*ਕੱਲ੍ਹ ਜ਼ਮੀਨ ਬਚਾਓ ਮੋਰਚੇ ਵਿੱਚ ਪੁੱਜਣਗੇ ਕਾਫ਼ਲੇ  – ਮਨਜੀਤ ਸਿੰਘ ਧਨੇਰ*

0
81

ਮਾਨਸਾ 25 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ)ਕੁਲਰੀਆਂ ਜ਼ਮੀਨ ਬਚਾਓ ਮੋਰਚੇ ਦੇ ਸਬੰਧ ਵਿੱਚ ਅੱਜ ਮਾਨਸਾ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਦੀ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਹੋਈ । ਮੀਟਿੰਗ ਵਿੱਚ ਪ੍ਰਸ਼ਾਸਨ ਅਤੇ ਜਥੇਬੰਦੀ ਦੀ ਵਿਸਥਾਰ ਪੂਰਵਕ ਚਰਚਾ ਹੋਈ ਅਤੇ ਮੀਟਿੰਗ ਚੰਗੇ ਹਾਂ ਪੱਖੀ ਮਾਹੌਲ ਵਿੱਚ ਹੋਣ ਦੇ ਬਾਵਜੂਦ ਵੀ ਅਜੇ ਇਸ ਮਸਲੇ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ । ਇਸ ਕਰਕੇ ਮੀਟਿੰਗ ਤੋਂ ਬਾਅਦ ਜਥੇਬੰਦੀ ਨੇ ਕੁਲਰੀਆਂ “ਜ਼ਮੀਨ ਬਚਾਓ ਮੋਰਚਾ” ਬਾ ਦਸਤੂਰ ਜਾਰੀ ਰੱਖਣ ਦਾ ਐਲਾਨ ਕੀਤਾ ਹੈ । ਜਿਸ ਦੀ ਅਗਲੇ ਪੜਾਅ ਵਜੋਂ ਕੱਲ 26 ਸਤੰਬਰ ਨੂੰ ਕੁੱਲਰੀਆਂ ਵਿੱਚ ਫੇਰ ਕਾਫਲੇ ਪੁੱਜਣਗੇ ਅਤੇ ਇਹ ਲਗਾਤਾਰ 5 ਅਕਤੂਬਰ ਤੱਕ ਜਾਰੀ ਰਹਿਣਗੇ । ਨਾਲ ਹੀ 30 ਸਤੰਬਰ ਨੂੰ ਜਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ । ਅੱਜ ਦੇ ਜਥੇਬੰਦੀ ਦੇ ਵਫ਼ਦ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਮੀਤ ਪ੍ਰਧਾਨ ਅਮਨਦੀਪ ਲਲਤੋਂ ਤੋਂ ਇਲਾਵਾ ਜ਼ਿਲ੍ਹੇ ਦੇ ਆਗੂ ਲਖਵੀਰ ਸਿੰਘ ਅਕਲੀਆ, ਕੁਲਵੰਤ ਸਿੰਘ ਕਿਸ਼ਨਗੜ੍ਹ, ਦੇਵੀ ਰਾਮ ਰੰਘੜਿਆਲ, ਤਾਰਾ ਚੰਦ ਬਰੇਟਾ ਅਤੇ ਪਿੰਡ ਨਿਵਾਸੀ ਕਿਸਾਨ ਹਾਜਰ ਸਨ । ਜਥੇਬੰਦੀ ਦੇ ਇਸ ਵਫ਼ਦ ਨਾਲ ਡਿਪਟੀ ਕਮਿਸ਼ਨਰ ਮਾਨਸਾ, ਐਸਐਸਪੀ ਮਾਨਸਾ, ਐਸਡੀਐਮ ਬੁਢਲਾਡਾ,  ਵੀਡੀਪੀਓ ਬੁਢਲਾਡਾ, ਡੀਐਸਪੀ ਬੁਢਲਾਡਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ । ਜ਼ਮੀਨੀ ਵਿਵਾਦ ਨੂੰ ਨਿਪਟਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਹੱਲ ਕੱਢਣ ਲਈ ਇੱਕ ਹਫਤੇ ਦਾ ਹੋਰ ਸਮਾਂ ਮੰਗਿਆ ਗਿਆ ਅਤੇ ਇੱਕ ਹਫਤੇ ਵਿੱਚ ਮਸਲਾ ਨਿਪਟਾਉਣ ਦਾ ਭਰੋਸਾ ਵੀ ਦਵਾਇਆ । ਅੱਜ ਦੀ ਵਿਚਾਰ ਚਰਚਾ ਵਿੱਚ ਭਾਵੇਂ ਕੋਈ ਫਾਈਨਲ ਫੈਸਲਾ ਨਹੀਂ ਹੋ ਸਕਿਆ ਪ੍ਰੰਤੂ  ਹਾਂ ਪੱਖੀ ਮਾਹੌਲ ਵਿੱਚ ਗੱਲਬਾਤ ਹੋਣ ਕਰਕੇ ਜਥੇਬੰਦੀ ਨੇ ਅਗਲਾ ਤਿੱਖਾ ਐਕਸ਼ਨ 30 ਤਰੀਕ ਤੱਕ ਮੁਲਤਵੀ ਕੀਤਾ ਗਿਆ ਪ੍ਰੰਤੂ ਜ਼ਮੀਨ ਬਚਾਓ ਮੋਰਚੇ ਦੇ ਵੱਖ-ਵੱਖ ਪੜਾਵਾਂ ਵਿੱਚ ਜਾਣ ਵਾਲੇ ਕਾਫਲੇ ਲਗਾਤਾਰ ਜਾਰੀ ਰਹਿਣਗੇ । ਜਥੇਬੰਦੀ ਵੱਲੋਂ ਕੱਲ 26 ਸਤੰਬਰ ਨੂੰ ਦਾਣਾ ਮੰਡੀ ਕੁਲਰੀਆਂ ਵਿੱਚ ਭਾਰੀ ਇਕੱਠ ਕੀਤਾ ਜਾਵੇਗਾ ।

NO COMMENTS