ਬੁਢਲਾਡਾ 24 ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਤਨਾਅ ਮੁਕਤ ਜਿੰਦਗੀ ਜਿਉਣ ਲਈ ਮਨੁੱਖ ਆਪਣੀਆਂ ਇਛਾਵਾਂ ਤੇ ਕੰਟਰੋਲ ਕਰੇ। ਇਹ ਸ਼ਬਦ ਅੱਜ ਇੱਥੇ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਬੁਢਲਾਡਾ ਵੱਲੋਂ ਕਰਵਾਏ ਗਏ ਖੁਸ਼ਹਾਲ ਜਿੰਦਗੀ ਦੇ ਬੈਨਰ ਹੇਅ ਲਾਇਫ ਕੋਚ ਰਣਦੀਪ ਸਿੰਘ ਨੇ ਮਨੂ ਵਾਟਿਕਾ ਸਕੂਲ ਦੇ ਇੰਡੋਰ ਸਟੇਡੀਅਮ ਚ ਲੋਕਾਂ ਨੂੰ ਜਿੰਦਗੀ ਜਿਉਣ ਦੇ ਟਿਪਸ ਸਾਂਝੇ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਹਰ ਸ਼ਲੋਕ ਵਿੱਚ ਜਿੰਦਗੀ ਜਿਉਣ ਦੀ ਕਲਾ ਦਿੱਤੀ ਗਈ ਹੈ। ਪ੍ਰੰਤੂ ਅੱਜ ਮਨੁੱਖ ਇਛਾਵਾਂ ਦੀ ਦੌੜ ਚ ਜਿੰਦਗੀ ਨੂੰ ਗੁੰਝਲਦਾਰ ਬਣਾ ਬੈਠਾ ਹੈ। ਜਿਸ ਕਾਰਨ ਬੀਮਾਰੀਆਂ ਨੂੰ ਉਸਨੂੰ ਘੇਰ ਰਹੀਆਂ ਹਨ। ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਸਭ ਤੋਂ ਵੱਡੀ ਯੋਗ ਸਾਧਨਾ, ਓਮ ਦੀ ਧੁਨੀ, ਵਾਹਿਗੁਰੂ ਦਾ ਜਾਪ ਨਿੱਤ ਨੇਮ ਕਰਨ ਤੇ ਤੁਹਾਡੇ ਅੰਦਰ ਸਕਾਰਆਤਮਕ ਊਰਜਾ ਵਧੇਗੀ ਅਤੇ ਤੁਸੀਂ ਆਪਣੀ ਜਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਹੋ। ਇਸ ਮੌਕੇ ਤੇ ਪ੍ਰੋਜੈਕਟ ਦੇ ਚੇਅਰਮੈਨ ਡਾ. ਰਾਜੇਸ਼ ਸਿੰਗਲਾ ਨੇ ਬੋਲਦਿਆਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਨੂੰ ਸਮਰਪਣ ਹੈ। ਤਨਾਅ ਮੁਕਤ ਜਿੰਦਗੀ ਜਿਉਣ ਲਈ ਕੋਚ ਰਣਦੀਪ ਸਿੰਘ ਦੇ ਟਿਪਸ ਕਈ ਜਿੰਦਗੀਆਂ ਨੂੰ ਬਦਲਣ ਵਿੱਚ ਸਹਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਹਰ ਚਿਹਰੇ ਤੇ ਮੁਸਕਾਨ ਪੈਦਾ ਕਰਨਾ ਹੈ। ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ ਅਤੇ ਸ਼ਿਵ ਕਾਂਸਲ ਨੇ ਕਿਹਾ ਕਿ ਸੰਸਥਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਸਮੇਂ ਸਮੇਂ ਸਿਰ ਕਰਵਾਉਂਦੀ ਰਹੇਗੀ। ਇਸ ਮੌਕੇ ਤੇ ਮਨੂ ਵਾਟਿਕਾ ਦੇ ਚੇਅਰਮੈਨ ਭਾਰਤ ਭੂੂਸ਼ਨ ਸ਼ਰਾਫ ਦਾ ਸਹਿਯੋਗ ਦੇਣ ਦਾ ਸਨਮਾਣ ਕੀਤਾ ਗਿਆ। ਇਸ ਮੌਕੇ ਸੀ.ਏ. ਰਾਜ ਕੁਮਾਰ ਮਿੱਤਲ, ਜਿਲ੍ਹਾ ਪ੍ਰਧਾਨ ਰਾਜ ਕੁਮਾਰ ਕਾਂਸਲ, ਸੀਨੀ. ਵਾਇਸ ਪ੍ਰਧਾਨ ਬੋਬੀ ਬਾਂਸਲ, ਕੈਸ਼ੀਅਰ ਸਤੀਸ਼ ਸਿੰਗਲਾ, ਸੈਕਟਰੀ ਐਡਵੋਕੇਟ ਸੁਨੀਲ ਗਰਗ, ਕ੍ਰਿਸ਼ਨ ਕੁਮਾਰ ਬੱਬੂ, ਰਜਿੰਦਰ ਗੋਇਲ ਮੌਜੂਦ ਸਨ।