ਖਰੀਦ ਕੇਂਦਰ ਝੰਡਾ ਕਲਾਂ ਵਿਖੇ ਬਾਰਦਾਨਾ ਨਾ ਪਹੁੰਚਣ ਨਾਲ ਕਿਸਾਨ ਪ੍ਰੇਸ਼ਾਨ

0
18

ਮਾਨਸਾ ,21 ਅਪ੍ਰੈਲ(ਬਪਸ):ਖਰੀਦ ਕੇੰਦਰ ਝੰਡਾ ਕਲਾਂ ਵਿੱਚ ਕਣਕ ਦੀ ਫਸਲ ਢੇਰੀ ਕਰੀ ਬੈਠੇ   ਕਿਸਾਨਾਂ ਦੀ ਕੱਲ੍ਹ ਸੋਮਵਾਰ ਨੂੰ  ਪੰਜ ਦਿਨਾਂ ਬਾਅਦ ਖਰੀਦ ਸੁਰੂ ਹੋਣ ਕਰਕੇ ਕਿਸਾਨਾਂ ਨੇ ਸੁੱਖ ਦਾ ਸਾਂਹ ਲਿਆ ਸੀ ਪਰ ਖਰੀਦ ਏਜੰਸੀ ਅੈਫ.ਸੀ.ਆਈ. ਵੱਲੋ ਖਰੀਦ ਕੇੰਦਰ ਚ ਬਾਰਦਾਨਾ ਉਪਲੰਬਦ ਨਾ ਕਰਾਉਣ ਕਰਕੇ ਕਿਸਾਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆਂ।ਪਿੰਡ ਝੰਡਾ ਕਲਾਂ ਤੇ ਰੋੜਕੀ ਆਦਿ ਦੇ ਕਿਸਾਨ ਪਿਛਲੇ 6 ਦਿਨਾਂ ਤੋ ਖਰੀਦ ਕੇੰਦਰ ਚ ਕਣਕ ਦੀ ਰਾਖੀ ਬੈਠੇ ਹਨ। ਐਫਸੀਆਈ ਖਰੀਦ ਏਜੰਸੀ ਅਤੇ ਪ੍ਰਸ਼ਾਸਨ ਦੇ ਮੂੰਹ ਵੱਲ ਵੇਖਦਿਆਂ ਕੁਝ ਕਿਸਾਨਾਂ ਨੇ ਆਪਣੀ ਕਣਕ ਦੀ ਫਸਲ ਮੁੜ ਤੋਂ ਟਰਾਲੀਆਂ ਚ ਭਰਕੇ ਸਰਦੂਲਗੜ੍ਹ ਅਨਾਜ ਮੰਡੀ ਚ ਲਿਆ ਰਹੇ ਹਨ ਤਾਂ ਕਿ ਉਹ ਸਰਦੂਲਗੜ੍ਹ ਅਨਾਜ ਮੰਡੀ ਵਿਚ ਆਪਣੀ ਕਣਕ ਦੀ ਫਸਲ ਵੇਚ ਕੇ ਵਿਹਲੇ ਹੋ ਸਕਣ ਤੇ ਆਪਣੀ ਖੇਤ ਅਗਲੀ ਫ਼ਸਲ ਦੀ ਬਿਜਾਈ ਸ਼ੁਰੂ ਕਰ ਸਕਣ। ਮੰਡੀ ਵਿੱਚ ਬੈਠੇ ਕਿਸਾਨ ਬਲਜੀਤਪਾਲ ਸਿੰਘ, ਸੁੱਚਾ ਸਿੰਘ, ਗੁਰਦੇਵ ਸਿੰਘ,  ਬਲਦੇਵ ਸਿੰਘ, ਕ੍ਰਿਪਾਲ ਸਿੰਘ, ਬੋਹੜ ਸਿੰਘ,  ਨਰਿੰਜਨ ਸਿੰਘ ਆਦਿ ਨੇ ਦੱਸਿਆ ਕਿ ਖਰੀਦ ਕੇਂਦਰ ਝੰਡਾ ਕਲਾਂ ਵਿੱਚ ਪਹਿਲਾਂ ਤੋਂ ਹੀ ਖਰੀਦ ਪੰਜ ਦਿਨ ਲੇਟ ਸ਼ੁਰੂ ਹੋਈ ਹੈ ਜਦੋਂ ਖਰੀਦ ਸ਼ੁਰੂ ਹੋਈ ਤਾਂ ਬਾਰਦਾਨਾ ਨਾ ਆਉਣ ਕਰਕੇ ਅਸੀਂ ਮੰਡੀਆਂ ਵਿੱਚ ਆਪਣੀ ਕਣਕ ਵੇਚਣ ਲਈ ਹਾੜ੍ਹੇ ਕੱਢ ਰਹੇ ਹਾਂ ਪਰ ਇੱਕ ਪਾਸੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਪਰ ਦੂਸਰੇ ਪਾਸੇ ਖ਼ਰੀਦ ਕੇਂਦਰ ਝੰਡਾ ਕਲਾਂ ਵਿਖੇ ਕਿਸਾਨ ਪਿਛਲੇ ਛੇ ਦਿਨਾਂ ਤੋਂ ਰੁਲ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਰਾਤਾਂ ਅਨਾਜ ਮੰਡੀ ਵਿੱਚ ਮੱਛਰ ਹੇਠ ਗੁਜ਼ਾਰਨੀਆਂ ਪੈ ਰਹੀਆਂ ਹਨ ਉਨ੍ਹਾਂ ਕਿਹਾ ਕਿ ਕੁਝ ਕਿਸਾਨ ਤਾਂ ਪ੍ਰਸ਼ਾਸਨ ਅਤੇ ਖਰੀਦ ਏਜੰਸੀ ਤੋਂ ਅੱਕ ਕੇ ਆਪਣੀ ਕਣਕ ਦੀ ਫ਼ਸਲ ਇੱਥੋਂ ਚੁੱਕ ਕੇ ਦੂਸਰੀਆਂ ਅਨਾਜ ਮੰਡੀਆਂ ਜਾਂ ਖ਼ਰੀਦ ਕੇਂਦਰਾਂ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਖ਼ਰੀਦ ਕੇਂਦਰ ਝੰਡੇ ਕਲਾਂ ਵਿੱਚ ਬਾਰਦਾਨਾ ਨਾ ਆਇਆ ਤੇ ਏਜੰਸੀ ਵੱਲੋਂ ਖਰੀਦ ਸ਼ੁਰੂ ਨਾ ਕੀਤੀ ਤਾਂ ਸੰਘਰਸ਼ ਸੀਲ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਝੰਡਾ ਕਲਾਂ ਵਿੱਚ70 ਹਜਾਰ  ਦੇ ਕਰੀਬ ਗੱਟਾ ਆਉਦਾ ਹੈ ਅਤੇ ਇਸ ਸਮੇਂ ਮੰਡੀ ਵਿੱਚ 12 ਹਜਾਰ ਤੋ ਜਿਆਦਾ ਗੱਟਾ ਪਿਆ ਹੈ।ਇਸ ਸੰਬੰਧੀ ਮਾਰਕੀਟ ਕਮੇਟੀ ਸਕੱਤਰ ਜਗਤਾਰ ਸਿੰਘ ਫੱਗੂ ਦਾ ਕਹਿਣਾ ਹੈ ਕਿ ਖਰੀਦ ਕੇੰਦਰ ਝੰਡਾ ਕਲਾਂ ਚ ਕੱਲ੍ਹ ਕਣਕ ਦੀ ਬੋਲੀ ਸ਼ੁਰੂ ਕਰਵਾ ਦਿੱਤੀ ਗਈ ਸੀ ਪਰ ਬਾਰਦਾਨੇ ਦੀ ਕਮੀ ਹੋਣ ਕਰਕੇ ਕਣਕ ਦੀ ਤੁਲਾਈ ਨਹੀਂ ਹੋਈ ਮੰਡੀ ਵਿੱਚ ਅੱਜ ਸ਼ਾਮ ਜਾਂ ਕੱਲ੍ਹ ਸਵੇਰ ਤੱਕ ਬਾਰਦਾਨਾ ਪਹੁੰਚ ਜਾਵੇਗਾ ਕਿਸਾਨਾਂ ਦੀ ਸਮੱਸਿਆ ਦਾ ਜਲਦੀ ਹੱਲ ਹੋ ਜਾਣ ਦੀ ਸੰਭਾਵਨਾ ਹੈ।  

NO COMMENTS