*ਖੂਨਦਾਨ ਲਈ ਪ੍ਰੇਰਿਤ ਕਰਨ ਵਿੱਚ ਸਵੈਇੱਛਕ ਖੂਨਦਾਨੀਆਂ ਦਾ ਵੱਡਾ ਰੋਲ- ਡਾ: ਬਬੀਤਾ*

0
71

ਮਾਨਸਾ, 21ਜੁਲਾਈ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਸਾਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਅੱਜ 129ਵੀਂ ਵਾਰ ਖ਼ੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨ ਦਾ ਸੰਦੇਸ਼ ਦਿੱਤਾ।ਇਹ ਜਾਣਕਾਰੀ ਦਿੰਦਿਆਂ ਬਲਜੀਤ ਕੜਵਲ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸਮੇਂ ਸਮੇਂ ਤੇ ਲੋਕਾਂ ਨੂੰ ਖੂਨਦਾਨ ਨੇਤਰਦਾਨ ਅਤੇ ਸ਼ਰੀਰਦਾਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਅਤੇ ਇਹ ਪਰਿਵਾਰਕ ਮੈਂਬਰਾਂ ਸਮੇਤ ਖੁੱਦ ਵੀ ਖੂਨਦਾਨ ਕਰਦੇ ਹਨ।ਬਲੱਡ ਟਰਾਂਸਫਿਉਜਨ ਅਫਸਰ ਡਾਕਟਰ ਬਬੀਤਾ ਰਾਣੀ ਨੇ ਦੱਸਿਆ ਕਿ ਸਵੈਇੱਛਕ ਖੂਨਦਾਨੀਆਂ ਦੇ ਯਤਨਾਂ ਸਦਕਾ ਮਾਨਸਾ ਜ਼ਿਲ੍ਹੇ ਵਿੱਚ ਖ਼ੂਨਦਾਨ ਲਹਿਰ ਵਧੀਆ ਢੰਗ ਨਾਲ ਚਲ ਰਹੀ ਹੈ ਬਲੱਡ ਬੈਂਕ ਮਾਨਸਾ ਵਿੱਚ ਕਦੇ ਵੀ ਖੂਨ ਦੀ ਕਿੱਲਤ ਮਹਿਸੂਸ ਨਹੀਂ ਹੋਈ ਜਿੱਥੇ ਸਮਾਜਸੇਵੀ ਸੰਸਥਾਵਾਂ ਵਲੋਂ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਉਸ ਦੇ ਨਾਲ ਸਵੈਇੱਛਕ ਖੂਨਦਾਨੀ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦੇ ਹਨ ਉਹਨਾਂ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ।ਇਸ ਮੌਕੇ ਪੇ੍ਮ ਸਿੰਗਲਾ,ਮਨੀਸ਼ ਗੋਇਲ, ਸਾਹਿਲ ਜਿੰਦਲ, ਬਲਜੀਤ ਕੜਵਲ,ਮੈਡਮ ਸੁਨੈਨਾ,ਅਮਨਦੀਪ ਸਿੰਘ ਸਮੇਤ ਬਲੱਡ ਬੈਂਕ ਦੀ ਟੀਮ ਦੇ ਮੈਂਬਰ ਹਾਜ਼ਰ ਸਨ।

NO COMMENTS