*ਖ਼ਰੀਦ ਸ਼ੁਰੂ ਹੋਣ ਮੌਕੇ ਫੋਟੋਆਂ ਖਿਚਵਾ ਕੇ ਮਸ਼ਹੂਰੀ ਕਰਨ ਵਾਲੇ ਕਾਂਗਰਸੀ ਲੀਡਰ ਸਾਹਮਣੇ ਆ ਕੇ ਬਾਰਦਾਨੇ ਦਾ ਹੱਲ ਕਰਨ ਬੱਬੀ ਦਾਨੇਵਾਲਾ*

0
49

ਮਾਨਸਾ 21ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿੱਚ ਬਾਰਦਾਨਾ ਖਤਮ ਹੋਣ ਨੂੰ ਲੈ ਕੇ ਅੱਜ ਸਰਸਾ ਰੋਡ ਉੱਪਰ ਆੜ੍ਹਤੀਆ ਕਿਸਾਨ ਅਤੇ ਮਜ਼ਦੂਰ ਵਰਗ ਵੱਲੋਂ ਸਰਸਾ ਰੋਡ ਉੱਪਰ ਜਾਮ ਲਗਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਆਡ਼੍ਹਤੀਆ ਯੂਨੀਅਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲਾ ਨੇ ਕਿਹਾ ਕਿ ਅਸੀਂ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲ ਕੇ ਸੂਚਿਤ ਕਰ ਦਿੱਤਾ ਸੀ। ਕਿ ਚਾਰ ਪੰਜ ਦਿਨ ਤੋਂ ਵੱਧ ਦਾ ਬਾਰਦਾਨਾ ਨਹੀਂ ਹੈ ਇਸ ਲਈ ਪੁਖ਼ਤਾ ਪ੍ਰਬੰਧ ਕਰੇ ਜਾਣ ਪਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ।

ਜਿਹੜੇ ਕਾਂਗਰਸੀ ਲੀਡਰ ਖਰੀਦ ਸ਼ੁਰੂ ਹੋਣ ਮੌਕੇ ਫੋਟੋਆਂ ਖਿਚਵਾ ਕੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕਰਵਾਉਂਦੇ ਰਹੇ। ਅਤੇ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਆਪਣਾ ਨਾਮ ਚਮਕਾਉਣ ਦੇ ਰਹੇ ਹਨ।ਉਨ੍ਹਾਂ ਨੂੰ ਚਾਹੀਦਾ ਹੈ ਕਿ ਖਰੀਦ ਕੇਂਦਰਾਂ ਵਿਚ ਹੁਣ ਆ ਕੇ ਬਾਰਦਾਨੇ ਦਾ ਹੱਲ ਕਰਨ ਇਸ ਮੌਕੇ ਜਿੱਥੇ ਮੌਸਮ ਖ਼ਰਾਬ ਹੈ ਬੇਮੌਸਮੀ ਬਾਰਸ਼ ਕਾਰਨ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਉੱਥੇ ਬਾਰਦਾਨਾ ਨਾ ਹੋਣ ਕਾਰਨ ਜਿੱਥੇ ਮਜ਼ਦੂਰ ਬਰਗ ਵਿਹਲਾ ਬੈਠਾ ਹੈ ਉਥੇ ਹੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੀ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਮਜ਼ਦੂਰ ਵਰਗ ਦੇ ਨੇਤਾਵਾਂ ਕਿਸਾਨ ਵਰਗ ਦੇ ਨੇਤਾਵਾਂ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਖੂਬ ਰਗੜੇ ਲਾਉਂਦਿਆਂ ਕਿਹਾ ਕਿ ਇਸ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਬਾਰਦਾਨੇ ਦੀ ਘਾਟ ਆਵੇਗੀ ਤਾਂ ਫਿਰ ਦੇ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ।

NO COMMENTS