*ਖੁਸਹਾਲੀ ਭਰੀ ਦੀਵਾਲੀ ਮਨਾਉਣ ਲਈ ਹਰ ਘਰ ਵਿਹੜੇ ਵਿੱਚ ਪੌਦੇ ਲਗਾਉਣੇ ਚਾਹੀਦੇ ਹਨ-:ਡਾ.ਨਾਨਕ ਸਿੰਘ ਸੀਨੀਅਰ ਕਪਤਾਨ ਪੁਲਿਸ ਮਾਨਸਾ*

0
47

ਮਾਨਸਾ 9 ਨਵੰਬਰ-2023 (ਸਾਰਾ ਯਹਾਂ/ਮੁੱਖ ਸੰਪਾਦਕ ):

ਦੀਵਾਲੀ ਦੇ ਤਿੳੇਹਾਰ ਨੂ ੰ ਪਟਾਕ ੇ ਚਲਾ ਕੇ ਖੁਸੀ ਮਨਾਉਣ ਦੀ ਥਾਂ ਪ੍ਰਦੂਸਣ ਨੂੰ ਘਟਾਉਣ ਅਤੇ ਪ੍ਰਦੂਸਣ ਰਹਿਤ ਰੌਸਨੀਆਂ ਦਾ ਤਿਉਹਾਰ ਮਨਾਉਣ ਦੇ ਮਕਸਦ ਨਾਲ ਨਗਰ ਕੌਸਲ ਮਾਨਸਾ ਦੇ ਪ੍ਰਧਾਨ ਵਿਜੈ ਸਿੰਗਲਾ ਅਤ ੇ ਵਾਈਸ ਆਫ ਸੰਸਥਾ ਜਿਲ੍ਹਾ ਮਾਨਸਾ ਦੇ ਪ੍ਰਧਾਨ ਡਾ: ਜਨਕ ਰਾਜ ਮਾਨਸਾ ਦੀ ਟੀਮ, ਸਮੇਤ ਸੀਨੀਅਰ ਪੁਲਿਸ ਕਪਤਾਨ ਡਾ: ਨਾਨਕ ਸਿੰਘ ਆਈ.ਪੀ.ਐਸ ਨੂੰ ਪੌਦੇ ਸੌਂਪ ਕੇ ਦੀਵਾਲੀ ਦੇ ਤਿਉਹਾਰ ਦੀਆਂ ਮੁਬਾਰਕਬਾਦ ਦਿੱਤੀਆਂ ।ਸੀਨੀਅਰ ਪੁਲਿਸ ਕਪਤਾਨ ਡਾ: ਨਾਨਕ ਸਿੰਘ ਨੇ ਕਿਹਾ ਕਿ ਨਗਰ ਕੌਸਲ ਮਾਨਸਾ ਅਤੇ ਵਾਈਸ ਆਫ ਮਾਨਸਾ ਸੰਸਥਾਂ ਵੱਲੋਂ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਹੈ ਜੋ ਕਿ ਸ਼ਿਲਾਘਾਯੋਗ ਕਦਮ ਹੈ ਉਹਨਾਂ ਕਿਹਾ ਕਿ ਪੌਦੇ ਸਾਡੇ ਲਈ ਹਮੇਸਾ ਹੀ ਖੁਸੀਆਂ ਹਰਿਆਲੀ ਅਤੇ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਉਦੇ ਹਨ ਪਰ ਅਸੀ ਇਸ ਵੱਲ ਧਿਆਨ ਨਹੀ ਦੇ ਰਹੇ ਅਤ ੇ ਨਾ ਹੀ ਸਾਡੇ ਅੰਦਰ ਇਸ ਤਰ੍ਹਾ ਦੀ ਜਾਗਰਤਾ ਹੈ।ਉਨਾ ਕਿਹਾ ਕਿ ਹਰੀ ਦੀਵਾਲੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਚੰਗਾ ਸੁਨੇਹਾ ਅਤ ੇ ਸਾਡੇ ਤੰਦਰੁਸਤ ਰਹਿਣ ਦਾ ਸੰਦੇਸ ਹੈ ।ਕਿਉ ਕਿ ਸਾਡਾ ਵਾਤਾਵਰਨ ਲਗਾਤਾਰ ਦੂਸਿਤ ਹੋ ਰਿਹਾ ਹੈ ਦੂਸਿਤ ਵਾਤਾਵਰਨ ਅੰਦਰ ਬਿਮਾਰੀਆਂ,ਸੜਕੀ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ,ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਦੀਵਾਲੀ ਦੇ ਤਿਉਹਾਰ ਮੌਕ ੇ ਆਪਣੇ ਘਰਾਂ,ਬਗੀਚੀਆਂ,ਸਾਝੀਆਂ ਥਾਵਾਂ ਤ ੇ ਫਲਦਾਰ,ਫੁੱਲਦਾਰ ਅਤ ੇ ਛਾਂ ਵਾਲੇ ਪੌਦੇ ਲਗਾ ਕਰ ਸੰਕਲਪ ਕਰਨਾ ਚਾਹੀਦਾ ਹੈ ਕਿ ਉਹ ਵਾਤਾਵਰਨ ਨੂੰ ਦੂਸਿਤ ਹੋਣ ਤੋਂ ਬਚਾਉਣ ਲਈ ਯੋਗਦਾਨ ਪਾਉਣਗੇ।ਉਹਨਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਪੱਛਮੀ ਦੇਸਾਂ ਵਿੱਚ ਵਾਤਾਵਨ ਨੂੰ ਬਚਾਉਣ ਲਈ ਪੌਦੇ ਲਗਾ ਕਰ ਵਾਤਾਵਰਨ ਨੂੰ ਪ੍ਰਦੂਸਿਤ ਹੋਣ ਤੋਂ ਰੋਕਿਆਂ ਜਾ ਰਿਹਾ ਹੈ।ਜੋ ਕਿ ਇੱਕ ਤੰਦਰੁਸਤੀ ਦਾ ਖਜਾਨਾ ਹਨ।ਉਹਨਾਂ ਕਿਹਾ ਹਰ ਵਿਅਕਤੀ ਵੱਧ ਤੋ ਵੱਧ ਪੌਦੇ ਤਿਉਹਾਰਾ,ਜਨਮ ਦਿਨ,ਖੁਸੀਆਂ ਮੌਕ ੇ ਪੌਦੇ ਲਗਾ ਕਰ ਉਸਨੂੰ ਸੋਸਲ ਮੀਡੀਆ ਰਾਹੀ ਸੇਅਰ ਕਰਕੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰਤਾ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਇੱਕ ਚੰਗਾ ਸੰਦੇਸ ਹੈ।ਇਸ ਮੌਕ ੇ ਐਸ.ਪੀ(ਡੀ) ਬਾਲ ਕ੍ਰਿਸਨ,ਐਸ.ਪੀ(ਐੱਚ) ਜਸਕੀਰਤ ਸਿੰਘ,ਨਗਰ ਕੌਸਲ ਦੇ ਪ੍ਰਧਾਨ ਵਿਜੈ ਸਿੰਗਲਾ,ਨਗਰ ਕੌਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ,ਵਾਈਸ ਆਫ ਜਿਲ੍ਹਾ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ,ਸੀਨੀਅਰ ਵਾਈਸ ਪ੍ਰਧਾਨ ਸੁਨੀਲ ਕੁਮਾਰ ਨੀਨੂ, ਕੌਸਲਰ ਕੁਲਵਿੰਦਰ ਕੌਰ ਮਹਿਤਾ,ਕੌਸਲਰ ਹੰਸਾ ਸਿੰਘ,ਕੌਸਲਰ ਅਜੀਤ ਸਿੰਘ,ਬਿੱਕਰ ਸਿੰਘ ਮਘਾਣੀਆਂ,ਡਾ.ਲਖਵਿੰਦਰ ਸਿੰਘ ਮੂਸਾ,ਡਾ: ਹਰਿੰਦਰ ਸਿੰਘ ਮਾਨਸਾਹੀਆ,ਡਾ: ਜਗਸੀਰ ਸਿੰਘ ਬਿਰਲਾ,ਨਰੇਸ ਕੁਮਾਰ ਬਿਰਲਾ,ਵਿਸਵ ਬਰਾੜ,ਦਰਸਨ ਪਾਲ ਇਕਬਾਲ ਸਿੰਘ ਥਾਣੇਦਾਰ ਗੁਰਤ ੇਜ ਸਿੰਘ,ਥਾਣੇਦਾਰ ਗੁਰਮੀਤ ਸਿੰਘ ਆਦਿ ਹਾਜਰ ਸਨ।

NO COMMENTS