ਖ਼ੂਨਦਾਨ ਕੈਂਪ ਲਗਾ ਕੇ ਦਿੱਤੀ ਮਾਤਾ ਭਗਵਾਨ ਕੌਰ ਨੂੰ ਸ਼ਰਧਾਂਜਲੀ

0
32

ਸਰਦੂਲਗੜ੍ਹ 21 ਅਗਸਤ (ਸਾਰਾ ਯਹਾ, ਬਲਜੀਤ ਪਾਲ ) ਕਾਂਗਰਸ ਦੇ ਹਲਕਾ ਪ੍ਰਧਾਨ ਅਤੇ ਪਿੰਡ ਦੇ ਸਰਪੰਚ ਜਗਸੀਰ ਸਿੰਘ ਮੀਰਪੁਰ ਦੀ ਮਾਤਾ ਭਗਵਾਨ ਕੌਰ (88) ਪਤਨੀ ਨਛੱਤਰ ਸਿੰਘ ਦਾ ਪਿਛਲੇ ਦਿਨ ਦਿਹਾਂਤ ਹੋ ਗਿਆ ਸੀ। ਜਿਨ੍ਹਾਂ ਦੀ ਅੰਤਮ ਅਰਦਾਸ ਮੌਕੇ ਇੱਕ ਖੂਨਦਾਨ ਕੈਂਪ ਲਗਾ ਕੇ ਸ਼ਰਧਾਂਜਲੀ ਦਿੱਤੀ ਗਈ। ਕੈੰਪ ਚ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦੀ ਟੀਮ ਨੇ ਸਵੈ-ਇੱਛਕ ਖੂਨਦਾਨੀਆਂ ਵੱਲੋਂ 40 ਯੂਨਿਟ ਬਲੱਡ ਇਕੱਤਰ ਕੀਤਾ। ਖ਼ੂਨਦਾਨੀਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਅਤੇ ਕਾਲਾਂਵਾਲੀ ਮੰਡੀ ਦੇ ਹਲਕਾ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਭੋਗ ਮੌਕੇ ਵੱਖ ਵੱਖ ਰਾਜਨੀਤਕ, ਸਮਾਜਿਕ ਧਾਰਮਿਕ ਅਤੇ ਸੰਘਰਸ਼ੀਲ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਅੰਤਮ ਅਰਦਾਸ ਮੌਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸੱਤਪਾਲ ਵਰਮਾ, ਚੇਅਰਮੈਨ ਲਛਮਣ ਸਿੰਘ ਦਸੋਂਦੀਆਂ, ਮੀਡੀਆ ਕਲੱਬ ਦੇ ਪ੍ਰਧਾਨ ਸੰਜੀਵ ਸਿੰਗਲਾ, ਸਮਾਜ ਸੇਵੀ ਮਨੀਸ਼ ਗਰਗ, ਦਰਸ਼ਨ ਲੋਹਚੱਬ, ਗੁਰਪ੍ਰੀਤ ਸਿੰਘ ਭੰਮਾ, ਬਲਵਿੰਦਰ ਸਿੰਘ ਮੀਰਪੁਰ,ਸ਼ਹਿਰੀ ਪ੍ਰਧਾਨ ਮਥਰਾ ਦਾਸ ਗਰਗ, ਗੋਰਾ ਸੋਨੀ, ਬਲਜੀਤ ਸਿੰਘ, ਦਰਸ਼ਨ ਸੋਨੀ ਆਦਿ ਹਾਜਰ ਸਨ।

NO COMMENTS