ਭਾਰਤ ਬੰਦ’ ਦੌਰਾਨ ਸੜਕਾਂ ਨੂੰ ਜਾਮ ਨਹੀਂ ਕੀਤਾ ਜਾਵੇਗਾ; ਇਸ ਲਈ ਆਵਾਜਾਈ ’ਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਪਵੇਗਾ। ਫ਼ੈਕਟਰੀਆਂ ਤੇ ਕੰਪਨੀਆਂ ਨੂੰ ਵੀ ਬੰਦ ਨਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪੈਟਰੋਲ ਪੰਪ, ਪ੍ਰਚੂਨ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਜਨਰਲ ਸਟੋਰ ਤੇ ਕਿਤਾਬਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।