ਮਾਨਸਾ, 25 ਫਰਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਆਪਣੇ ਕਾਰਨਾਮਿਆਂ ਕਾਰਨ ਨਿੱਤ ਦਿਨ ਸੁਰਖੀਆਂ ਵਿੱਚ ਰਹਿਣ ਵਾਲੀ ਖਾਕੀ ਵਰਦੀ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ ਚ ਆਈ ਐ। ਮਾਮਲਾ ਮਾਨਸਾ ਸ਼ਹਿਰ ਦਾ ਹੈ ਜਿਥੋਂ ਦੇ ਇੱਕ ਫਾਇਨਾਂਸ ਕਾਰੋਬਾਰੀ ਨੇ ਸੀਆਈਏ ਸਟਾਫ ਮਾਨਸਾ ਪੁਲਿਸ ਤੇ ਉਸਦੀ ਕੁੱਟਮਾਰ ਕਰਨ, ਝੂਠਾ ਪਰਚਾ ਦਰਜ ਕਰਨ ਅਤੇ ਉਸਦੇ ਘਰੋਂ ਲੱਖਾਂ ਰੁਪਏ ਨਕਦੀ ਨਕਦੀ ਚੋਰੀ ਕਰਨ ਦੇ ਦੋਸ਼ ਲਗਾਏ ਹਨ ਕਾਰੋਬਾਰੀ ਦਾ ਕਹਿਣਾ ਕਿ ਉਸਨੇ ਥਾਣੇਦਾਰ ਤੋਂ ਪੈਸੇ ਲੈਣੇ ਹਨ ਜਿਸ ਦਾ ਉਸ ਪਾਸ ਸਬੂਤ ਵੀ ਹੈ ਅਤੇ ਬੀਤੇ ਦਿਨੀ ਜਦ ਉਸਨੇ ਨਾਕੇ ਤੇ ਖੜੇ ਥਾਣੇਦਾਰ ਤੋਂ ਆਪਣੇ ਪੈਸੇ ਮੰਗੇ ਤਾਂ ਥਾਣੇਦਾਰ ਨੇ ਉਸਦੀ ਕੁੱਟਮਾਰ ਕੀਤੀ ਅਤੇ ਉਸਨੂੰ ਸੀਆਈਏ ਸਟਾਫ ਲਿਜਾਕੇ ਉਸ ਖਿਲਾਫ ਸੱਟੇ ਦਾ ਝੂਠਾ ਮਾਮਲਾ ਦਰਜ ਕਰ ਦਿੱਤਾ ਅਤੇ ਉਸਦੇ ਘਰ ਬਿਨ੍ਹਾਂ ਸਰਚ ਵਰੰਟ ਤੋਂ ਰੇਡ ਕਰਕੇ ਘਰ ਚ ਪਈ ਲੱਖਾਂ ਦੀ ਨਕਦੀ ਵੀ ਚੋਰੀ ਕਰ ਲਈ ਜਿਸ ਦੀ ਸੀਸੀਟੀਵੀ ਫੁਟੇਜ ਉਸ ਪਾਸ ਮੌਜੂਦ ਹੈ। ਦੂਜੇ ਪਾਸੇ ਇਸ ਮਾਮਲੇ ਚ ਮਾਨਸਾ ਪੁਲਿਸ ਦਾ ਕੋਈ ਵੀ ਅਧਿਕਾਰੀ ਕੈਮਰੇ ਅੱਗੇ ਬੋਲਣ ਲਈ ਤਿਆਰ ਨਹੀਂ ਹੈ।
ਨਿੱਤ ਦਿਨ ਸੁਰਖੀਆਂ ਵਿੱਚ ਰਹਿਣ ਵਾਲੀ ਪੰਜਾਬ ਪੁਲਿਸ ਦੀ ਇੱਕ ਹੋਰ ਧੱਕੇਸ਼ਾਹੀ ਦਾ ਮਾਮਲਾ ਮਾਨਸਾ ਸ਼ਹਿਰ ਤੋਂ ਸਾਹਮਣੇ ਆਇਆ ਹੈ ਫਾਇਨਾਂਸ ਦਾ ਕੰਮ ਕਰਨ ਵਾਲੇ ਰਵੀ ਕੁਮਾਰ ਨੇ ਦੱਸਿਆ ਕਿ ਬੀਤੇ ਸਮੇ ਉਸਦੀ ਗੱਡੀ ਨਾਲ ਐਕਸੀਡੈਂਟ ਕਰਕੇ ਥਾਣੇਦਾਰ ਗੁਰਤੇਜ ਸਿੰਘ ਦੇ ਇੱਕ ਨਜਦੀਕੀ ਨੇ ਉਸਦੀ ਗੱਡੀ ਦਾ ਕਾਫੀ ਨੁਕਸਾਨ ਕਰ ਦਿੱਤਾ ਸੀ ਅਤੇ ਥਾਣੇਦਾਰ ਨੇ ਨੁਕਸਾਨ ਦੀ ਭਰਪਾਈ ਦੇ ਪੈਸੇ ਖੁਦ ਦੇਣੇ ਮੰਨ ਲਏ ਸਨ ਪਰ ਥਾਣੇਦਾਰ ਪੈਸੇ ਦੇਣ ਵਿੱਚ ਟਾਲਮਟੋਲ ਕਰਦਾ ਰਿਹਾ ਜਿਸ ਦੀਆਂ ਉਸ ਪਾਸ ਕਾਲ ਰਿਕਾਰਡਿੰਗ ਵੀ ਹੈ ਅਤੇ ਉਸਨੇ ਥਾਣੇਦਾਰ ਖਿਲਾਫ ਉਚ ਅਫਸਰਾਂ ਪਾਸ ਸ਼ਿਕਾਇਤ ਵੀ ਕੀਤੀ ਸੀ ਰਵੀ ਕੁਮਾਰ ਨੇ ਦੋਸ਼ ਲਾਇਆ ਕਿ ਬੀਤੇ ਦਿਨੀ ਜਦ ਉਸਨੇ ਪੁਲਿਸ ਨਾਕੇ ਤੇ ਤਾਇਨਾਤ ਥਾਣੇਦਾਰ ਤੋਂ ਆਪਣੇ ਪੈਸੇ ਮੰਗੇ ਤਾਂ ਥਾਣੇਦਾਰ ਉਸਨੂੰ ਫੜਕੇ ਸੀਆਈਏ ਸਟਾਫ ਲੈ ਗਿਆ ਉਸਦੀ ਨਜਾਇਜ ਕੁੱਟਮਾਰ ਕੀਤੀ ਤੇ ਉਸ ਖਿਲਾਫ ਸੱਟੇ ਦਾ ਝੂਠਾ ਮਾਮਲਾ ਦਰਜ ਕਰ ਦਿੱਤਾ ਰਵੀ ਕੁਮਾਰ ਨੇ ਦੱਸਿਆ ਕਿ ਇਥੇ ਹੀ ਬੱਸ ਨਹੀਂ ਥਾਣੇਦਾਰ ਨੇ ਬਿਨ੍ਹਾਂ ਸਰਚ ਵਰੰਟ ਤੋਂ ਉਸਦੇ ਘਰ ਦੀ ਤਲਾਸ਼ੀ ਕੀਤੀ ਅਤੇ ਉਸਦੇ ਘਰੋਂ ਲੱਖਾਂ ਦੀ ਨਕਦੀ ਚੋਰੀ ਕਰ ਲਈ। ਰਵੀ ਕੁਮਾਰ ਦੀ ਪਤਨੀ ਸੁਮਨ ਰਾਣੀ ਨੇ ਦੱਸਿਆ ਕਿ ਜਦ ਉਸਨੂੰ ਪਤਾ ਲੱਗਾ ਕਿ ਪੁਲਿਸ ਨੇ ਉਸਦੇ ਘਰੋਂ ਪੈਸੇ ਚੋਰੀ ਕਰ ਲਏ ਤਾਂ ਉਸਨੇ ਪੁਲਿਸ ਦੀ ਗੱਡੀ ਕੋਲ ਜਾ ਕੇ ਪੈਸੇ ਚੁੱਕਣ ਦਾ ਕਾਰਨ ਪੁੱਛਿਆ ਤਾਂ ਥਾਣੇਦਾਰ ਨੇ ਉਸਨੂੰ ਵੀ ਧਮਕੀਆਂ ਦਿੱਤੀਆਂ ਉਨ੍ਹਾਂ ਕਿਹਾ ਕਿ ਪੁਲਿਸ ਦੇ ਇਸ ਕਾਰਨਾਮੇ ਦੀਆਂ ਤਸਵੀਰਾਂ ਉਨ੍ਹਾਂ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਹਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਇਤਲਾਹ ਉਚ ਅਧਿਕਾਰੀਆਂ ਪਾਸ ਲਿਖਤੀ ਤੋਰ ਤੇ ਕੀਤੀ ਹੈ।
ਰਵੀ ਕੁਮਾਰ ਦੇ ਮੁਲਾਜ਼ਮ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਸਨੂੰ ਵੀ ਜਬਰੀ ਫੜ ਲਿਆ ਸੀ ਅਤੇ ਉਸਨੂੰ ਨਾਲ ਲਿਜਾਕੇ ਰਵੀ ਕੁਮਾਰ ਦੇ ਘਰੋਂ ਲੱਖਾਂ ਰੁਪਏ ਚੋਰੀ ਕੀਤੇ ਹਨ, ਸਾਬਕਾ ਕੌਂਸਲਰ ਹਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਉਹ ਰਵੀ ਕੁਮਾਰ ਨੂੰ ਚੜਾਉਣ ਲਈ ਸੀਆਈਏ ਸਟਾਫ ਗਏ ਸਨ ਅਤੇ ਉਨ੍ਹਾਂ ਨੇ ਥਾਣੇਦਾਰ ਨੂੰ ਦੱਸਿਆ ਸੀ ਕਿ ਇਹ ਅਜਿਹਾ ਵਿਆਕਤੀ ਨਹੀਂ ਹੈ ਪਰ ਪੁਲਿਸ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਤੇ ਰਵੀ ਕੁਮਾਰ ਨਾਲ ਧੱਕੇਸ਼ਾਹੀ ਹੋਈ ਹੈ।