ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ, ਪੈਟਰੋਲ ਤੇ ਡੀਜ਼ਲ ਸਸਤੇ ਹੋਣ ਦੀ ਉਮੀਦ

0
67

ਨਵੀਂ ਦਿੱਲੀ 8 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਹੇਠਾਂ ਆ ਗਈ ਹੈ। ਇਸ ਪ੍ਰਭਾਵ ਕਾਰਨ ਹੁਣ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆਉਣ ਦੀ ਉਮੀਦ ਹੈ। ਲੰਬੇ ਸਮੇਂ ਤੋਂ ਕੱਚੇ ਤੇਲ ਦੀ ਕੀਮਤ ਹੇਠਾਂ ਆਉਂਦੀ ਨਜ਼ਰ ਆ ਰਹੀਆਂ ਹਨ, ਪਰ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਨੂੰ ਉਸ ਅਨੁਪਾਤ ਨਾਲ ਘੱਟ ਨਹੀਂ ਕੀਤਾ ਜਾ ਰਿਹਾ। ਹਾਲਾਂਕਿ, ਜੇ ਕੱਚੇ ਤੇਲ ਦੀ ਕੀਮਤ ਵਿੱਚ ਗਿਰਾਵਟ ਦਾ ਰੁਝਾਨ ਜਾਰੀ ਰਿਹਾ, ਤਾਂ ਤੁਸੀਂ ਜਲਦੀ ਹੀ ਤੇਲ ਦੀਆਂ ਕੀਮਤਾਂ ਵਿੱਚ ਕਮੀ ਵੇਖ ਸਕਦੇ ਹੋ।

ਜਾਣੋ ਕਿੱਥੇ ਪਹੁੰਚ ਗਈਆਂ ਕੱਚੇ ਤੇਲ ਦੀਆਂ ਕੀਮਤਾਂ:

ਬੈਂਚਮਾਰਕ ਕੱਚਾ ਤੇਲ ਯਾਨੀ ਬ੍ਰੈਂਟ ਕਰੂਡ 42 ਡਾਲਰ ਪ੍ਰਤੀ ਬੈਰਲ ਦੇ ਉਪਰ ਕਾਰੋਬਾਰ ਕਰਦਾ ਵੇਖਿਆ ਜਾ ਰਿਹਾ ਹੈ ਤੇ ਡਬਲਯੂਟੀਆਈ ਕਰੂਡ ਯਾਨੀ ਅਮਰੀਕੀ ਲਾਈਟ ਕਰੂਡ ਵੈਸਟ ਟੈਕਸਸ ਇੰਟਰਮੀਡੀਏਟ ਦੇ ਭਾਅ 39 ਡਾਲਰ ਪ੍ਰਤੀ ਬੈਰਲ ਤੋਂ ਉਪਰ ਕਾਰੋਬਾਰ ਕਰ ਰਿਹਾ ਹੈ। ਇਹ ਪੱਧਰ ਬ੍ਰੈਂਟ ਕਰੂਡ ਤੇ ਡਬਲਯੂਟੀਆਈ ਕਰੂਡ ਦੇ ਉੱਚ ਪੱਧਰਾਂ ਤੋਂ ਬਹੁਤ ਹੇਠਾਂ ਹੈ।

ਦੱਸ ਦਈਏ ਕਿ ਏਸ਼ਿਆਈ ਬਾਜ਼ਾਰਾਂ ਵਿਚ ਸਪਲਾਈ ਵਧਾਉਣ ਲਈ ਸਾਊਦੀ ਅਰਬ ਨੇ ਕੱਚੇ ਤੇਲ ਦੀ ਕੀਮਤ ਵਿਚ ਵੱਡੀ ਕਟੌਤੀ ਕੀਤੀ ਹੈ। ਇਸ ਤੋਂ ਵੀ ਅੱਗੇ ਜਾਰੀ ਰਹਿਣ ਦੀ ਉਮੀਦ ਹੈ। ਇਸ ਕਾਰਨ ਅੱਜ-ਕੱਲ੍ਹ ਕੱਚਾ ਤੇਲ ਸਸਤੀ ਕੀਮਤ ‘ਤੇ ਬਾਜ਼ਾਰਾਂ ਨੂੰ ਮਿਲ ਰਹੇ ਹੈ।

ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀ ਸਥਿਤੀ ਕੀ:

ਅੱਜ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ, ਹਾਲਾਂਕਿ ਕੱਲ੍ਹ ਡੀਜ਼ਲ ਦੀ ਕੀਮਤ ਵਿੱਚ 10 ਤੋਂ 12 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਸੀ। ਜੇਕਰ ਤੁਸੀਂ ਦੇ ਵਿਚ ਪੈਟਰੋਲ ਤੇ ਡੀਜ਼ਲ ਦੀ ਕੀਮਤ ‘ਤੇ ਨਜ਼ਰ ਮਾਰੋ ਤਾਂ ਆਈਓਸੀ ਮੁਤਾਬਕ, ਦਿੱਲੀ ਵਿੱਚ ਪੈਟਰੋਲ 82.08 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਮੁੰਬਈ ਵਿੱਚ ਇਹ 88.73 ਰੁਪਏ ਤੇ ਕੋਲਕਾਤਾ ਵਿੱਚ 83.57 ਰੁਪਏ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ ਚੇਨਈ ਵਿੱਚ ਪੈਟਰੋਲ ਦੀ ਕੀਮਤ 85.04 ਰੁਪਏ ਪ੍ਰਤੀ ਲੀਟਰ ਹੈ।

ਦੇਸ਼ ਵਿੱਚ ਡੀਜ਼ਲ ਦੀ ਕੀਮਤ ‘ਤੇ ਨਜ਼ਰ ਮਾਰੀਏ ਤਾਂ ਇਹ ਦਿੱਲੀ ਵਿਚ 73.16 ਰੁਪਏ ਪ੍ਰਤੀ ਲੀਟਰ, ਮੁੰਬਈ ਵਿਚ 79.69 ਰੁਪਏ ਤੇ ਕੋਲਕਾਤਾ ਵਿਚ 76.66 ਰੁਪਏ’ ਤੇ ਵਿਕ ਰਿਹਾ ਹੈ, ਜਦੋਂਕਿ ਚੇਨਈ ਵਿਚ ਡੀਜ਼ਲ ਦੀ ਕੀਮਤ 78.48 ਰੁਪਏ ‘ਤੇ ਕਾਇਮ ਹੈ।

NO COMMENTS