*ਖੁਦਕੁਸ਼ੀ ਪੀੜਤ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਵਾਉਣ ਸਹਾਇਤਾ ਸੰਸਥਾ ਦਾ ਮਨੋਰਥ*

0
12

ਜੋਗਾ 9 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ )

ਪਿੰਡ ਬੁਰਜ ਰਾਠੀ ਵਿਖੇ ਸਹਾਇਤਾ ਸੰਸਥਾ ਵੱਲੋਂ ਕਿਸਾਨ ਭਲਾਈ ਪ੍ਰੋਗਰਾਮ ਤਹਿਤ ਪਤਵੰਤਿਆਂ ਅਤੇ ਸੰਸਥਾ ਨਾਲ ਜੁੜੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਸਲਾਨਾ ਇਕੱਤਰਤਾ ਕੀਤੀ ਗਈ । ਸਮਾਗਮ ਦੇ ਸ਼ੁਰੂ ਵਿਚ ਸੰਸਥਾ ਦੇ ਮੁੱਖ ਪ੍ਰਬੰਧਕ ਡਾ. ਰਾਜਿੰਦਰ ਸਿੰਘ ਰਾਜੀ ਅਤੇ ਡਾ. ਕਰਮਜੀਤ ਸਿੰਘ ਸਰਾਂ ਸੇਵਾਮੁਕਤ ਆਈ.ਏ.ਐਸ ਨੇ ਚੋਣਵੇਂ ਪਤਵੰਤਿਆਂ ਨਾਲ ਕਿਸਾਨੀ ਅਤੇ ਕਿਰਤੀ ਪਰਿਵਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਪਤਵੰਤਿਆਂ ਅਤੇ ਵੱਖ – ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਅਜਿਹੇ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਸੰਵਾਰਨ ਵਿੱਚ ਪਾਏ ਜਾ ਸਕਣ ਵਾਲੇ ਯੋਗਦਾਨ ਬਾਰੇ ਸੁਝਾਅ ਦਿੱਤੇ । ਇਸ ਤੋਂ ਬਾਅਦ ਸਮਾਗਮ ਨੂੰ ਸਬੋਧਨ ਕਰਦੇ ਡਾ. ਰਾਜਿੰਦਰ ਸਿੰਘ ਰਾਜੀ, ਡਾ. ਕਰਮਜੀਤ ਸਿੰਘ ਸਰਾਂ ਅਤੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਸੰਸਥਾ ਦੁਆਰਾ ਹੁਣ ਤੱਕ ਖੁਦਕੁਸ਼ੀ ਪੀੜਤ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰਨ, ਜ਼ਰੂਰਤਮੰਦ ਪਰਿਵਾਰ ਲਈ ਘਰ ਬਣਾਉਣ ਤੋਂ ਇਲਾਵਾ ਮਾਨਸਿਕ ਤੌਰ ਤੇ ਤਕੜੇ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ । ਸੰਸਥਾ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਡੀ.ਐਸ.ਪੀ ਪਰਮਜੀਤ ਸਿੰਘ, ਗੁਰਤੇਜ ਸਿੰਘ ਜਗਰੀ, ਪੱਤਰਕਾਰ ਜਗਤਾਰ ਸਿੰਘ ਸੀਤਲ, ਗੁਰਮੀਤ ਸਿੰਘ ਢੱਡੇ ਨੇ ਸੰਬੋਧਨ ਕਰਦੇ ਹੋਏ ਸੰਸਥਾ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ । ਸਟੇਜ ਸੰਚਾਲਨ ਬਲਜੀਤ ਸਿੰਘ ਅਕਲੀਆ ਨੇ ਕੀਤਾ। ਪ੍ਰੋਗਰਾਮ ਦੌਰਾਨ ਲੰਗਰ ਸਮੇਤ ਸਮੁੱਚਾ ਪ੍ਰਬੰਧ ਕਰਨ ਤੇ ਸੰਸਥਾ ਨੇ ਲੋਕਲ ਗੁਰੂਦੁਆਰਾ ਸਮੁੱਚੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਇੰਸਪੈਕਟਰ ਜਸਵੀਰ ਸਿੰਘ, ਖਜ਼ਾਨਚੀ ਮਦਨ ਲਾਲ ਕੁਸਲਾ, ਮੈਂਬਰ ਗੋਪਾਲ ਅਕਲੀਆ, ਬਲਜੀਤ ਸਿੰਘ ਅਕਲੀਆ, ਜਸਵਿੰਦਰ ਸਿੰਘ ਤਾਮਕੋਟ, ਬੂਟਾ ਸਿੰਘ ਅਕਲੀਆ, ਗੁਰਮੀਤ ਸਿੰਘ ਨਿੱਕਾ, ਗੁਰਬਖਸ਼ੀਸ਼ ਸਿੰਘ ਢਿੱਲੋਂ, ਸੁਭਾਸ਼ ਗਰਗ, ਰੁਪਿੰਦਰ ਲਾਲੀ, ਬਿਹਾਰਾ ਸਿੰਘ, ਭਗਵੰਤ ਸਿੰਘ, ਜਸਵੀਰ ਸਿੰਘ ਸੀਰੂ, ਜਗਦੇਵ ਸਿੰਘ ਮਾਨ, ਜਗਤਾਰ ਸਿੰਘ ਦਿਓਲ, ਧਰਮਿੰਦਰ ਸਿੰਘ ਰੜ੍ਹ, ਸਥਾਨਕ ਗੁਰਦੁਆਰਾ ਸਮੂਹ ਪ੍ਰਬੰਧਕ ਕਮੇਟੀ ਤੋਂ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ  ਨੁਮਾਇੰਦੇ ਹਾਜ਼ਰ ਸਨ ।
ਤਸਵੀਰ ਬੁਰਜ ਰਾਠੀ ਵਿਖੇ ਪ੍ਰੋਗਰਾਮ ਦੌਰਾਨ ਮੰਚ ਤੇ ਹਾਜ਼ਰ ਡਾ. ਰਾਜਿੰਦਰ ਰਾਜੀ, ਕਮਰਜੀਤ ਸਿੰਘ ਸਰਾਂ ਤੇ ਹੋਰ ਪਤਵੰਤੇ ਅਤੇ ਹਾਜ਼ਰ ਬੱਚੇ ਤੇ ਮਾਪੇ। 

NO COMMENTS