ਮਾਨਸਾ 08,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : ਅਗਰਵਾਲ ਸਭਾ (ਰਜਿ:) ਮਾਨਸਾ ਵਲੋਂ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਾਨਸਾ ਸ਼ਹਿਰ ਚ ਲੋੜਵੰਦ ਮਰੀਜ਼ਾਂ ਦੀ ਖੂਨਦਾਨ ਕਰਕੇ ਕੀਮਤੀ ਜਾਨਾਂ ਬਚਾਉਣ ਵਾਲੇ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਆਰ.ਸੀ.ਗੋਇਲ ਅਤੇ ਖਜਾਨਚੀ ਤੀਰਥ ਸਿੰਘ ਮਿੱਤਲ ਨੇ ਦੱਸਿਆ ਕਿ ਸਤਾਰਾਂ ਵਾਰ ਰਾਜ ਪੱਧਰ ਤੇ ਸਨਮਾਨਿਤ ਅਗਰਵਾਲ ਸਭਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਨੇ ਜਿੱਥੇ ਹੁਣ ਤੱਕ 126ਵਾਰ, ਪੰਜ ਵਾਰ ਰਾਜ ਪੱਧਰ ਤੇ ਸਨਮਾਨਿਤ ਬਲਜੀਤ ਸ਼ਰਮਾਂ ਨੇ 119ਵਾਰ ਅਤੇ ਸੁਨੀਲ ਗੋਇਲ ਨੇ 100ਵਾਰ ਖੁੱਦ ਖੂਨਦਾਨ ਕੀਤਾ ਹੈ ਉਸਦੇ ਨਾਲ ਹੀ ਲੋਕਾਂ ਨੂੰ ਖੂਨਦਾਨ ਪ੍ਤੀ ਜਾਗਰੂਕ ਕਰਨ ਵਿੱਚ ਵੱਡਾ ਯੋਗਦਾਨ ਦੇ ਰਹੇ ਹਨ।
ਇਸ ਮੌਕੇ ਬੋਲਦਿਆਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਹਰੇਕ ਅਠਾਰ੍ਹਾਂ ਸਾਲ ਤੋਂ ਵੱਧ ਉਮਰ ਦੇ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕੇ ਕਿਉਂਕਿ ਜਿਸ ਮਰੀਜ਼ ਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ ਚਾਹੇ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਉਸ ਮਰੀਜ਼ ਦੀ ਜਾਨ ਖੂਨ ਦੇ ਕੇ ਹੀ ਬਚਾਈ ਜਾ ਸਕਦੀ ਹੈ ਇਸਦਾ ਕੋਈ ਬਦਲ ਨਹੀਂ ਹੈ। ਉਹਨਾਂ ਕਿਹਾ ਕਿ ਅਗਰਵਾਲ ਸਭਾ ਮਾਨਸਾ ਮਾਣ ਮਹਿਸੂਸ ਕਰਦੀ ਹੈ ਕਿ ਉਹਨਾਂ ਦੇ ਮੈਂਬਰ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰ ਰਹੇ ਹਨ।
ਸੰਜੀਵ ਪਿੰਕਾ ਨੇ ਦੱਸਿਆ ਕਿ ਹਰੇਕ ਇਨਸਾਨ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਹੁੰਦੀ ਅਤੇ ਖੂਨਦਾਨ ਕਰਨ ਉਪਰੰਤ ਇਨਸਾਨ ਆਮ ਵਾਂਗ ਕੰਮ ਕਰ ਸਕਦਾ ਹੈ।
ਇਸ ਮੌਕੇ ਸਰਪ੍ਰਸਤ ਮੱਘਰ ਮੱਲ ਖਿਆਲਾ, ਵਿਨੋਦ ਭੰਮਾਂ, ਵਿਸ਼ਾਲ ਜੈਨ ਗੋਲਡੀ, ਪਰਵੀਨ ਟੋਨੀ, ਖਜਾਨਚੀ ਤੀਰਥ ਸਿੰਘ ਮਿੱਤਲ, ਡਾਕਟਰ ਵਿਜੇ ਸਿੰਗਲਾ, ਹੁਕਮ ਚੰਦ, ਰਮੇਸ਼ ਜਿੰਦਲ, ਬਿੰਦਰ ਪਾਲ ਸਮੇਤ ਮੈਂਬਰ ਹਾਜ਼ਰ ਸਨ।