ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਲੈਣਾ ਕਿਉਂ ਬਣਦਾ ਜਾ ਰਿਹਾ ਹੈ ਇੱਕ ਡਰਾਮਾ.!

0
36

ਬਰੇਟਾ ,1 ਨਵੰਬਰ (ਸਾਰਾ ਯਹਾ /ਰੀਤਵਾਲ) ਸਥਾਨਕ ਸ਼ਹਿਰ ‘ਚ ਸ਼ਾਇਦ ਹੀ ਕੋਈ ਅਜਿਹਾ ਗਲਤ ਕੰਮ ਅਧੂਰਾ ਰਹਿ ਗਿਆ
ਹੋਵੇ ਜੋ ਨਾ ਹੁੰਦਾ ਹੋਵੇ । ਜਿਵੇਕਿ ਦੜੇ ਸੱਟ ਦਾ ਕਾਰੋਬਾਰ, ਨਸ਼ੇ ਦਾ ਸਮਾਨ ਸ਼ਰਾਬ,
ਚਿੱਟਾ, ਭੁੱਕੀ, ਡੋਡੇ, ਅਫੀਮ ਤੇ ਹੋਰ ਬੜਾ ਕੁੱਝ ਆ ਜਿਸਦਾ ਸ਼ਹਿਰ ਦੇ ਵਿੱਚ ਸ਼ਰੇਆਮ
ਵਪਾਰ ਚਲਦਾ ਆ ਰਿਹਾ ਹੈ । ਇਸ ਤੋਂ ਇਲਾਵਾ ਸ਼ਹਿਰ ‘ਚ ਨਕਲੀ ਮਿਠਾਈ ਦਾ ਕਾਰੋਬਾਰ ਵੀ
ਵੱਡੇ ਪੱਧਰ ਤੇ ਧੱੜ੍ਹਲੇ ਨਾਲ ਚਲਦਾ ਦਿਖਾਈ ਦੇ ਰਿਹਾ ਹੈ । ਇਨ੍ਹਾਂ ਸਭ ਗੱਲਾਂ ਬਾਰੇ
ਅਨੇਕਾਂ ਵਾਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ
ਪਰ ਫਿਰ ਵੀ ਸ਼ਹਿਰ ‘ਚ ਇਹ ਧੰਦਾ ਬਿਨ੍ਹਾਂ ਰੋਕ ਟੋਕ ਦੇ ਧੱੜਲ੍ਹੇ ਨਾਲ ਚੱਲਦਾ ਨਜ਼ਰ ਆ ਰਿਹਾ
ਹੈ । ਇੱਥੇ ਇਹ ਗੱਲ ਵੀ ਡੁੰਘਾਈ ਨਾਲ ਸੋਚਣ ਵਾਲੀ ਹੈ ਕਿ ਜਦ ਸ਼ਹਿਰ ‘ਚ ਚੱਲ ਰਹੇ ਇਨ੍ਹਾਂ
ਗੋਰਖ ਧੰਦਿਆਂ ਦਾ ਆਮ ਲੋਕਾਂ ਨੂੰ ਪਤਾ ਹੈ ਤਾਂ ਫਿਰ ਪ੍ਰਸ਼ਾਸਨ ਨੂੰ ਅਜਿਹਾ
ਕਾਰੋਬਾਰ ਕਰਨ ਵਾਲੇ ਲੋਕਾਂ ਦਾ ਕਿਉਂ ਨਹੀਂ ਪਤਾ ? ਸਰਕਾਰ ਬੇਪ੍ਰਵਾਹ ਹੈ, ਪ੍ਰਸ਼ਾਸਨ
ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸਭ ਤੋਂ ਵੱਡੀ ਹੈਰਾਨੀ ਅਤੇ ਦੁੱਖ ਦੀ ਗੱਲ ਇਹ
ਹੈ ਕਿ ਇਸ ਲਈ ਇੱਕ ਵਿਭਾਗ ਬਣਿਆ ਹੋਇਆ ਹੈ ਪਰ ਇਸਦੇ ਬਾਵਜੂਦ ਹਰ ਕੋਈ ਜ਼ਹਿਰ ਦੀ
ਥੋੜ੍ਹੀ ਥੋੜ੍ਹੀ ਮਾਤਰਾ ਲੈ ਰਿਹਾ ਹੈ। ਤਿਉਹਾਰਾਂ ਦੇ ਦਿਨ ਹੋਣ ਕਾਰਨ ਕੁਝ
ਦੁਕਾਨਦਾਰਾਂ ਵੱਲੋਂ ਸਥਾਨਕ ਸ਼ਹਿਰ ਵਿੱਚ ਹਰਿਆਣਾ ਦੀ ਨਕਲੀ ਮਿਠਾਈ ਦਾ ਧੰਦਾ ਧੜੱਲੇ
ਨਾਲ ਚਲਾਇਆ ਜਾ ਰਿਹਾ ਹੈ ਜੋ ਸ਼ਰੇਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਪਰੰਤੂ
ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਲਾ ਵਿਭਾਗ ਪਤਾ ਨਹੀਂ ਕਿਉਂ ਗਹਿਰੀ ਨੀਂਦ ਸੁੱਤਾ
ਪਿਆ ਹੈ ? ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮਿਠਾਈ ਦੇ ਕੁਝ ਦੁਕਾਨਦਾਰਾਂ
ਨੂੰ ਸਸਤੀ ਮਿਠਾਈ ਲਈ ਕੁਝ ਸਰਮਾਏਦਾਰ ਲੋਕ ਪਹਿਲਾਂ ਹੀ ਵੱਡੇ ਵੱਡੇ ਆਰਡਰ ਦੇ ਜਾਂਦੇ ਹਨ
ਤੇ ਉਨ੍ਹਾਂ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਮਿਠਾਈ ਚਾਹੇ ਕਿਹੋ ਜਿਹੀ ਹੋਵੇ ਅਸੀ
ਕਿਹੜਾ ਇਹ ਮਿਠਾਈ ਖੁਦ ਖਾਣੀ ਹੈ । ਇਹ ਤਾਂ ਅਸੀ ਆਪਣੀਆਂ ਫੈਕਟਰੀਆਂ,
ਕਾਰਖਾਨਿਆਂ, ਸ਼ੈਲਰਾਂ ਆਦਿ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਵੰਡਣੀ ਹੁੰਦੀ ਹੈ।
ਇਹ ਹੈ ਸਾਡੇ ਦੇਸ਼ ਦੇ ਬੇਈਮਾਨ ਲੋਕਾਂ ਦੀ ਸੋਚ ? ਅਜਿਹਾ ਕੁਝ ਹੁੰਦਾ ਦੇਖਕੇ
ਇੰਨਸਾਫ ਪਸੰਦ ਲੋਕ ਇਹ ਵੀ ਕਹਿੰਦੇ ਸੁਣੇ ਜਾ ਰਹੇ ਹਨ ਕਿ ਕਦੇ ਵੀ ਬਿਨ੍ਹਾਂ ਕਿਸੇ ਸ਼ਹਿ ਦੇ
ਮਿਲਾਟਵਖੋਰੀ ਤੇ ਨਕਲੀ ਮਿਠਾਈ ਦੀ ਵਿਕਰੀ ਦਾ ਗੋਰਖਧੰਦਾ ਨਹੀਂ ਚੱਲ ਸਕਦਾ । ਜਿਸਨੂੰ
ਦੇਖਕੇ ਜਾਪ ਰਿਹਾ ਹੈ ਕਿ ਦਾਲ ‘ਚ ਕੁਝ ਕਾਲਾ ਨਹੀਂ ਸਗੋਂ ਪੂਰੀ ਦਾਲ ਹੀ ਕਾਲੀ ਹੈ ।
ਉਨ੍ਹਾਂ ਕਿਹਾ ਕਿ ਨਕਲੀ ਮਿਠਾਈ ਦਾ ਕਾਰੋਬਾਰ ਵਧਦਾ ਫੁੱਲਦਾ ਦੇਖਕੇ ਇੰਝ ਲੱਗ ਰਿਹਾ
ਹੈ ਕਿ ਖਾਣ ਪੀਣ ਵਾਲੀਆਂ ਵਸਤਾਂ ਦੀ ਵਿੱਕਰੀ ਸ਼ੁੱਧ ਅਤੇ ਸਾਫ ਸੁਥਰੀ ਯਕੀਨੀ ਬਣਾਉਣ ਲਈ
ਸੂਬਾ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ ਸਖਤੀ ਨਾਲ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ
ਸਿਰਫ ਕਾਗਜ਼ਾਂ ਦੀਆਂ ਖਾਨਾਪੂਰਤੀ ਤੱਕ ਹੀ ਸੀਮਿਤ ਰਹਿ ਗਈਆ ਹਨ ।

NO COMMENTS