*ਖਿਡਾਰੀ ਸਾਡੇ ਦੇਸ਼ ਦੇ ਅਣਮੁੱਲੇ ਹੀਰੇ:ਇਕਬਾਲ ਸਿੰਘ ਬੂੱਟਰ*

0
31

ਬਠਿੰਡਾ 2 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):
ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਵਿੱਚ 67 ਵੀਆ ਜ਼ਿਲ੍ਹਾ ਸਕੂਲ ਖੇਡਾਂ ਪਹਿਲੇ ਪੜਾਅ ਦੀਆਂ ਕਰਵਾਈਆਂ ਜਾ ਰਹੀਆਂ ਹਨ।

ਅੱਜ ਇਹਨਾਂ ਖੇਡਾਂ ਦਾ ਉਦਘਾਟਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਕੀਤਾ।ਇਸ ਮੌਕੇ ਉਹਨਾਂ ਬੌਲਦਿਆ ਕਿਹਾ ਕਿ ਕਿ ਖਿਡਾਰੀ ਸਾਡੇ ਦੇਸ਼ ਦੇ ਅਣਮੁੱਲੇ ਹੀਰੇ ਹਨ।ਖਿਡਾਰੀਆਂ ਨੂੰ ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਦੀ  ਅਪੀਲ ਕੀਤੀ, ਉੱਥੇ ਹੀ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਪੂਰੀ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਦਾ ਸੁਨੇਹਾ ਦਿੱਤਾ।  ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਕੁਸ਼ਤੀਆਂ ਅੰਡਰ 14 ਕੁੜੀਆਂ 30 ਕਿਲੋ ਵਿੱਚ ਗਗਨਦੀਪ ਕੌਰ ਸੰਗਤ ਜੋਨ ਨੇ ਪਹਿਲਾ ਕੁਲਵਿੰਦਰ ਕੌਰ ਭਗਤਾਂ ਨੇ ਦੂਜਾ,33 ਕਿਲੋ ਵਿੱਚ ਮਨਜੋਤ ਕੌਰ ਨੇ ਪਹਿਲਾ ਨਵਪ੍ਰੀਤ ਕੌਰ ਮੰਡੀ ਫੂਲ ਨੇ ਦੂਜਾ,36 ਕਿਲੋ ਵਿੱਚ ਕੋਮਲਪ੍ਰੀਤ ਕੌਰ ਤਲਵੰਡੀ ਸਾਬੋ ਨੇ ਪਹਿਲਾਂ ਪ੍ਰਵੀਨ ਕੌਰ ਭਗਤਾਂ ਨੇ ਦੂਜਾ,39 ਕਿਲੋ ਵਿੱਚ ਜਸ਼ਨਦੀਪ ਕੌਰ ਸੰਗਤ ਨੇ ਪਹਿਲਾਂ, ਸੁਖਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ,42 ਕਿਲੋ ਵਿੱਚ ਜੈਸਮੀਨ ਕੌਰ ਭੁੱਚੋ ਨੇ ਪਹਿਲਾਂ, ਲਖਵੀਰ ਕੌਰ ਭਗਤਾਂ ਨੇ ਦੂਜਾ,58 ਕਿਲੋ ਵਿੱਚ ਗੁਰਵਿੰਦਰ ਕੌਰ ਸੰਗਤ ਨੇ ਪਹਿਲਾਂ,ਇਬਨੀਤ ਕੌਰ ਮੰਡੀ ਫੂਲ ਨੇ ਦੂਜਾ ਸਥਾਨ,ਹੈਂਡਬਾਲ ਅੰਡਰ 17 ਕੁੜੀਆਂ ਵਿੱਚ ਬਠਿੰਡਾ 2 ਨੇ ਮੰਡੀ ਕਲਾਂ ਨੂੰ, ਬਠਿੰਡਾ 1ਨੇ ਤਲਵੰਡੀ ਸਾਬੋ ਨੂੰ ਅੰਡਰ 14 ਮੁੰਡੇ ਵਿੱਚ ਬਠਿੰਡਾ 2 ਨੇ ਤਲਵੰਡੀ ਸਾਬੋ ਨੂੰ,ਹਾਕੀ ਅੰਡਰ 14 ਕੁੜੀਆਂ ਵਿੱਚ ਭਗਤਾਂ ਨੇ ਤਲਵੰਡੀ ਸਾਬੋ ਨੂੰ,ਗੋਨਿਆਣਾ ਨੇ ਬਠਿੰਡਾ 1 ਨੂੰ ਹਰਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਸੁਖਪਾਲ ਸਿੰਘ, ਲੈਕਚਰਾਰ ਗੁਰਿੰਦਰ ਸਿੰਘ ਗੁਰਮੀਤ ਸਿੰਘ ਮਾਨ,ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ ਨੀਟਾ,ਲੈਕਚਰਾਰ ਸੁਖਜਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ ਡੀ ਪੀ ਈ, ਗੁਰਲਾਲ ਸਿੰਘ ਡੀ ਪੀ ਈ ,ਰਹਿੰਦਰ ਸਿੰਘ, ਜਗਮੋਹਨ ਸਿੰਘ, ਰਣਧੀਰ ਸਿੰਘ, ਨਿਰਮਲ ਸਿੰਘ,ਜਸਪ੍ਰੀਤ ਕੌਰ, ਕਮਲਪ੍ਰੀਤ ਸਿੰਘ, ਵੀਰਪਾਲ ਕੌਰ, ਪਵਿੱਤਰ ਸਿੰਘ, ਰਾਜਵੀਰ ਕੌਰ , ਗੁਰਿੰਦਰ ਸਿੰਘ ,ਈਸਟਪਾਲ ਸਿੰਘ (ਸਾਰੇ ਸਰੀਰਕ ਸਿੱਖਿਆ ਅਧਿਆਪਕ) ਹਾਜ਼ਰ ਸਨ।

NO COMMENTS