*ਕੰਪਲੇਟ ਕੇਸ ਵਿੱਚ ਭਗੌੜੇ ਮੁਲਜਿਮ ਨੂੰ ਕੀਤਾ ਕਾਬੂ*

0
130

ਮਾਨਸਾ, 25—05—2022 (ਸਾਰਾ ਯਹਾਂ/ ਮੁੱਖ ਸੰਪਾਦਕ )  : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੇੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ—ਇਸਤਿਹਾਰੀਆ) ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ ਪੀ.ਓ./ਭਗੌੜੇ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।

ਮੁਜਰਮ ਇਸ਼ਤਿਹਾਰੀ (ਭਗੌੜਾ ਦੋਸ਼ੀ) ਤੇਜ ਪ੍ਰਕਾਸ਼ ਪੁੱਤਰ ਦੌਲਤ ਰਾਮ ਵਾਸੀ ਮਾਨਸਾ,
ਜਿਸ ਵਿਰੁੱਧ ਮਾਨਯੋਗ ਅਦਾਲਤ ਵਿੱਚ ਕੰਪਲੇਟ ਕੇਸ (ਅ/ਧ 138 ਐਨ.ਆਈ. ਐਕਟ) ਚੱਲ ਰਿਹਾ ਸੀ।
ਇਹ ਮੁਲਜਿਮ ਅਦਾਲਤ ਵਿੱਚੋ ਆਪਣੀ ਤਾਰੀਖ ਪੇਸ਼ੀ ਤੋਂ ਗੈਰਹਾਜਰ ਚੱਲ ਰਿਹਾ ਸੀ। ਜਿਸ ਕਰਕੇ
ਮਾਨਯੋਗ ਅਦਾਲਤ ਸੀ.ਜੇ.ਐਮ. ਮਾਨਸਾ ਜੀ ਵੱਲੋਂ ਇਸਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪੀ.ਓ.
ਸਟਾਫ ਮਾਨਸਾ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸਖਤ ਮਿਹਨਤ
ਸਦਕਾ ਇਸਨੂੰ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

NO COMMENTS