ਬੁਢਲਾਡਾ 21 ਸਤੰਬਰ (ਸਾਰਾ ਯਹਾਂ/ਅਮਨ ਮੇਹਤਾ)– ਕੱਪੜਾ ਵਪਾਰੀ ਵੱਲੋਂ ਆਪਣੇ ਵੱਡੇ ਭਰਾ ਕੱਪੜਾ ਵਪਾਰੀ ਤੋਂ ਆਪਣੀ ਕਰੋੜਾ ਰੁਪਏ ਦੀ ਰਾਸੀ ਮੰਗਣ ਸਮੇਂ ਉਸਦੇ ਭਰਾ ਵੱਲੋਂ ਮਾੜ੍ਹਾ ਚੰਗਾ ਬੋਲਣ ਅਤੇ ਗਲਤ ਵਿਵਹਾਰ ਕਰਨ ਤੋਂ ਤੰਗ ਆ ਕੇ ਜਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਸੰਜੇ ਕੁਮਾਰ(46) ਦੀ ਪਤਨੀ ਊਸਾ ਰਾਣੀ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸਦੇ ਪਤੀ ਦਾ ਜੈਨ ਕਲਾਥ ਹਾਊਸ ਨਜ਼ਦੀਕ ਰੇਲਵੇ ਸਟੇਸਨ ਬੁਢਲਾਡਾ ਵਿਖੇ ਹੈ ਨੇ ਆਪਣੇ ਵੱਡੇ ਭਰਾ ਯਾਦਵਿੰਦਰ ਸਰਮਾ (ਰਾਜੂ) ਤੋਂ ਰੁਪਏ ਲੈਣੇ ਸਨ ਜੋ ਅਕਸਰ ਹੀ ਇਨ੍ਹਾਂ ਤੋਂ ਮੰਗਦਾ ਸੀ ਪ੍ਰੰਤੂ ਇਹ ਪੈਸੇ ਦੇਣ ਦੀ ਬਜਾਏ ਮਾੜ੍ਹਾਂ ਚੰਗਾ ਬੋਲਦੇ ਅਤੇ ਇਨ੍ਹਾਂ ਦੀ ਮਦਦ ਜੇਠ ਦਾ ਦੋਸਤ ਰਿੰਕੂ ਰਾਮਪੁਰਾ ਕਰਦਾ ਸੀ ਜਿਸ ਕਾਰਨ ਮੇਰਾ ਪਤੀ ਅਕਸਰ ਪ੍ਰੇਸਾਨ ਰਹਿੰਦਾ ਸੀ। ਬੀਤੀ ਸਾਮ ਮੇਰਾ ਪਤੀ ਸੰਜੇ ਕੁਮਾਰ ਅਚਾਨਕ ਘਰੋ ਆਪਣੀ ਕਾਰ ਲੈ ਕੇ ਚਲਿਆ ਗਿਆ ਉਸਦੀ ਭਾਲ ਕਰਨ ਤੇ ਉਸਦੀ ਕਾਰ ਹੋਲੀ ਹਰਟ ਸਕੂਲ ਬੱਛੁਆਣਾ ਰੋਡ ਤੇ ਪਾਈ ਗਈ। ਜਿਸ ਵਿੱਚ ਮੇਰਾ ਪਤੀ ਡਰਾਇਵਰ ਸੀਟ ਤੇ ਪਿਆ ਸੀ ਜਦੋਂ ਅਸੀਂ ਦੇਖਿਆ ਤਾਂ ਉਸਦੀ ਹਾਲਤ ਠੀਕ ਨਹੀਂ ਸੀ ਜਿਸਨੂੰ ਅਸੀਂ ਪ੍ਰਾਇਵੇਟ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸਿਤ ਕਰਾਰ ਦੇ ਦਿੱਤਾ। ਪਤਨੀ ਨੇ ਦੱਸਿਆ ਕਿ ਮ੍ਰਿਤਕ ਪਤੀ ਦੀ ਜੇਬ ਵਿੱਚੋਂ ਦੋ ਪੇਜਾਂ ਦਾ ਸੁਸਾਇਡ ਨੋਟ ਪ੍ਰਾਪਤ ਹੋਇਆ ਜਿਸ ਵਿੱਚ ਉਸ ਨੇ ਆਪਣੇ ਭਰਾ ਯਾਦਵਿੰਦਰ ਸਰਮਾ (ਰਾਜੂ) ਅਤੇ ਉਸਦੇ ਤਿੰਨ ਲੜਕੇ ਰੋਹਿਤ ਸਰਮਾ, ਰਾਹੁਲ ਵਿਕਾਸ, ਆਸੂ ਸਰਮਾਂ ਅਤੇ ਰਿੰਕੂ ਰਾਮਪੁਰਾ ਦਾ ਜਿਕਰ ਕੀਤਾ ਹੋਇਆ ਹੈ ਅਤੇ ਕਿਹਾ ਕਿ 2 ਕਰੋੜ 35 ਲੱਖ ਰੁਪਏ ਯਾਦਵਿੰਦਰ ਰਾਜੂ ਤੋਂ ਲੈਣੇ ਹਨ ਜੋ ਦੇਣ ਵਿੱਚ ਆਣਾਕਾਨੀ ਕਰਦਾ ਹੈ। ਜਦੋਂ ਘਰੇ ਪੈਸੇ ਮੰਗਣ ਜਾਦਾਂ ਹਾਂ ਤਾਂ ਮਾੜ੍ਹਾਂ ਚੰਗਾ ਬੋਲਦੇ ਹਨ ਤੋਂ ਤੰਗ ਆ ਕੇ ਆਤਮਹੱਤਿਆ ਕਰ ਰਿਹਾ ਹਾਂ। ਪੁਲਸ ਨੇ ਮ੍ਰਿਤਕ ਦੀ ਪਤਨੀ ਊਸਾ ਸਰਮਾ ਅਤੇ ਪੁੱਤਰ ਮੋਹਿਤ ਸਰਮਾ ਦੇ ਬਿਆਨ ਤੇ ਪਿਤਾ ਸਮੇਤ ਤਿੰਨ ਪੁੱਤਰਾ ਅਤੇ ਦੋਸਤ ਦੇ ਖਿਲਾਫ ਧਾਰਾ 306 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਲਾਸ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤੀ ਗਈ ਹੈ। ਮਾਮਲੇ ਦੀ ਪੜਤਾਲ ਪੁਲਸ ਵੱਲੋਂ ਸੁਰੂ ਕਰ ਦਿੱਤੀ ਗਈ ਹੈ।