*ਖਿਆਲਾ ਕਲਾਂ ਦੀ ਦਾਣਾ ਮੰਡੀ ਵਿੱਚ ਮਾੜੇ ਖਰੀਦ ਪ੍ਰਬੰਧਾਂ ਨੂੰ ਲੈਕੇ ਕਿਸਾਨਾਂ ਵੱਲੋਂ ਸੰਘਰਸ਼ ਦੀ ਚੇਤਾਵਨੀ*

0
25

ਮਾਨਸਾ 11 ਨਵੰਬਰ  (ਸਾਰਾ ਯਹਾਂ/ਬੀਰਬਲ ਧਾਲੀਵਾਲ):ਅੱਜ ਖਿਆਲਾ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਵਲੋ ਮਾੜੇ ਖਰੀਦ ਪ੍ਰਬੰਧਾਂ ਨੂੰ ਲੈਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਖਰੀਦ ਪ੍ਰਬੰਧਾਂ ਨੂੰ ਲੈ ਕੇ ਜਿੱਥੇ ਸਰਕਾਰ ਗੂੜ੍ਹੀ ਨੀਂਦ ਸੁੱਤੀ ਪਈ ਹੈ, ਉੱਥੇ ਮੌਸਮ ਖਾਬ ਰਹਿਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ । ਅੱਜ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਦਿਆਂ ਖਿਆਲਾ ਕਲਾਂ ਦੀ ਦਾਣਾ ਮੰਡੀ ਵਿੱਚ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਬਲਾਕ ਮਾਨਸਾ ਦੇ ਆਗੂ ਪ੍ਰਗਟ ਸਿੰਘ ਅਤੇ ਰੂਪ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਝੋਨੇ ਦੀ ਫ਼ਸਲ ਦੀ ਨਵੀਂ ਵਿੱਚ ਛੋਟ ਦੇਣੀ ਚਾਹੀਦੀ ਹੈ ਅਤੇ ਇਸ ਦਾਣਾ ਮੰਡੀ ਵਿੱਚ ਸਿਰਫ ਦੋ ਸ਼ੈਲਰ ਨੂੰ ਹੀ ਖਰੀਦ ਕਰਨ ਦੇ ਅਧਿਕਾਰ ਹਨ, ਜਿਸ ਕਰਕੇ ਕਿਸਾਨਾਂ ਨੂੰ ਬੇਤਿਰਾਸਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਰਕਾਰ ਫੌਰੀ ਸੈਲਰਾਂ ਦੀ ਗਿਣਤੀ ਵਧਾਵੇ ਅਤੇ ਲਿਫਟਿੰਗ ਦਾ ਕੰਮ ਤੇਜ ਕੀਤਾ ਜਾਵੇ । ਉਨ੍ਹਾਂ ਸਰਕਾਰ ਵੱਲੋਂ ਖਰੀਦ ਕੇਦਰਾਂ ਵਿੱਚ ਖਰੀਦ ਬੰਦ ਕਰਨ ਦਾ ਪੰਜਾਬ ਸਰਕਾਰ ਦੇ ਕਦਮ ਦੀ ਨਿੰਦਿਆ ਕੀਤੀ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਅਜਿਹੇ ਮੌਸਮ ਵਿੱਚ ਸਰਕਾਰ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦਿੱਤਾ ਤਾਂ ਜੱਥੇਬੰਦੀ ਮਜਬੂਰ ਹੋ ਸੰਘਰਸ਼ ਦੇ ਰਾਹ ਪਵੇਗੀ । ਇਸ ਸਮੇ ਸੇਵਕ ਸਿੰਘ, ਵਰਿਆਮ ਸਿੰਘ, ਸਿਕੰਦਰ ਸਿੰਘ, ਗੱਗੀ ਸਿੰਘ, ਲਾਭ ਸਿੰਘ ਫੌਜੀ, ਬੀਰਬੱਲ ਸਿੰਘ, ਬਿੱਕਰ ਸਿੰਘ, ਜਗਸੀਰ ਸਿੰਘ, ਗੱਗੜ ਸਿੰਘ ਅਤੇ ਗ਼ਮਦੂਰ ਸਿੰਘ ਆਦਿ ਹਾਜ਼ਰ ਰਹੇ ।

NO COMMENTS