ਨਵੀਂ ਦਿੱਲੀ 31 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਸੜਕ ਆਵਾਜਾਈ ਮੰਤਰਾਲੇ ਨੇ FASTag ਰਾਹੀਂ ਕੌਮੀ ਰਾਜ ਮਾਰਗ (ਐਨਐਚ) ਨੈੱਟਵਰਕ ‘ਤੇ 100 ਫੀਸਦ ਟੋਲ ਵਸੂਲਣ ਦੀ ਆਖਰੀ ਤਰੀਕ 15 ਫਰਵਰੀ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਕਿ ਭਾਰਤ ਦੇ ਰਾਸ਼ਟਰੀ ਰਾਜ ਮਾਰਗ ਅਥਾਰਟੀ (NHAI) ਨੇ 1 ਜਨਵਰੀ ਤੋਂ ਟੋਲ ਚਾਰਜ ਲਾਏ ਸੀ। ਨਕਦ ਲੈਣ-ਦੇਣ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਦੱਸ ਦਈਏ ਕਿ ਹੁਣ FASTag ਰਾਹੀਂ ਲੈਣ-ਦੇਣ ਦਾ ਹਿੱਸਾ 75-80% ਪ੍ਰਤੀਸ਼ਤ ਹੈ।
ਐਨਐਚਏਆਈ ਨਾਲ ਗੱਲਬਾਤ ਦੌਰਾਨ ਮੰਤਰਾਲੇ ਨੇ ਕਿਹਾ ਕਿ 15 ਫਰਵਰੀ ਤੋਂ ਹਾਈਵੇ ਅਥਾਰਟੀ 100 ਪ੍ਰਤੀਸ਼ਤ ਨਕਦ ਰਹਿਤ ਲੈਣ-ਦੇਣ ਲਈ ਜ਼ਰੂਰੀ ਨਿਯਮ ਬਣਾ ਸਕਦੀ ਹੈ। ਟੋਲ ਪਲਾਜ਼ਿਆਂ ‘ਤੇ ਨਕਦ ਲੈਣ-ਦੇਣ ਨੂੰ ਬੰਦ ਕਰਨ ਲਈ ਸਮਰਪਿਤ “FASTag ਲੇਨਾਂ” ਬਣਾਈਆਂ ਗਈਆਂ ਹਨ ਅਤੇ ਕਿਸੇ ਵੀ ਵਾਹਨ ਨੂੰ FASTag ਬਗਰੈ ਇਨ੍ਹਾਂ ਲੇਨਾਂ ਵਿਚ ਦਾਖਲ ਹੋਣਾ ‘ਤੇ ਆਮ ਟੋਲ ਚਾਰਜਾਂ ਤੋਂ ਦੁਗਣਾ ਭੁਗਤਾਨ ਕਰਨਾ ਪਏਗਾ।
ਇੱਕ ਅਧਿਕਾਰੀ ਨੇ ਕਿਹਾ ਕਿ “ਨਕਦ ਲੈਣ-ਦੇਣ ਦਾ ਕਾਨੂੰਨੀ ਢੰਗ ਹੈ ਤੇ ਕਿਸੇ ਨੂੰ ਨਕਦ ਅਦਾ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਇਸ ਲਈ ਸਭ ਤੋਂ ਵਧੀਆ ਵਿਕਲਪ ਮੋਟਰ ਵਾਹਨ ਦੇ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨਾ ਹੋਵੇਗਾ, ਜਿਸ ‘ਚ FASTag ਨੂੰ ਲਾਜ਼ਮੀ ਕੀਤਾ ਗਿਆ ਹੈ।