*ਖ਼ਾਲਸਾ ਕਾਲਜ ਡੁਮੇਲੀ ਵਿਖੇ ਲੋਕ ਨਾਚ, ਲੋਕ ਸਾਜ਼ ਅਤੇ ਸੰਗੀਤਕ ਮੁਕਾਬਲੇ ਕਰਵਾਏ ਗਏ*

0
24

 ਫਗਵਾੜਾ 07 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਖ਼ਾਲਸਾ ਕਾਲਜ ਡੁਮੇਲੀ ਵਿਖੇ ਲੋਕ ਨਾਚ, ਲੋਕ ਸਾਜ਼ ਅਤੇ ਸੰਗੀਤਕ ਮੁਕਾਬਲੇ ਕਰਵਾਏ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਮਿਡਲ (ਛੇਵੀਂ ਤੋਂ ਅੱਠਵੀਂ ਸ਼੍ਰੇਣੀ ਤੱਕ ) ਸੈਕੰਡਰੀ (ਨੌਵੀਂ ਤੋਂ ਬਾਰਵੀਂ ਸ਼੍ਰੇਣੀ ਤੱਕ) ਲਈ 55 ਵੰਨਗੀਆਂ ਨਾਲ ਸੰਬੰਧਿਤ ਸੱਭਿਆਚਾਰਕ ਅਤੇ ਵਿਰਾਸਤੀ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਤਕਰੀਬਨ 60 ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ। ਇਹਨਾਂ ਮੁਕਾਬਲਆਿਂ ਵਿੱਚ ਸੀਨੀਅਰ ਅਕਾਲੀ ਆਗੂ ਸ੍. ਜਰਨੈਲ ਸਿੰਘ ਵਾਹਦ ਨੇ ਮੁੱਖ ਮਹਿਮਾਨ ਅਤੇ ਸ੍. ਰਣਜੀਤ ਸਿੰਘ ਖੁਰਾਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚ ਲੋਕ ਨਾਚ , ਲੋਕ ਸਾਜ਼ ਅਤੇ ਸੰਗੀਤਕ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸ਼ਬਦ ਗਾਇਨ, ਸ਼ੁੱਧ ਗੁਰਬਾਣੀ ਉਚਾਰਨ, ਕਵੀਸ਼ਰੀ, ਸਾਜ਼ ਵਜਾਉਣਾ, ਮਮਕਿਰੀ,ਸਕਿੱਟ,ਫੈਂਸੀ ਡਰੈੱਸ, ਗਿੱਧਾ-ਭੰਗੜਾ,ਗੀਤ, ਗਜ਼ਲ, ਲੋਕ-ਗੀਤ, ਵਾਦ- ਵਿਵਾਦ,ਭਾਸ਼ਣ ਪ੍ਰਤੀਯੋਗਿਤਾ ਅਤੇ ਕਵਤਿਾ ਉਚਾਰਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਗਿੱਧੇ ਦੇ ਜੂਨੀਅਰ ਵਰਗ ਵਿੱਚ ਗਲੈਕਸੀ ਗਲੋਬਲ ਸਕੂਲ ਪਾਂਸ਼ਟ ਦਾ ਪਹਿਲਾ ਸਥਾਨ,ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੂਜਾ ਸਥਾਨ, ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸਕੂਲ ਹਰਗੋਬਿੰਦਗੜ ਭੋਗਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਪਹਿਲਾ ਸਥਾਨ ਦੇਹਰਾਦੂਨ ਇੰਟਰਨੈਸ਼ਨਲ ਪਬਲਿਕ ਸਕੂਲ ਭਬਿਆਣਾ ਦੂਜਾ ਸਥਾਨ, ਸ੍ਰੀ ਮਹਾਂਵੀਰ ਜੈਨ ਮਾਡਲ ਹਾਈ ਸਕੂਲ ਮਾਡਲ ਟਾਊਨ ਫਗਵਾੜਾ ਦੂਜਾ ਸਥਾਨ , ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਾਬਾ ਸੰਗ ਢੇਸੀਆਂ ਦੂਜਾ ਸਥਾਨ,ਐਸ.ਡੀ.ਕੇ.ਐਮ.ਵੀ. ਸਕੂਲ ਫਗਵਾੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਭੰਗੜੇ ਦੇ ਜੂਨੀਅਰ ਗਰੁੱਪ ਵਿੱਚ ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਨੇ ਪਹਿਲਾ ਸਥਾਨ,ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਮੁਕਾਬਲੇ ਵਿੱਚ ਸ਼ਬਦ ਗਾਇਨ ਦੇ ਜੂਨੀਅਰ ਵਰਗ ਵਿੱਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਰਾਮਪੁਰ ਸੁੰਨੜਾ ਨੇ ਦੂਜਾ ਸਥਾਨ,ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜੀਏਟ ਸਕੂਲ ਬਾਬਾ ਸੰਗ ਢੇਸੀਆਂ ਨੇ ਤੀਸਰਾ ਸਥਾਨ ਅਤੇ ਸੀਨੀਅਰ ਵਰਗ ਵਿੱਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਨੇ ਪਹਿਲਾ ਸਥਾਨ,ਸਾਹਬਿਜ਼ਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ ਸਰਹਾਲੀ ਦੂਸਰਾ ਸਥਾਨ ਅਤੇ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਨੇ ਸਮਾਗਮ ਸਫਲਤਾ ਪੂਰਵਕ ਆਯੋਜਿਤ ਕਰਵਾਉਣ ਲਈ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਅਮਰਪਾਲ ਕੌਰ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ,ਅਧਿਆਪਕ ਸਾਹਿਬਾਨ, ਵਿਦਿਆਰਥੀਆਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਮਿਡਲ (ਛੇਵੀਂ ਤੋਂ ਅੱਠਵੀਂ ਸ਼੍ਰੇਣੀ ਤੱਕ ) ਸੈਕੰਡਰੀ (ਨੌਵੀਂ ਤੋਂ ਬਾਰਵੀਂ ਸ਼੍ਰੇਣੀ ਤੱਕ) ਲਈ 55 ਵੰਨਗੀਆਂ ਨਾਲ ਸੰਬੰਧਿਤ ਸੱਭਿਆਚਾਰਕ ਅਤੇ ਵਿਰਾਸਤੀ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਤਕਰੀਬਨ 60 ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ। ਇਹਨਾਂ ਮੁਕਾਬਲਆਿਂ ਵਿੱਚ ਸੀਨੀਅਰ ਅਕਾਲੀ ਆਗੂ ਸ੍. ਜਰਨੈਲ ਸਿੰਘ ਵਾਹਦ ਨੇ ਮੁੱਖ ਮਹਿਮਾਨ ਅਤੇ ਸ੍. ਰਣਜੀਤ ਸਿੰਘ ਖੁਰਾਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚ ਲੋਕ ਨਾਚ , ਲੋਕ ਸਾਜ਼ ਅਤੇ ਸੰਗੀਤਕ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸ਼ਬਦ ਗਾਇਨ, ਸ਼ੁੱਧ ਗੁਰਬਾਣੀ ਉਚਾਰਨ, ਕਵੀਸ਼ਰੀ, ਸਾਜ਼ ਵਜਾਉਣਾ, ਮਮਕਿਰੀ,ਸਕਿੱਟ,ਫੈਂਸੀ ਡਰੈੱਸ, ਗਿੱਧਾ-ਭੰਗੜਾ,ਗੀਤ, ਗਜ਼ਲ, ਲੋਕ-ਗੀਤ, ਵਾਦ- ਵਿਵਾਦ,ਭਾਸ਼ਣ ਪ੍ਰਤੀਯੋਗਿਤਾ ਅਤੇ ਕਵਤਿਾ ਉਚਾਰਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਗਿੱਧੇ ਦੇ ਜੂਨੀਅਰ ਵਰਗ ਵਿੱਚ ਗਲੈਕਸੀ ਗਲੋਬਲ ਸਕੂਲ ਪਾਂਸ਼ਟ ਦਾ ਪਹਿਲਾ ਸਥਾਨ,ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੂਜਾ ਸਥਾਨ, ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸਕੂਲ ਹਰਗੋਬਿੰਦਗੜ ਭੋਗਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਪਹਿਲਾ ਸਥਾਨ,ਦੇਹਰਾਦੂਨ ਇੰਟਰਨੈਸ਼ਨਲ ਪਬਲਿਕ ਸਕੂਲ ਭਬਿਆਣਾ ਦੂਜਾ ਸਥਾਨ, ਸ੍ਰੀ ਮਹਾਂਵੀਰ ਜੈਨ ਮਾਡਲ ਹਾਈ ਸਕੂਲ ਮਾਡਲ ਟਾਊਨ ਫਗਵਾੜਾ ਦੂਜਾ ਸਥਾਨ , ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਾਬਾ ਸੰਗ ਢੇਸੀਆਂ ਦੂਜਾ ਸਥਾਨ ਐਸ.ਡੀ.ਕੇ.ਐਮ.ਵੀ. ਸਕੂਲ ਫਗਵਾੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਭੰਗੜੇ ਦੇ ਜੂਨੀਅਰ ਗਰੁੱਪ ਵਿੱਚ ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਨੇ ਪਹਿਲਾ ਸਥਾਨ,ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਮੁਕਾਬਲੇ ਵਿੱਚ ਸ਼ਬਦ ਗਾਇਨ ਦੇ ਜੂਨੀਅਰ ਵਰਗ ਵਿੱਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਰਾਮਪੁਰ ਸੁੰਨੜਾ ਨੇ ਦੂਜਾ ਸਥਾਨ,ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜੀਏਟ ਸਕੂਲ ਬਾਬਾ ਸੰਗ ਢੇਸੀਆਂ ਨੇ ਤੀਸਰਾ ਸਥਾਨ ਅਤੇ ਸੀਨੀਅਰ ਵਰਗ ਵਿੱਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਨੇ ਪਹਿਲਾ ਸਥਾਨ ਸਾਹਬਿਜ਼ਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ ਸਰਹਾਲੀ ਦੂਸਰਾ ਸਥਾਨ ਅਤੇ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਨੇ ਸਮਾਗਮ ਸਫਲਤਾ ਪੂਰਵਕ ਆਯੋਜਿਤ ਕਰਵਾਉਣ ਲਈ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਅਮਰਪਾਲ ਕੌਰ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ,ਅਧਿਆਪਕ ਸਾਹਿਬਾਨ, ਵਿਦਿਆਰਥੀਆਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

NO COMMENTS