ਖਰੀਦਾਰੀ ਕਰਦੇ ਸਮੇਂ ਮਾਤਾ ਪਿਤਾ ਆਪਣੇ ਬੱਚਿਆਂ ਦਾ ਧਿਆਨ ਜਰੂਰ ਰੱਖਣ- ਬਲਦੇਵ ਰਾਜ ਕੱਕੜ

0
57

ਬੁਢਲਾਡਾ 18 ਨਵੰਬਰ (ਸਾਰਾ ਯਹਾ /ਅਮਨ ਮਹਿਤਾ) ਅੱਜ ਸ਼ਹਿਰ ਬੁਢਲਾਡਾ ਦੀ ਮਾਰਕੀਟ ਵਿੱਚ ਖਰੀਦਾਰੀ ਕਰਦੇ ਹੋਏ ਮਾਤਾ ਪਿਤਾ ਕੋਲੋਂ ਇੱਕ 4 ਸਾਲ ਦੀ ਬੱਚੀ ਗੁੱਮ ਹੋ ਗਈ। ਨੇੜੇ ਦੀ ਇਕ ਪਿੰਡ ਵਿੱਚੋ ਇਕ ਪਰਿਵਾਰ ਆਪਣੇ 2 ਬੱਚਿਆਂ ਸਮੇਤ ਬੁਢਲਾਡਾ ਸ਼ਹਿਰ ਵਿਚ ਖਰੀਦਾਰੀ ਕਰਨ ਆਇਆ। ਆਪਣੇ ਇੱਕ ਰਿਸ਼ਤੇਦਾਰ ਦੇ ਘਰ ਬੱਚਿਆਂ ਦਾ ਪਿਤਾ ਆਪਣੇ ਲੜਕੇ ਨਾਲ ਹੀ ਰੁਕ ਗਿਆ ਅਤੇ ਉਸ ਪਰਿਵਾਰ ਦੀਆਂ ਦੋ ਔਰਤਾਂ ਬਾਜ਼ਾਰ ਵਿੱਚ ਖਰੀਦਾਰੀ ਕਰਨ ਚਲੀਆਂ ਗਈਆਂ। ਉਹ ਇਕ ਦੁਕਾਨ ਤੇ ਸਾਮਾਨ ਦੇਖ ਰਹੀਆਂ ਸਨ ਕਿ ਉਹਨਾਂ  ਦੇ ਨਾਲ ਜੋ 4 ਸਾਲ ਦੀ ਬੱਚੀ ਸੀ ਉਹ ਦੁਕਾਨ ਤੋਂ ਉੱਠ ਕੇ ਆਪਣੇ ਆਪ ਹੀ ਕਿਧਰੇ ਚਲੀ ਗਈ। ਦੋਵੇ ਔਰਤਾਂ ਨੂੰ ਕੁਛ ਵੀ ਪਤਾ ਨਹੀਂ ਚੱਲਿਆ।  ਉਹ ਛੋਟੀ ਬੱਚੀ ਸ਼ਹਿਰ ਦੇ ਵਿਚਕਾਰ ਰੋਂਦੀ ਹੋਈ  ਇਕੱਲੀ ਹੀ ਘੁੰਮਣ ਲੱਗੀ। ਬੁਢਲਾਡਾ ਦੀ ਨੇਕੀ ਫਾਂਊਂਡਏਸ਼ਨ ਦੇ ਇੱਕ  ਮੇਂਬਰ  ਦੀ ਨਜ਼ਰ ਉਸ ਬੱਚੀ ਤੇ ਪੈ ਗਈ। ਬੱਚੀ ਆਪਣੇ ਬਾਰੇ ਵਿਚ ਕੁਝ ਵੀ ਨਾ ਦੱਸ ਸਕੀ। ਤਾ ਨੇਕੀ ਫਾਂਊਂਡਏਸ਼ਨ ਨੇ ਬਾਲ ਭਲਾਈ ਕਮੇਟੀ ਮਾਨਸਾ ਦੇ ਮੇਂਬਰ ਬਲਦੇਵ ਰਾਜ ਕੱਕੜ ਨਾਲ ਸੰਪਰਕ ਕੀਤਾ ਤੇ ਬੱਚੀ ਬਾਲ ਭਲਾਈ ਕਮੇਟੀ ਦੇ ਮੇਂਬਰ ਕੋਲ ਲੈ ਆਏ।  ਉਥੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਚਾਈਲਡ ਲਾਈਨ ਦੇ ਮੁਖੀ ਵੀ ਮੌਜੂਦ ਸਨ।  ਬੱਚੀ ਦੇ ਮਾਤਾ ਪਿਤਾ ਦਾ ਪਤਾ ਕੀਤਾ ਗਿਆ।  ਇਕ ਵਿਅਕਤੀ ਦੁਆਰਾ ਬੱਚੀ ਨੂੰ ਪਹਿਚਾਣਿਆ ਗਿਆ ਅਤੇ ਉਸਦੇ ਪਿਤਾ ਨੂੰ ਫੋਨ ਕੀਤਾ ਗਿਆ।  ਜੋ ਪਹਿਲਾ ਤੋਂ ਹੀ ਆਪਣੀ ਬੱਚੀ ਦੀ ਭਾਲ ਕਰ ਰਹੇ ਸਨ।  ਉਹਨਾਂ ਨੂੰ ਬਾਲ ਭਲਾਈ ਕਮੇਟੀ ਦੇ ਮੇਂਬਰ ਦੇ ਘਰ ਬੁਲਾਇਆ ਗਿਆ।  ਓਥੇ ਮਾਤਾ ਪਿਤਾ ਕੋਲੋਂ ਇਹ ਪੁੱਛਿਆ ਗਿਆ ਕਿ ਕਿਤੇ ਉਹਨਾਂ  ਨੇ ਜਾਨ ਬੁਝ ਕੇ ਤਾ ਬੱਚੀ ਨੂੰ ਨਹੀਂ ਛੱਡਿਆ।  ਮਾਤਾ ਪਿਤਾ ਜੋ ਕਿ ਕਾਫੀ ਪ੍ਰੇਸ਼ਾਨ ਦਿਖ ਰਹੇ ਸੀ ਆਪਣੀ ਬੱਚੀ ਨੂੰ ਮਿਲ ਕੇ ਬਹੁਤ ਖੁਸ਼ ਹੋਏ ਤੇ ਕਿਹਾ ਕਿ ਉਹ ਆਪਣੀ ਬੱਚੀ ਨਾਲ ਬਹੁਤ ਪਿਆਰ ਕਰਦੇ ਹਨ ਤੇ ਉਸਨੂੰ ਛੱਡਣ ਦਾ ਤਾਂ  ਸੋਚ ਵੀ ਨਹੀਂ ਸਕਦੇ।  ਫੇਰ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਬੱਚੀ ਨੂੰ ਉਸਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ।  ਬੱਚੀ ਦੇ ਮਾਤਾ ਪਿਤਾ ਨੇ ਨੇਕੀ ਫਾਂਊਂਡਏਸ਼ਨ ਦਾ ਬਹੁਤ ਧੰਨਵਾਦ ਕੀਤਾ।  ਇਸ ਮੌਕੇ ਚਾਈਲਡ ਲਾਈਨ ਦੇ ਜਿਲ੍ਹਾ ਇੰਚਾਰਜ ਕਮਲਦੀਪ ਸਿੰਘ, ਜਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਰਾਜਿੰਦਰ ਕੁਮਾਰ, ਨੇਕੀ ਫਾਂਊਂਡਏਸ਼ਨ ਤੋਂ ਮਨਦੀਪ ਸ਼ਰਮਾ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਤੋਂ ਨੱਥਾ ਸਿੰਘ ਮੌਜੂਦ ਸਨ।

NO COMMENTS