*ਖੂਨਦਾਨ ਕਿਸੇ ਨੂੰ ਦਿੰਦਾ ਹੈ ਨਵੀਂ ਜਿੰਦਗੀ- ਡਾ. ਜਨਕ ਰਾਜ ਸਿੰਗਲਾ*

0
31

ਜੋਗਾ, 5 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਉਤਮ ਦਾਨ ਖੂਨਦਾਨ ਦੇ ਟੀਚੇ ਨੂੰ ਲੈ ਕੇ ਉਮੀਦ ਸੇਵਾ ਸੁਸਾਇਟੀ ਅਕਲੀਆ ਵਲੋਂ ਨਗਰ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਅਕਲੀਆ ਦੀ ਮੱਲਾਪੱਤੀ ਦੇ ਪਾਰਕ ਵਿਖੇ ਪਹਿਲਾ ਖੂਨਦਾਨ ਕੈਂਪ ਲਗਾ ਕੇ 30 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਹ ਖੂਨ ਬਲੱਡ ਬੈਂਕ ਮਾਨਸਾ ਵਲੋਂ ਇਕੱਤਰ ਕੀਤਾ ਗਿਆ। ਕੈਂਪ ਵਿਚ ਇਕੱਤਰ ਕੀਤਾ ਖੂਨ ਲੋੜਵੰਦਾਂ ਨੂੰ ਦਿੱਤਾ ਜਾਵੇਗਾ। ਸੁਸਾਇਟੀ ਨੇ ਪ੍ਰਣ ਲਿਆ ਕਿ ਇਹ ਕੈਂਪ ਹਰ ਸਾਲ ਲੱਗੇਗਾ ਕਿਉਂਕਿ ਖੂਨਦਾਨ ਦੇਣ ਨਾਲ ਅਸੀਂ ਅਨੇਕਾਂ ਜਿੰਦਗੀਆਂ ਬਚਾ ਸਕਦੇ ਹਾਂ। ਇਸ ਕੈਂਪ ਦਾ ਉਦਘਾਟਨ ਆਈ.ਐਮ.ਏ ਤੇ ਵਾਈਸ ਆਫ਼ ਮਾਨਸਾ ਦੇ ਜਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਸਰਪੰਚ ਜਗਸੀਰ ਸਿੰਘ ਕਾਕਾ ਨੇ ਸਾਂਝੇ ਤੌਰ ਤੇ ਕੀਤਾ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਤਾਂ ਹੈ ਹੀ। ਜਦੋਂ ਲੋੜ ਪੈਣ ਤੇ ਇਹ ਦਾਨ ਵਜੋਂ ਦਿੰਦੇ ਹਾਂ ਤਾਂ ਕਿਸੇ ਬੰਦੇ ਨੂੰ ਇਸ ਨਾਲ ਨਵੀਂ ਜਿੰਦਗੀ ਮਿਲਦੀ ਹੈ। ਜਿਸ ਵਰਗਾ ਦਾਨ ਹੋਰ ਕੋਈ ਨਹੀਂ ਹੋ ਸਕਦਾ। ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਖੂਨਦਾਨ ਨਾਲ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਜਾਂ ਸਿਹਤ ਦਾ ਨੁਕਸਾਨ ਨਹੀਂ ਹੁੰਦਾ, ਬਲਕਿ ਇਸ ਨਾਲ ਅਸੀਂ ਤੰਦਰੁਸਤ ਹੁੰਦੇ ਹਾਂ। ਇਸ ਕਰਕੇ ਹਰ ਵਿਅਕਤੀ ਨੂੰ ਆਪਣੇ ਕਿਸੇ ਖਾਸ ਦਿਹਾੜੇ, ਖੁਸ਼ੀ ਜਾਂ ਕਿਸੇ ਵੀ ਮੌਕੇ ਖੂਨਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਉਮੀਦ ਸੇਵਾ ਸੁਸਾਇਟੀ ਅਕਲੀਆ ਦੇ ਯਤਨਾਂ ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੋਪਾਲ ਅਕਲੀਆ ਅਤੇ ਪ੍ਰਧਾਨ ਗੁਰਦੀਪ ਸਿੰਘ ਵਲੋਂ ਖੂਨਦਾਨ ਦੇਣ ਵਾਲੇ ਨੌਜਵਾਨਾਂ, ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸੁਸਾਇਟੀ ਵੱਲੋਂ ਖੂਨਦਾਨੀਆਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਖਜਨਾਚੀ ਚਮਕੌਰ ਸਿੰਘ ਸੈਂਬਰ, ਪ੍ਰੈੱਸ ਸਕੱਤਰ ਧਰਮਾ ਸਿੰਘ, ਕੁਲਵੰਤ ਸਿੰਘ ਗਿੱਲ, ਨਿੰਦਰ ਸਿੰਘ, ਮਲਕੀਤ ਸਿੰਘ ਸਿੱਧੂ, ਭਗਵਾਨ ਸਿੰਘ, ਪੰਚ ਸੇਵਕ ਸਿੰਘ ਗੋਸ਼ੀ, ਪੰਚ ਭੁਪਿੰਦਰ ਸਿੰਘ ਬਿੱਟੂ, ਬਲਕਾਰ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਫ਼ੌਜੀ, ਹਰਦੀਪ ਸਿੰਘ ਬੁੜੇਕਾ, ਡਾ. ਬਲਜੀਤ ਸਿੰਘ, ਅਮਰੀਕ ਸਿੰਘ ਜੋਗਾ ਆਦਿ ਪਤਵੰਤੇ ਹਾਜਰ ਸਨ।

NO COMMENTS