*ਕੱਲ੍ਹ ਤੋਂ ਖੁੱਲ੍ਹਣਗੇ ਪੰਜਾਬ ਦੇ ਸਕੂਲ, ਸਰਕਾਰ ਦੇ ਫੈਸਲੇ ਬਾਰੇ ਬੋਲੇ ਬੱਚੇ ਤੇ ਮਾਪੇ*

0
217

ਗੁਰਦਾਸਪੁਰ 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਵਿੱਚ ਕੋਰੋਨਾ ਦੇ ਘਟ ਰਹੇ ਕੇਸਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ 26 ਜੁਲਾਈ ਤੋਂ 10ਵੀਂ, 11ਵੀਂ ਤੇ 12ਵੀਂ ਦੀ ਆਫਲਾਈਨ ਕਲਾਸਾਂ ਲੱਗਣ ਜਾ ਰਹੀਆਂ ਹਨ। ਇਸ ਫੈਸਲੇ ਬਾਰੇ ਸਟੂਡੈਂਟ ਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਕੁਝ ਸਟੂਡੈਂਟਸ ਦਾ ਕਹਿਣਾ ਹੈ ਕਿ ਸਕੂਲ ਖੁੱਲ੍ਹਣੇ ਚਾਹੀਦੇ ਹਨ ਤੇ ਕੁਝ ਦਾ ਕਹਿਣਾ ਹੈ ਕਿ ਸਕੂਲ ਨਹੀਂ ਖੁੱਲ੍ਹਣੇ ਚਾਹੀਦੇ। ਸਟੂਡੈਂਟ ਕਸ਼ਿਸ਼ ਦਾ ਕਹਿਣਾ ਹੈ ਕਿ ਸਰਕਾਰ ਦਾ ਸਕੂਲ ਖੋਲ੍ਹਣ ਦਾ ਫੈਸਲਾ ਬਿਲਕੁਲ ਠੀਕ ਹੈ ਕਿਉਂਕਿ ਆਨਲਾਈਨ ਕਲਾਸ ਦੇ ਚੱਲਦੇ ਸਾਨੂੰ ਚੰਗੇ ਢੰਗ ਸਮਝ ਨਹੀਂ ਆਉਂਦਾ ਸੀ। ਕਈ ਵਾਰ ਨੈੱਟਵਰਕ ਸਹੀ ਨਾ ਹੋਣ ਦੀ ਵਜ੍ਹਾ ਤੋਂ ਆਨਲਾਈਨ ਕਲਾਸ ਵਿੱਚ ਹੀ ਬੰਦ ਹੋ ਜਾਂਦੀ ਸੀ।

ਉਨ੍ਹਾਂ ਨੇ ਕਿਹਾ ਕਿ ਜਿੱਥੇ ਤੱਕ ਗੱਲ ਰਹੀ ਕੋਰੋਨਾ ਦੀ ਤੀਜੀ ਲਹਿਰ ਦੀ ਤਾਂ ਇੱਕ ਪਾਸੇ ਸਿਨੇਮਾ ਹਾਲ, ਜਿਮ ਤੇ ਹੋਟਲ ਖੋਲ੍ਹ ਦਿੱਤੇ ਗਏ ਹਨ, ਉਥੇ ਹੀ ਸਕੂਲ ਖੋਲ੍ਹਣ ਦਾ ਫੈਸਲਾ ਵੀ ਚੰਗਾ ਹੈ। ਫਿਰ ਵੀ ਸਰਕਾਰ ਨੂੰ ਇੱਕ ਵਾਰ ਸੋਚ ਵਿਚਾਰ ਕਰਕੇ ਹੀ ਫੈਸਲਾ ਲੈਣਾ ਚਾਹੀਦਾ ਹੈ।

ਸਟੂਡੈਂਟ ਆਰੀਅਨ ਤੇ ਅਭੈ ਦਾ ਕਹਿਣਾ ਹੈ ਕਿ ਸਰਕਾਰ ਦਾ ਸਕੂਲ ਖੋਲ੍ਹਣ ਦਾ ਫੈਸਲਾ ਬਿਲਕੁਲ ਗਲਤ ਹੈ ਕਿਉਂਕਿ ਸਰਕਾਰ ਕੋਲ ਵੈਕਸੀਨ ਪੂਰੀ ਨਹੀਂ ਤੇ ਸਟੂਡੈਂਟਸ ਨੂੰ ਵੀ ਵੈਕਸੀਨ ਨਹੀਂ ਲੱਗੀ ਹੈ। ਦੂਜੇ ਪਾਸੇ ਸਕੂਲਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪਣੇ ਮਾਤਾ-ਪਿਤਾ ਦੀ ਲਿਖਤੀ ਆਗਿਆ ਲੈ ਕੇ ਹੀ ਸਕੂਲ ਆਉਣ।

ਉਨ੍ਹਾਂ ਨੇ ਕਿਹਾ ਕਿ ਜਦੋਂ ਸਕੂਲ ਪ੍ਰਬੰਧਕ ਹੀ ਸਾਡੀ ਜ਼ਿੰਮੇਵਾਰੀ ਨਹੀਂ ਲੈ ਰਹੇ, ਤਾਂ ਫਿਰ ਸਕੂਲ ਵੀ ਨਹੀਂ ਖੁੱਲ੍ਹਣੇ ਚਾਹੀਦੇ। ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ ਵੀ ਆਉਣ ਵਾਲੀ ਹੈ, ਅਗਰ ਕੋਰੋਨਾ ਦੀ ਤੀਸਰੀ ਲਹਿਰ ਆਉਣ ਵਾਲੀ ਹੈ ਤਾਂ ਫਿਰ ਸਕੂਲ ਕਿਉਂ ਖੋਲ੍ਹੇ ਜਾ ਰਹੇ ਹਨ।

ਸਟੂਡੈਂਟ ਕਸ਼ਿਸ਼ ਦੀ ਮਾਤਾ ਈਸ਼ਾ ਤੇ ਅਭੈ ਦੇ ਪਿਤਾ ਸੰਜੀਵ ਖੋਸਲਾ ਦਾ ਕਹਿਣਾ ਹੈ ਕਿ ਸਰਕਾਰ ਦਾ ਸਕੂਲ ਖੋਲ੍ਹਣ ਦਾ ਫੈਸਲਾ ਬਿਲਕੁਲ ਠੀਕ ਹੈ ਕਿਉਂਕਿ ਘਰ ਬੈਠ ਕੇ ਬੱਚੇ ਆਪਣੀ ਪੜ੍ਹਾਈ ਨਹੀਂ ਕਰ ਪਾ ਰਹੇ ਤੇ ਨਾ ਹੀ ਉਨ੍ਹਾਂ ਨੂੰ ਚੰਗੀ ਸਿੱਖਿਆ ਮਿਲ ਰਹੀ ਹੈ। ਜਿੱਥੇ ਪਾਰਲਰ, ਮਾਲ, ਸਿਨੇਮਾ ਹਾਲ ਖੋਲ੍ਹ ਗਏ ਹਨ, ਉੱਥੇ ਜੇਕਰ ਸਕੂਲ ਵੀ ਖੋਲ੍ਹ ਦਿੱਤੇ ਜਾਣ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਸਕੂਲ ਨੂੰ ਗੇਟ ਉੱਤੇ ਗੇਟ ਕੀਪਰ ਤਾਇਨਾਤ ਰੱਖਣਾ ਚਾਹੀਦਾ ਹੈ ਜੋ ਸਕੂਲ ਵਿੱਚ ਆਉਣ ਵਾਲੇ ਹਰ ਬੱਚੇ ਦਾ ਟਾਂਪਰੇਚਰ ਚੈੱਕ ਕਰੇ ਤੇ ਸੈਨੀਟਾਈਜ ਕਰਵਾ ਕੇ ਹੀ ਸਕੂਲ ਵਿੱਚ ਦਾਖਲ ਕਰੇ।

ਸਕੂਲ ਦੇ ਪ੍ਰਿੰਸੀਪਲ ਰਾਜਨ ਚੌਧਰੀ ਨੇ ਕਿਹਾ ਕਿ ਸਰਕਾਰ ਦੁਆਰਾ ਸਕੂਲ ਖੋਲ੍ਹਣ ਦਾ ਫੈਸਲਾ ਬਹੁਤ ਹੀ ਚੰਗਾ ਹੈ। ਬੱਚੇ ਸਕੂਲ ਆ ਕੇ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ। ਸਕੂਲ ਵੱਲੋਂ ਸਰਕਾਰ ਦੇ ਦੁਆਰਾ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਨ ਕੀਤਾ ਜਾਵੇਗਾ। 

NO COMMENTS