ਬਰੇਟਾ 24,ਜੁਲਾਈ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ਦੀਆਂ ਲਗਭਗ ਸਾਰੀਆਂ ਸੜਕਾਂ ਦੀ ਸਾਰ ਲਈ ਜਾ ਚੁੱਕੀ ਹੈ ਪ੍ਰੰਤੂ
ਜਲਵੇੜਾ ਰੋੜ ਤੋਂ ਲੈ ਕੇ ਰੇਲਵੇ ਫਾਟਕ ਤੱਕ ਅਧੂਰੀ ਪਈ ਖਸਤਾ ਹਾਲਤ ਦੀ ਸੜਕ ਲੋਕਾਂ ਲਈ ਪ੍ਰੇਸ਼ਾਨੀ ਦਾ
ਸਬੱਬ ਬਣੀ ਹੋਈ ਹੈ। ਇਸ ਸੜਕ ਕਾਰਨ ਜਿੱਥੇ ਕਈ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ
, ਉਥੇ ਹੀ ਸਥਾਨਕ ਲੋਕਾਂ ਲਈ ਇਸਦੇ ਖੱਡੇ ਮੁਸੀਬਤ ਬਣੇ ਹੋਏ ਹਨ । ਲੋਕਾਂ ਨੇ ਪ੍ਰਸ਼ਾਸਨ ਤੋਂ
ਅਨੇਕਾਂ ਵਾਰ ਇਸ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ ਪਰ ਫਿਰ ਵੀ ਪਰਨਾਲਾ ਜਿਉਂ ਦਾ ਤਿਉਂ ਹੈ ।
ਮੁਹੱਲਾ ਵਾਸੀ ਹਰਪਾਲ ਸਿੰਘ, ਭਗਵਾਨ ਸਿੰਘ ਅਤੇ ਤਾਰੀ ਸਿੰਘ ਨੇ ਦੁੱਖੀ ਮਨ ਨਾਲ ਕਿਹਾ ਕਿ ਸੜਕ
ਵਿਚਕਾਰ ਕਾਫੀ ਡ¨ੰਘੇ ਅਤੇ ਵੱਡੇ ਅਕਾਰ ਦੇ ਟੋਏ ਪਏ ਹੋਏ ਹਨ । ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ
ਪਰ ਪਤਾ ਨਹੀਂ ਕਿਉਂ ਨਗਰ ਕੌਂਸਲ ਵਾਲੇ ਇਸ ਸੜਕ ਦੇ ਥੋੜ੍ਹੇ ਜਿਹੇ ਹਿੱਸੇ ਨੂੰ ਬਣਾਉਣ ਦਾ ਨਾਮ
ਨਹੀਂ ਲੈ ਰਹੇ ਹਨ ਜਦਕਿ ਸ਼ਹਿਰ ਦੀਆਂ ਲਗਭਗ ਹੋਰ ਸਾਰੀਆਂ ਸੜਕਾਂ ਬਣਾਈਆਂ ਜਾ ਚੁੱਕੀਆਂ ਹਨ ਫਿਰ ਸਾਡੇ
ਨਾਲ ਕਿਉਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ । ਦੁੱਖੀ ਹੋਏ ਲੋਕਾਂ ਦਾ ਕਹਿਣਾ ਹੈ ਕਿ
ਅਸੀਂ ਨਗਰ ਕੌਂਸਲ ਨੂੰ ਹਾਊਸ ਟੈਕਸ ਤੇ ਹੋਰ ਅਦਾਇਗੀਆਂ ਕਰਦੇ ਆ ਰਹੇ ਹਾਂ ਪਰ ਕੌਂਸਲ ਟੈਕਸ ਵਸ¨ਲ
ਕਰਕੇ ਲੋਕਾਂ ਨੂੰ ਬਣਦੀਆਂ ਸਹ¨ਲਤਾਂ ਦੇਣ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਇਹ ਵੀ ਕਿਹਾ
ਕਿ ਸੁੱਕੇ ਮੌਸਮ ਵਿੱਚ ਇਸ ਸੜਕ ਤੋਂ ਉਡਦੀ ਧ¨ੜ ਅਤੇ ਬਾਰਿਸ਼ ਹੋਣ ਤੋਂ ਕਈ ਦਿਨਾਂ ਤੱਕ ਪਾਣੀ ਦੇ
ਛੱਪੜ ਬਣੇ ਟੋਏ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਖਸਤਾ
ਹਾਲਤ ਕਾਰਨ ਅਨੇਕਾਂ ਹੀ ਹਾਦਸੇ ਵਾਪਰ ਚੁੱਕੇ ਹਨ ਪਰ ਪ੍ਰਸ਼ਾਸ਼ਨ ਵੱਲੋਂ ਫਿਰ ਵੀ ਇਸ ਵੱਲ ਧਿਆਨ ਨਹੀਂ
ਦਿੱਤਾ ਜਾ ਰਿਹਾ, ਲਗਦਾ ਹੈ ਪ੍ਰਸ਼ਾਸਨ ਹਾਲੇ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ ਹੈ । ਉਨ੍ਹਾਂ ਪ੍ਰਸ਼ਾਂਸਨ
ਦੇ ਉੱਚ ਅਧਿਕਾਰੀਆਂ ਤੋਂ ਇਸ ਸੜਕ ਦੀ ਹਾਲਤ ਨੂੰ ਸੁਧਾਰਨ ਦੀ ਮੰਗ ਕੀਤੀ ਹੈ । ਜਦ ਇਸ ਸਬੰਧੀ ਨਗਰ
ਕੌਂਸਲ ਦੇ ਅਧਿਕਾਰੀ ਵਿਜੈ ਜੈਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋ ਤਿੰਨ ਮਹੀਨਆਂ ਤੱਕ ਇਸ
ਸੜਕ ਦੇ ਕੰਮ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ ।