ਖੂਨਦਾਨ ਦੇ ਖੇਤਰ ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ

0
58

ਸਵੈਇੱਛਕ ਖੂਨਦਾਨੀਆਂ ਦੇ ਯਤਨਾਂ ਸਦਕਾ ਬਲੱਡ ਬੈਂਕ ਚ ਖੂਨ ਦੀ ਕਦੇ ਕਿਲੱਤ ਨਹੀਂ ਹੋਈ… ਡਾਕਟਰ.ਬਬੀਤਾ

ਮਾਨਸਾ 31 ਦਸੰਬਰ (ਸਾਰਾ ਯਹਾ/ਜੋਨੀ ਜਿੰਦਲ) : 1 ਅਕਤੂਬਰ ਨੂੰ ਰਾਸ਼ਟਰੀ ਸਵੈਇਛੱਕ ਖੂਨਦਾਨ ਦਿਵਸ ਮੌਕੇ ਕਰੋਨਾ ਦੀ ਬੀਮਾਰੀ ਕਾਰਣ ਜ਼ੂਮ ਐਪ ਰਾਹੀਂ ਹੋਏ ਰਾਜ ਪੱਧਰੀ ਸਮਾਗਮ ਦੇ ਖੂਨਦਾਨੀਆਂ ਨੂੰ ਅੱਜ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਖੂਨਦਾਨੀ ਸੁਨੀਲ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਪੰਜਾਬ ਸਟੇਟ ਬਲੱਡ ਟਰਾਸਫਿਉਜਨ ਕੌਂਸਲ ਵੱਲੋਂ ਹਰ ਸਾਲ 100ਵਾਰ ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਰਾਜ ਪੱਧਰ ਤੇ ਸਮਾਗਮ ਕਰਕੇ ਸਨਮਾਨ ਕੀਤਾ ਜਾਂਦਾ ਹੈ ਇਸ ਵਾਰ ਕੋਵਿਡ 19ਦੀ ਬੀਮਾਰੀ ਕਾਰਣ ਇਹ ਸਨਮਾਨ ਸਮਾਰੋਹ ਜ਼ੂਮ ਐਪ ਰਾਹੀਂ ਕੀਤਾ ਗਿਆ ਜਿਸ ਵਿੱਚ ਸਰਦਾਰ ਬਲਵੀਰ ਸਿੰਘ ਸਿੱਧੂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਅੱਜ ਸਿਹਤ ਵਿਭਾਗ ਵੱਲੋਂ ਭੇਜੇ ਗਏ ਇਹਨਾਂ ਸਰਟੀਫਿਕੇਟਾਂ ਦੀ ਵੰਡ ਡਾਕਟਰ ਬਬੀਤਾ ਰਾਣੀ ਬਲੱਡ ਟਰਾਸਫਿਉਜਨ ਅਫਸਰ ਵਲੋਂ ਕੀਤੀ ਗਈ। ਜਿਸ ਵਿਚ ਖੂਨਦਾਨੀ ਸੰਜੀਵ ਪਿੰਕਾ ਨੂੰ 123 ਵਾਰ ਅਤੇ ਖੂਨਦਾਨੀ ਬਲਜੀਤ ਸ਼ਰਮਾ ਨੂੰ 116 ਵਾਰ ਖ਼ੂਨਦਾਨ ਕਰਨ ਤੇ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕੋਵਿਡ ਸਮੇਂ ਖੂਨਦਾਨ ਦੇ ਖੇਤਰ ਚ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਮਾਨਸਾ ਸਾਇਕਲ ਗਰੁੱਪ ਨਿੰਰਕਾਰੀ ਮਿਸ਼ਨ ਲੋਕ ਭਲਾਈ ਕਲੱਬ ਭੰਮੇ ਸਹਿਯੋਗ ਵੇਲਫੇਅਰ ਸੁਸਾਇਟੀ ਨੇਕੀ ਫਾਉਂਡੇਸ਼ਨ ਬੁਢਲਾਡਾ ਸਮੇਤ ਹੋਰ ਸੰਸਥਾਵਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਡਾਕਟਰ ਬਬੀਤਾ ਰਾਣੀ ਨੇ ਸਨਮਾਨ ਪੱਤਰ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਹਨਾਂ ਖੂਨਦਾਨੀਆਂ ਦੇ ਯਤਨਾਂ ਸਦਕਾ ਬਲੱਡ ਬੈਂਕ ਚ ਖੂਨ ਦੀ ਕਦੇ ਵੀ ਕਿੱਲਤ ਮਹਿਸੂਸ ਨਹੀਂ ਹੋਈ। ਉਹਨਾਂ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਇੱਕ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਭੰਮੇ ਸੁਨੀਲ ਗੋਇਲ ਡਿੰਪਲ ਫਰਮਾਹੀ ਮੈਡਮ ਸੂਨੈਨਾ ਜਗਦੀਪ ਸਿੰਘ ਲੱਕੀ ਸਮੇਤ ਖੂਨਦਾਨੀ ਹਾਜ਼ਰ ਸਨ।

NO COMMENTS