ ਸਿੰਘ, ਸ਼ਾਮ ਲਾਲ ਭੰਮਾ, ਮੋਹਿੰਦਰਪਾਲ, ਰਮੇਸ਼ ਬੁਢਲਾਡਾ, ਰਮੇਸ਼ ਭੰਮਾ, ਅੰਕਿਤ (ਨੀਸ਼ੂ), ਹਿਮਾਂਸ਼ੂ ਸ਼ਰਮਾ, ਨੀਰਜ, ਗਗਨ,ਪਵਨ ਭੰਮਾ,ਸੁਰੇਸ਼ ਬਾਬਾ,ਜਸ਼ਨ,ਮੁਨੀਸ਼, ਪਰਗਟ ਸਿੰਘ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਮੱਖਣ ਸਿੰਘ ਹਾਜ਼ਰ ਸਨ।