*ਖੂਨਦਾਨ ਕਰਕੇ ਜਨਮਦਿਨ ਮਨਾਉਣਾ ਵਧੀਆ ਸੋਚ… ਸੰਜੀਵ ਪਿੰਕਾ*

0
12

ਮਾਨਸਾ 29 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਗਾਇਕੀ ਦੀ ਦੁਨੀਆਂ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਮਾਨਸਾ ਦੇ ਵਸਨੀਕ ਸੇਵਕ ਸੰਦਲ ਨੇ ਅਪਣੇ ਜਨਮਦਿਨ ਮੌਕੇ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਸੈਂਟਰ ਵਿਖੇ ਖੂਨਦਾਨ ਕਰਕੇ ਖੁਸ਼ੀ ਸਾਂਝੀ ਕੀਤੀ।ਇਹ ਜਾਣਕਾਰੀ ਦਿੰਦਿਆਂ ਖੂਨਦਾਨੀ ਪ੍ਰੇਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸ਼ਹਿਰ ਦੇ ਸਵੈਇੱਛਕ ਖੂਨਦਾਨੀ ਹਰੇਕ ਖੁਸ਼ੀ ਸਾਂਝੀ ਕਰਨ ਲਈ ਖੂਨਦਾਨ ਕਰਦੇ ਹਨ ਜਿਸ ਨਾਲ ਲੋਕਾਂ ਨੂੰ ਖੂਨਦਾਨ ਕਰਨ ਦੀ ਪ੍ਰੇਰਨਾ ਵੀ ਮਿਲਦੀ ਹੈ।ਇਸ ਮੌਕੇ ਖੂਨਦਾਨੀ ਨੂੰ ਵਧਾਈ ਦਿੰਦਿਆਂ ਬਲੱਡ ਟਰਾਂਸਫਿਊਜਨ ਅਫਸਰ ਡਾਕਟਰ ਸ਼ਾਇਨਾ ਨੇ ਦੱਸਿਆ ਕਿ ਬਲੱਡ ਬੈਂਕ ਵਿੱਚ ਓ ਪਾਜ਼ਿਟਿਵ ਬਲੱਡ ਦੀ ਜ਼ਰੂਰਤ ਸੀ ਜੋ ਕਿ ਇਸ ਖੂਨਦਾਨ ਕੀਤੇ ਯੂਨਿਟ ਨਾਲ ਲੋੜਵੰਦ ਮਰੀਜ਼ ਨੂੰ ਦੇ ਕੇ ਉਸਦੀ ਜ਼ਰੂਰਤ ਨੂੰ ਪੂਰਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਕਰਨ ਵਾਲੇ ਸੇਵਕ ਸੰਦਲ ਨੇ ਕਿਹਾ ਕਿ ਉਹ ਬਲਜੀਤ ਸ਼ਰਮਾਂ, ਪ੍ਰਵੀਨ ਟੋਨੀ ਸ਼ਰਮਾਂ ਅਤੇ ਸੰਜੀਵ ਪਿੰਕਾ ਵਰਗੇ ਖੂਨਦਾਨੀਆਂ ਤੋਂ ਪ੍ਰੇਰਿਤ ਹੋ ਕੇ ਅਪਣੇ ਹਰੇਕ ਜਨਮਦਿਨ ਮੌਕੇ ਖੂਨਦਾਨ ਕਰਦੇ ਹਨ ਅਤੇ ਅਪਣੇ ਨਜ਼ਦੀਕੀਆਂ ਨੂੰ ਵੀ ਅਜਿਹੇ ਮੌਕਿਆਂ ਤੇ ਖੂਨਦਾਨ ਕਰਨ ਲਈ ਕਹਿੰਦੇ ਹਨ।ਇਸ ਮੌਕੇ ਬਿੰਨੂ ਕੁਮਾਰ,ਪਰਗਟ ਸਿੰਘ, ਸਮੇਤ ਮੈਂਬਰ ਹਾਜ਼ਰ ਸਨ

NO COMMENTS