*ਕੰਬਲੀ ਚੋਰ ਗਰੋਹ ਗ੍ਰਿਫਤਾਰ, ਨਕਦ ਸਮੇਤ 3 ਕਾਬੂ*

0
294

ਬੁਢਲਾਡਾ, 23 ਅਗਸਤ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਅੰਦਰ ਕੰਬਲ ਚੋਰ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਡੀ.ਐਸ.ਪੀ. ਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ 15 ਅਗਸਤ ਤੋਂ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਸਥਾਨਕ ਸਿਟੀ ਪੁਲਿਸ ਦੇ ਐਸ.ਐਚ.ਓ. ਭਗਵੰਤ ਸਿੰਘ ਦੀ ਟੀਮ ਨੇ ਤਕਨੀਕੀ ਢੰਗ ਨਾਲ ਅਤੇ ਸ਼ਹਿਰ ਅੰਦਰੋਂ ਵੱਖ ਵੱਖ ਸੀ.ਸੀ.ਟੀ.ਵੀ. ਕੈਂਮਰਿਆਂ ਦੇ ਸਹਿਯੋਗ ਨਾਲ ਚੋਰਾਂ ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਪਾਸੋ 2400 ਰੁਪਏ ਨਕਦੀ ਅਤੇ ਇੱਕ ਪਲੈਟੀਨਾ ਮੋਟਰ ਸਾਇਕਲ ਬਰਾਮਦ ਕੀਤਾ ਹੈ। ਉਪਰੋਕਤ ਚੋਰਾਂ ਨੇ ਧਰਮਪੁਰਾ ਮੁਹੱਲਾ ਦੇ 2 ਗੁਰੂ ਘਰ ਦੇ ਗੋਲਕ ਅਤੇ 1 ਪੀਰਖਾਨਾ ਅਤੇ 2 ਵਿਅਕਤੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਸਾਗਰ ਸਿੰਘ, ਨਾਜਰ ਸਿੰਘ ਅਤੇ ਗਗਨੀ ਨਾਮਕ ਵਿਅਕਤੀ ਹਨ। ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਆਈ.ਟੀ.ਆਈ. ਚੌਂਕ ਤੇ ਨਾਕਾ ਲਗਾ ਕੇ ਗ੍ਰਿਫਤਾਰ ਕਰ ਲਿਆ। ਡੀ.ਐਸ.ਪੀ. ਗਿੱਲ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਸ਼ਹਿਰ ਦੇ ਜਨਤਕ ਥਾਵਾਂ ਦੀ ਸ਼ਨਾਖਤ ਕਰਕੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਲਈ ਸਰਕਾਰ ਤੋਂ ਮੰਗ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਸ਼ੱਕੀ ਵਿਅਕਤੀ ਅਤੇ ਵਸਤੂਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦੇਣ। ਐਸ.ਐਚ.ਓ. ਸਿਟੀ ਭਗਵੰਤ ਸਿੰਘ ਨੇ ਸ਼ਹਿਰ ਦੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਘਰਾਂ ਦੁਕਾਨਾਂ ਅੱਗੇ ਲੱਗੇ ਹੋਏ ਕੈਮਰਿਆਂ ਨੂੰ ਚਾਲੂ ਹਾਲਤ ਵਿੱਚ ਰੱਖਣ, ਜਿਨ੍ਹਾਂ ਵਪਾਰਕ ਦੁਕਾਨਾਂ ਤੇ ਕੈਮਰੇ ਨਹੀਂ ਲੱਗੇ ਉਹ ਆਪਣੇ ਵਪਾਰ ਦੀ ਸੁਰੱਖਿਆ ਲਈ ਕੈਮਰੇ ਲਗਾਉਣਾ ਯਕੀਨੀ ਬਨਾਉਣ। ਉਨ੍ਹਾਂ ਕਿਹਾ ਕਿ ਮੁਹੱਲੇ ਬਾਜਾਰਾਂ ਵਿੱਚ ਚੌਂਕੀਦਾਰ ਵੀ ਰੱਖੇ ਜਾਣ। ਪੁਲਿਸ ਦੀ ਰਾਤ ਦੀ ਗਸ਼ਤ ਤੇਜ ਕਰ ਦਿੱਤੀ ਗਈ ਹੈ। 

NO COMMENTS