*ਕੰਟ੍ਰੈਕਟ ਮਲਟੀਪਰਪਜ਼ ਹੈਲਥ ਵਰਕਰ ਨੇ ਅਣਮਿਥੇ ਸਮੇਂ ਲਈ ਕੀਤਾ ਚੱਕਾ ਜਾਮ*

0
20

ਅੰਮ੍ਰਿਤਸਰ 17,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਕੱਥੂਨੰਗਲ ਟੋਲ ਪਲਾਜ਼ਾ ਤੇ ਅੱਜ ਬਾਅਦ ਦੁਪਹਿਰ ਤੋਂ ਕੰਟ੍ਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਅਣਮਿਥੇ ਸਮੇਂ ਲਈ ਹਾਈਵੇ ‘ਤੇ ਚੱਕਾ ਜਾਮ ਕਰ ਦਿੱਤਾ ਗਿਆ। ਉਥੇ ਹੀ ਵੱਡੀ ਗਿਣਤੀ ‘ਚ ਪੰਜਾਬ ਭਰ ਤੋਂ ਕੰਟ੍ਰੈਕਟ ਤੇ ਸਿਹਤ ਵਿਭਾਗ ‘ਚ ਕੰਮ ਕਰ ਰਹੀਆਂ ਮਲਟੀਪਰਪਜ਼ ਹੈਲਥ ਵਰਕਰਾਂ (ਫੀਮੇਲ) ਯੂਨੀਅਨ ਪੰਜਾਬ ਦੇ ਬੈਨਰ ਹੇਠ ਪੰਜਾਬ ਸਰਕਾਰ ਦੇ ਖਿਲਾਫ ਆਪਣੀ ਮੁੱਖ ਮੰਗ ਰੈਗੂਲਰ ਕਰਨ ਨੂੰ ਲੈਕੇ ਧਰਨੇ ‘ਤੇ ਹਨ | 

ਯੂਨੀਅਨ ਦੀ ਵਾਈਸ ਪ੍ਰਧਾਨ ਸਰਬਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਕੋਰੋਨਾ ਯੋਧੇ ਐਲਾਨਿਆ ਸੀ ਅਤੇ ਹੁਣ ਕੋਰੋਨਾ ਯੋਧਿਆਂ ਨੂੰ ਖੱਜਲ ਕੀਤਾ ਜਾ ਰਿਹਾ ਹੈ ਜਦਕਿ ਉਹਨਾਂ ਦੱਸਿਆ ਕਿ ਉਹ ਪਿਛਲੇ 15 ਸਾਲ ਤੋਂ ਕੰਟ੍ਰੈਕਟ ਤੇ ਕੰਮ ਕਰ ਰਹੀਆਂ ਹਨ ਅਤੇ ਕੋਵਿਡ ਦੇ ਸਮੇ ਵੀ ਉਹਨਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਬਾਈ ਅਤੇ ਉਦੋਂ ਸਰਕਾਰ ਨੇ ਉਹਨਾਂ ਨੂੰ ਜਲਦ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ।

ਪਰ ਉਹਨਾਂ ਨੂੰ ਲਗਾਤਾਰ ਲਾਰੇ ਲਗਾਏ ਜਾ ਰਹੇ ਹਨ ਅਤੇ ਉਹ ਆਪਣੀ ਇਸ ਮੰਗ ਨੂੰ ਲੈਕੇ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਵੀ ਪੱਕਾ ਮੋਰਚਾ ਲਗਾ ਕੇ ਬੈਠੀਆਂ ਹਨ ਅਤੇ ਜਦਕਿ ਉਹਨਾਂ ਦੀ ਦੋ ਵਾਰ ਉਪ ਮੁੱਖ ਮੰਤਰੀ ਓਪੀ ਸੋਨੀ ਨਾਲ ਮੀਟਿੰਗ ਹੋਈ ਹੈ। ਪਰ ਉਹਨਾਂ ਨੂੰ ਲਾਰੇ ਹੀ ਲਗਾਏ ਜਾ ਰਹੇ ਹਨ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਵੀ ਮੀਟਿੰਗ ਦਾ ਸਮਾਂ ਤਹਿ ਕਰ ਉਹ ਮੀਟਿੰਗ ਰੱਦ ਕਰ ਦਿੱਤੀ ਗਈ।https://imasdk.googleapis.com/js/core/bridge3.493.0_en.html#goog_1538416932

ਇਹਨਾਂ ਕੰਟ੍ਰੈਕਟ ਮੁਲਾਜ਼ਿਮਾਂ ਦਾ ਕਹਿਣਾ ਹੈ ਕਿ ਉਹ ਮਜ਼ਬੂਰਨ ਸੜਕਾਂ ਤੇ ਸੰਘਰਸ਼ ਕਰ ਰਹੇ ਹਨ। ਜਦਕਿ ਪਿਛਲੇ ਕਈ ਮਹੀਨਾਂ ਤੋਂ ਉਹ ਆਪਣੇ ਹੱਕ ਦੀ ਲੜਾਈ ਲੜ ਰਹੀਆਂ ਹਨ।ਪਰ ਸਰਕਾਰ ਉਹਨਾਂ ਦੀਆਂ ਮੰਗਾ ਵੱਲ ਧਿਆਨ ਨਹੀਂ ਦੇ ਰਹੀ ਅਤੇ ਉਹ ਆਪਣੀ ਮਜਬੂਰੀ ਦੇ ਚਲਦੇ ਆਪਣਾ ਕੰਮ ਛੱਡ ਹਾਈਵੇ ਬੰਦ ਕਰ ਬੈਠੀਆਂ ਹਨ।

ਉਨ੍ਹਾਂ ਕਿਹਾ ਕਿ ਉਹਨਾਂ ਨੂੰ ਵੀ ਜਾਣਕਾਰੀ ਹੈ ਕਿ ਲੋਕ ਵੀ ਖੱਜਲ-ਖੁਆਰ ਹੋ ਰਹੇ ਹਨ ਪਰ ਸਰਕਾਰ ਜਦ ਤੱਕ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। 

ਉੱਥੇ ਹੀ ਇਸ ਹਾਈਵੇ ਦੇ ਬੰਦ ਹੋਣ ਨਾਲ ਅੰਮ੍ਰਿਤਸਰ ਤੋਂ ਗੁਰਦਾਸਪੁਰ ਅਤੇ ਪਠਾਨਕੋਟ ਜਾਣ ਵਾਲੀ ਅਵਾਜਾਈ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਰਹੀ ਹੈ ਅਤੇ ਹਾਈਵੇ ਤੇ ਟਰੱਕਾਂ ਦੀਆਂ ਕਤਾਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਧਰਨਾ ਦੇ ਰਹੀ ਇਸ ਯੂਨੀਅਨ ਦੇ ਸਮਰਥਨ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੀ ਸਮਰਥਨ ਦਾ ਐਲਾਨ ਕੀਤਾ ਗਿਆ ਹੈ।ਜਿਸ ਮਗਰੋਂ ਕਿਸਾਨ ਵੀ ਇਹਨਾਂ ਬੀਬੀਆਂ ਦੇ ਨਾਲ ਹਾਈਵੇ ‘ਤੇ ਚੱਕਾ ਜਾਮ ਕਰ ਬੈਠੇ ਹਨ।

NO COMMENTS