*ਖੁਸ਼ੀ ਗਮੀ ਦੇ ਮੌਕੇ, ਲੋਕ ਹੁਣ ਹਿੱਸਾ ਲੈਣਗੇ ਗਊਆਂ ਦੀ ਸੇਵਾ ਚ;ਭਾਰਤ ਵਿਕਾਸ ਪ੍ਰੀਸ਼ਦ*

0
102

ਬੁਢਲਾਡਾ 31 ਅਗਸਤ (ਸਾਰਾ ਯਹਾਂ/ਮਹਿਤਾ ਅਮਨ) ਮਾਨਵਤਾ ਦੀ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿੱਤ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਇੱਕ ਨਵੀਂ ਮੁਹਿੰਮ ਚਲਾਈ ਗਈ ਹੈ। ਮੈਂਬਰਾਂ ਵੱਲੋਂ ਆਪਣੇ ਜਨਮਦਿਨ, ਵਿਆਹ ਸਾਲਗਿਰਾ ਖੁਸ਼ੀ ਦੇ ਮੌਕੇ ਜਾਂ ਬਜੁਰਗਾਂ ਦੀ ਬਰਸੀ ਮੌਕੇ ਗਊਸ਼ਾਲਾ ਅੰਦਰ ਗਊਆਂ ਦੀ ਸੇਵਾ ਚ ਹਰਾ ਚਾਰਾ, ਅਨਾਜ, ਗੁੜ ਆਦਿ ਦੀ ਸਵਾਮਨੀ ਪਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਕ੍ਰਿਸ਼ਨ ਬੱਬੂ ਨੇ ਆਪਣੇ ਜਨਮਦਿਨ ਅਤੇ ਪੋਤੀ ਦਾ ਜਨਮ ਹੋਣ ਦੀ ਖੁਸ਼ੀ ਵਿੱਚ ਗਊਸ਼ਾਲਾ ਵਿੱਚ ਹਰਾ ਚਾਰਾ ਪਾ ਕੇ ਇਸ ਮੁਹਿੰਮ ਚ ਯੋਗਦਾਨ ਪਾਇਆ। ਇਸ ਮੌਕੇ ਪ੍ਰਧਾਨ ਅਮਿਤ ਜਿੰਦਲ, ਅਸ਼ੋਕ ਤਨੇਜਾ, ਸ਼ਿਵ ਕਾਂਸਲ ਨੇ ਹੋਰ ਮੈਂਬਰਾਂ ਨੂੰ ਅਪੀਲ ਕਿ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਪੁੰਨ੍ਹ ਦੇ ਭਾਗੀ ਬਨਣ। ਪੁਰਾਣੇ ਰੀਤੀ ਰਿਵਾਜਾਂ ਅਤੇ ਸੰਤਾਂ ਦੀ ਬਾਣੀ ਮੁਤਾਬਿਕ ਹਰ ਧਰਮ ਵਿੱਚ ਗਊ ਸੇਵਾ ਨੂੰ ਸਭ ਤੋਂ ਉਤੱਮ ਸੇਵਾ ਮੰਨਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਗਊ ਵਿੱਚ 36 ਕਰੌੜ ਦੇਵੀ ਦੇਵਤੇ ਵਾਸ ਕਰਦੇ ਹਨ। ਇਸ ਮੌਕੇ ਸੈਕਟਰੀ ਸੁਨੀਲ ਗਰਗ, ਕੈਸ਼ੀਅਰ ਸਤੀਸ਼ ਸਿੰਗਲਾ, ਰਜਿੰਦਰ ਗੋਇਲ, ਹਰੀਸ਼, ਯੋਗੇਸ਼ ਸ਼ਰਮਾਂ, ਦਰਸ਼ਨ ਕੁਮਾਰ, ਰਾਜ ਕੁਮਾਰ ਮਿੱਤਲ ਤੋਂ ਇਲਾਵਾ ਮਹਿਲਾ ਪ੍ਰਧਾਨ ਸੰਗੀਤਾ ਤਨੇਜਾ ,ਸ਼ਿਲਪੀ ਜਿੰਦਲ,ਆਦਿ ਹਾਜਰ ਸਨ।

NO COMMENTS