ਖੂਨਦਾਨ ਤੋਂ ਵੱਡਾ ਕੋਈ ਪੁੰਨ ਨਹੀਂ ਐਡਵੋਕੇਟ ਕੇਸਰ ਸਿੰਘ ਧਲੇਵਾਂ

0
71

ਲਹਿਰਾ 22 ,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) : ਬਾਬਾ ਮੋਨੀ ਜੀ ਗਰੁੱਪ ਆਫ ਕਾਲਜਿਜ, ਲਹਿਰਾ ਮੁਹੱਬਤ (ਬਠਿੰਡਾ) ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਕਾਲਜ ਦੇ ਡਾਇਰੈਕਟਰ ਸ. ਕੇਸਰ ਸਿੰਘ ਧਲੇਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖੂਨਦਾਨੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਇਹ ਸੰਸਥਾ ਸ਼ੁਰੂ ਤੋਂ ਹੀ

ਸਮਾਜ ਸੇਵੀ ਕੰਮਾਂ ਵਿਚ ਹਿੱਸਾ ਲੈਂਦੀ ਰਹੀ ਹੈ। ਇਸ ਕੈਂਪ ਵਿੱਚ ਮੋਹਿਤ ਭੰਡਾਰੀ(ਡਾਇਰੈਕਟਰ ਸ਼੍ਰੀ ਗੁਰੂ ਨਾਨਕ ਦੇਵ ਐਂਮਰਜੈਂਸੀ ਬਲੱਡ ਸੇਵਾ, ਰਾਮਪੁਰਾ), ਸੰਦੀਪ ਬਰਮਾ (ਪ੍ਰਧਾਨ ਸਹਾਰਾ ਸਮਾਜ ਸੇਵਾ) ਦੀ ਅਗਵਾਈ ਵਿੱਚ ਪਹੁੰਚੀ ਟੀਮ ਨੇ ਖੂਨ ਇਕੱਤਰ ਕਰਨ ਦਾ ਕਾਰਜ ਨਿਭਾਇਆ। ਕਾਲਜ ਦੇ ਮੈਨੇਜਿੰਗ ਡਾਇਰੈਕਟਰ

ਸ. ਲਖਵੀਰ ਸਿੰਘ ਸਿੱਧੂ ਨੇ ਖੂਨਦਾਨ ਨੂੰ ਸਭ ਤੋਂ ਉੱਤਮ ਦਾਨ ਦੱਸਦਿਆ ਕਿਹਾ ਕਿ ਇਹ ਸਭ ਤੋਂ ਵੱਡੀ ਸਮਾਜ ਸੇਵਾ ਹੈ ਅਤੇ ਸਮੇਂ ਦੇ ਮੁਤਾਬਿਕ ਖੂਨ ਦਾਨ ਕਰਨ ਵਾਲੇ ਇਨਸਾਨ ਦੇ ਸਰੀਰ ਉਪਰ ਕੋਈ ਅਸਰ ਨਹੀਂ ਹੁੰਦਾ , ਪਰ ਜ਼ਰੂਰਤਮੰਦ ਦੀ ਜਾਨ ਜਰੂਰ ਬਚ ਜਾਂਦੀ ਹੈ।  ਕੈਂਪ ਦੌਰਾਨ ਡਿਗਰੀ ,ਐਜ਼ੂਕੇਸ਼ਨ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ 55 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਵੀ ਖੂਨਦਾਨ ਕੀਤਾ।

NO COMMENTS