*ਕੰਨਾਂ ਚ ਨਤੀਆ, ਸਟਾਇਲ ਹੇਅਰ ਕੱਟਿੰਗ, ਟੈਟੂਆਂ ਵਾਲੇ ਘੁੰਮਦੇ ਮਨਚਲੇ ਨੌਜਵਾਨਾਂ ਦੀ ਖੈਰ ਨਹੀਂ*

0
31

ਬੁਢਲਾਡਾ 15 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਮਨਚਲੇ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣ ਲਈ ਪੁਲਿਸ ਨੇ ਗਸ਼ਤ ਦੌਰਾਨ ਵਹੀਕਲਾਂ ਦੀ ਚੈਕਿੰਗ ਕਰਨ ਦੇ ਨਾਲ ਨਾਲ ਮਾਡਲ ਹੇਅਰ ਸਟਾਇਲ, ਕੰਨਾਂ ਚ ਨਤੀਆਂ ਅਤੇ ਬਾਹਾਂ ਤੇ ਟੈਟੂਆਂ ਵਾਲੇ ਨੌਜਵਾਨਾਂ ਨੂੰ ਰੋਕ ਕੇ ਸੇਧ ਦਿੰਦਿਆਂ ਐਸ.ਐਚ.ਓ. ਸਿਟੀ ਬਲਕੌਰ ਸਿੰਘ ਨੇ ਨੌਜਵਾਨਾਂ ਨੂੰ ਆਪਣਾ ਧਿਆਨ ਕੈਰੀਅਰ ਬਨਾਉਣ ਵੱਲੋ ਜੋਰ ਦਿੱਤਾ ਅਤੇ ਤਾੜਨਾ ਕਰਦਿਆਂ ਕਿਹਾ ਕਿ ਉਹ ਅਵਾਰਾ ਗੱਰਦੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਸਥਾਨਕ ਚੌੜੀ ਗਲੀ ਵਿੱਚ ਦੌਰਾਨੇ ਗਸ਼ਤ ਨਾਕਾਬੰਦੀ ਦੌਰਾਨ ਨਾਬਾਲਗ ਸਕੂਲੀ ਪੜ੍ਹਦੇ ਨੌਜਵਾਨਾਂ ਦੇ ਵਹੀਕਲਾਂ ਨੂੰ ਤਾੜਨਾ ਦੇ ਕੇ ਛੱਡਿਆ। ਇਸ ਦੌਰਾਨ ਸਬ ਇੰਸਪੈਕਟਰ ਸ਼ੈਫੀ ਸਿੰਗਲਾ ਨੇ ਵੀ ਐਕਟੀਵਾ ਤੇ ਘੁੰਮ ਰਹੀਆਂ ਲੜਕੀਆਂ ਨੂੰ ਵੀ ਓਵਰ ਸਪੀਡ ਅਤੇ ਕੈਰੀਅਰ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਐਸ.ਐਚ.ਓ. ਨੇ ਦੱਸਿਆ ਕਿ ਪੁਲਿਸ ਵੱਲੋਂ ਰੋਜਾਨਾ ਚੌੜੀ ਗਲੀ ਅਤੇ ਖੁੱਲੇ ਬਾਜਾਰਾਂ ਚ ਗਸ਼ਤ ਚੈਕਿੰਗ ਤੇਜ ਕਰ ਦਿੱਤੀ ਗਈ ਹੈ। ਉਨ੍ਹਾਂ ਬੁਲਟ ਮੋਟਰ ਸਾਈਕਲਾਂ ਤੇ ਪਟਾਖੇ ਪਾਉਣ ਵਾਲੇ ਨੌਜਵਾਨਾਂ ਲਈ ਸਕੂਲ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਸਕੂਲ ਅੰਦਰ ਮੋਟਰ ਸਾਈਕਲ ਲਿਆਉਣ ਤੋਂ ਵਰਜਿਤ ਕਰਨ। 

NO COMMENTS