*ਕੱਚੇ ਅਧਿਆਪਕਾਂ ਨੂੰ ਜਲਦੀ ਪੱਕਾ ਕਰੇ ਸਰਕਾਰ- ਜੀ.ਟੀ.ਯੂ*

0
97

 ਮਾਨਸਾ 27 ,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ)ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ  ਨਰਿੰਦਰ ਸਿੰਘ ਮਾਖਾ ਅਤੇ ਜਨਰਲ ਸਕੱਤਰ ਗੁਰਦਾਸ ਸਿੰਘ ਰਾਏਪੁਰ ਨੇ ਪੰਜਾਬ ਸਰਕਾਰ ਤੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਕੈਟਾਗਰੀਆਂ ਤਹਿਤ ਤਕਰੀਬਨ 2003 ਤੋਂ ਸਕੂਲਾਂ ਵਿੱਚ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕੇ ਕਰਨਾ ਚਾਹੀਦਾ ਹੈ। ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਕੈਪਟਨ ਸਰਕਾਰ ਨੇ ਕੱਚੇ ਅਧਿਆਪਕਾਂ ਦੀ ਸਾਰ ਨਹੀਂ ਲਈ । ਹਰ ਵਾਰ ਸੱਤਾਧਾਰੀ ਸਰਕਾਰਾਂ ਵਲੋਂ ਕੱਚੇ ਅਧਿਆਪਕਾਂ ਨਾਲ ਟਾਲ ਮਟੋਲ ਦੀ ਨੀਤੀ ਅਪਣਾਈ ਜਾਂਦੀ ਰਹੀ ਹੈ। ਇਹਨਾਂ ਅਧਿਆਪਕਾਂ ਤੋਂ ਨਿਗੂਣੀਆਂ ਤਨਖ਼ਾਹਾਂ ਉਪਰ ਕੰਮ ਲੈ ਕੇ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਬਲਵਿੰਦਰ ਉੱਲਕ ਅਤੇ ਸਤੀਸ਼ ਕੁਮਾਰ ਨੇ ਕੱਚੇ ਅਧਿਆਪਕਾਂ ਦੁਆਰਾ ਵਿਦਿਆ ਭਵਨ ਲਾਏ ਧਰਨੇ ਦੀ ਹਮਾਇਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਚਾਰ ਸਾਲ ਪਹਿਲਾਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਜੋ ਅੱਜ ਤੱਕ ਵਫਾ ਨਹੀਂ ਹੋਇਆ।ਕੱਚੇ ਅਧਿਆਪਕਾਂ ਨੂੰ  ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੋਹਾਲੀ ਵਿੱਚ ਵਿਦਿਆ ਭਵਨ ਅੱਗੇ ਅਣਮਿੱਥੇ ਸਮੇਂ ਲਈ ਲਾਏ ਧਰਨੇ ਦਾ ਸਮਰਥਨ ਕਰਦਿਆਂ ਗੁਰਪ੍ਰੀਤ ਦਲੇਲਵਾਲਾ, ਲਖਵਿੰਦਰ ਮਾਨ, ਦਰਸ਼ਨ ਜਟਾਣਾ, ਪ੍ਰਗਟ ਰਿਉਂਦ, ਸੁਖਦੀਪ ਸਿੰਘ ਗਿੱਲ, ਵਿਜੈ ਕੁਮਾਰ, ਹਰਦੀਪ ਸਿੰਘ, ਬੂਟਾ ਸਿੰਘ ਤੱਗੜ, ਸਹਿਦੇਵ ਸਿੰਘ, ਗੁਰਚਰਨ ਸਿੰਘ, ਪ੍ਰਭੂ ਰਾਮ, ਇਕਬਾਲ ਸਿੰਘ, ਬੂਟਾ ਸਿੰਘ ਰਿਉਂਦ, ਦਿਲਬਾਗ ਰਿਉਂਦ ਅਤੇ ਅਨਿਲ ਕੁਮਾਰ ਜੈਨ ਨੇ ਜਲਦੀ ਪੱਕੇ ਕੀਤੇ ਜਾਣ ਦੀ ਹਮਾਇਤ ਕੀਤੀ।

NO COMMENTS