*ਖੂਨਦਾਨ ਕਰਕੇ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ:ਸੰਜੀਵ ਪਿੰਕਾ* 

0
91

ਮਾਨਸਾ 01 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ)ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਅੱਜ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਉਣ ਲਈ ਬਲੱਡ ਸੈਂਟਰ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਕੀਤਾ।ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਅਤੇ ਸੱਕਤਰ ਕਮਲ ਗਰਗ ਨੇ ਦੱਸਿਆ ਕਿ ਅਠਾਰਾਂ ਸਾਲ ਦੀ ਉਮਰ ਤੋਂ ਲਗਾਤਾਰ ਖੂਨਦਾਨ ਮੁਹਿੰਮ ਨਾਲ ਜੁੜੇ ਰਹਿ ਕੇ ਵੱਖ ਵੱਖ ਕਲੱਬਾਂ ਦੇ ਬੈਨਰ ਹੇਠ ਖ਼ੁਦ ਖੂਨਦਾਨ ਕਰਨ ਅਤੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨ ਵਾਲੇ ਸੰਜੀਵ ਪਿੰਕਾ ਨੇ ਕਿਸੇ ਮਰੀਜ਼ ਨੂੰ ਫਰੈਸ਼ ਖੂਨ ਦੀ ਜ਼ਰੂਰਤ ਪੈਣ ਤੇ ਉਸਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਮਕਸਦ ਨਾਲ ਅੱਜ 137ਵੀਂ ਵਾਰ ਖ਼ੂਨਦਾਨ ਕੀਤਾ ਹੈ ਅਪੈਕਸ ਕਲੱਬ ਦੇ ਸਾਰੇ ਹੀ ਮੈਂਬਰ ਖੂਨਦਾਨ ਕਰਦੇ ਹਨ ਅਤੇ ਕਲੱਬ ਵੱਲੋਂ ਖੂਨਦਾਨ ਕੈਂਪਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਇਸ ਮੌਕੇ ਖੂਨਦਾਨ ਕਰਨ ਉਪਰੰਤ ਸੰਜੀਵ ਪਿੰਕਾ ਨੇ ਕਿਹਾ ਕਿ ਕਿਸੇ ਵੀ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ ਤੁਹਾਡੇ ਦਾਨ ਕੀਤੇ ਖੂਨ ਨਾਲ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ ਅਤੇ ਖੂਨਦਾਨੀ ਦੀ ਸਿਹਤ ਉਪਰ ਇਸਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਸਗੋਂ ਇਸ ਨਾਲ ਬਲੱਡ ਪੈ੍ਸ਼ਰ ਵਰਗੀਆਂ ਬੀਮਾਰੀਆਂ ਤੋਂ ਪ੍ਰਭਾਵਿਤ ਹੋਣ ਦੀ ਬਚਤ ਹੁੰਦੀ ਹੈ ਉਨ੍ਹਾਂ ਕਿਹਾ ਕਿ ਹਰੇਕ ਅਠਾਰਾਂ ਸਾਲ ਤੋਂ ਪੈਂਹਠ ਸਾਲਾਂ ਦੇ ਤੰਦਰੁਸਤ ਵਿਅਕਤੀ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ ਅਤੇ ਔਰਤਾਂ ਨੂੰ ਵੀ ਖੂਨਦਾਨ ਲਹਿਰ ਨਾਲ ਜੁੜ ਕੇ ਇੱਕ ਸਾਲ ਵਿੱਚ ਤਿੰਨ ਵਾਰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਥੈਲੇਸੀਮੀਆ ਵਰਗੀ ਬੀਮਾਰੀ ਨਾਲ ਪੀੜਤ ਬੱਚਿਆਂ ਜਿਨ੍ਹਾਂ ਦੀ ਜ਼ਿੰਦਗੀ ਸਿਰਫ ਤੇ ਸਿਰਫ ਖੂਨ ਨਾਲ ਹੀ ਚਲਦੀ ਹੈ ਨੂੰ ਬਚਾਇਆ ਜਾ ਸਕੇ।

ਇਸ ਮੌਕੇ ਸੱਤਰ ਵਾਰ ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੇ ਪ੍ਰਵੀਨ ਟੋਨੀ ਸ਼ਰਮਾਂ, ਖੂਨਦਾਨੀ ਸਤੀਸ਼ ਗਰਗ, ਅਸ਼ਵਨੀ ਜਿੰਦਲ, ਕਮਲ ਗਰਗ, ਬਲੱਡ ਸੈਂਟਰ ਦੇ ਸਟਾਫ਼ ਮੈਂਬਰ ਅਮਨ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ।

NO COMMENTS