*ਕੰਗ ਨੂੰ ਮਿਲਿਆ ਇੰਡੀਅਨ ਪ੍ਰਾਈਡ ਐਵਾਰਡ*

0
9

ਫਗਵਾੜਾ 16 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਹਿਊਮਨ ਰਾਈਟਸ ਕੌਂਸਲ ਆਫ ਇੰਡੀਆ ਵੱਲੋਂ ਬੀਤੇ ਐਤਵਾਰ ਹੋਟਲ ਰਾਇਲ ਕੈਸਲ ਅੰਮ੍ਰਿਤਸਰ ਵਿਖੇ ਕੌਮੀ ਪ੍ਰਧਾਨ ਆਰਤੀ ਰਾਜਪੂਤ ਦੀ ਪ੍ਰਧਾਨਗੀ ਹੇਠ ਆਯੋਜਿਤ ਅਵਾਰਡ ਫੰਕਸ਼ਨ ਦੌਰਾਨ ਕੌਂਸਲ ਦੇ ਫਗਵਾੜਾ ਪ੍ਰਧਾਨ ਗੁਰਦੀਪ ਸਿੰਘ ਕੰਗ ਨੂੰ ਸਮਾਜ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਇੰਡੀਅਨ ਪ੍ਰਾਈਡ ਅਵਾਰਡ-2024 ਨਾਲ ਸਨਮਾਨਿਤ ਕੀਤਾ ਗਿਆ। ਗੁਰਦੀਪ ਸਿੰਘ ਕੰਗ ਅਨੁਸਾਰ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਨੂੰ ਇਹ ਐਵਾਰਡ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ (ਰਿਟਾ ਆਈ ਪੀ ਐਸ) ਨੇ ਭੇਟ ਕੀਤਾ। ਕੁੰਵਰ ਵਿਜੇ ਪ੍ਰਤਾਪ ਨੇ ਗੁਰਦੀਪ ਸਿੰਘ ਕੰਗ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਹੁਤ ਘੱਟ ਲੋਕ ਹੁੰਦੇ ਹਨ ਜੋ ਕੁਦਰਤ ਦੀ ਤਰਫੋਂ ਦੂਜਿਆਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕਰਦੇ ਹਨ। ਉਨ੍ਹਾਂ ਕੌਂਸਲ ਵਲੋਂ ਮਨੁੱਖੀ ਅਧਿਕਾਰਾਂ ਬਾਰੇ ਆਮ ਲੋਕਾਂ ਨੂੰ ਜਾਗਰੁਕ ਕਰਨ ਲਈ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਗੁਰਦੀਪ ਸਿੰਘ ਕੰਗ ਨੇ ਇਸ ਅਵਾਰਡ ਲਈ ਕੌਮੀ ਪ੍ਰਧਾਨ ਆਰਤੀ ਰਾਜਪੂਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਇਸ ਅਵਾਰਡ ਨਾਲ ਨਵਾਜਿਆ ਜਾਣਾ ਬਹੁਤ ਸਨਮਾਨ ਵਾਲੀ ਗੱਲ ਹੈ। ਇਸ ਨਾਲ ਉਹਨਾਂ ਨੂੰ ਹੋਰ ਵੀ ਤਨਦੇਹੀ ਨਾਲ ਸਮਾਜ ਸੇਵਾ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਸਮਾਜ ਨੂੰ ਜਾਗਰੁਕ ਕਰਨ ਦੀ ਪ੍ਰੇਰਣਾ ਮਿਲੇਗੀ। ਗੁਰਦੀਪ ਸਿੰਘ ਕੰਗ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਿਊਮਨ ਰਾਈਟਸ ਕੌਂਸਲ ਆਫ ਇੰਡੀਆ ਓ.ਬੀ.ਸੀ. ਸੈਲ ਦੇ ਪੰਜਾਬ ਪ੍ਰਧਾਨ ਅਮਰਜੀਤ ਨਿੱਝਰ ਅਤੇ ਸੂਬਾ ਸਕੱਤਰ ਪਰਮਿੰਦਰ ਸਿੰਘ ਸੈਣੀ ਅਤੇ ਗੌਤਮ ਰਾਏ ਉਪ ਪ੍ਰਧਾਨ ਪੰਜਾਬ ਨੇ ਉਹਨਾਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਗੁਰਦੀਪ ਸਿੰਘ ਕੰਗ ਅਨੁਸਾਰ ਉਕਤ ਅਵਾਰਡ ਸਮਾਗਮ ਵਿਚ ਅਸ਼ਵਨੀ ਕੁਮਾਰ, ਰੁਪੇਸ਼ ਧਵਨ, ਡਾ. ਰਾਹੁਲ ਜਾਮਵਾਲ, ਰਣਜੀਤ ਸਿੰਘ ਰਾਣਾ, ਆਰਤੀ ਕਪੂਰ, ਐਡਵੋਕੇਟ ਗੁਰਜੀਤ ਸਿੰਘ ਗੁੱਗ, ਪੰਕਜ ਗੋਸਵਾਮੀ, ਸੌਰਭ ਭਟਨਾਗਰ, ਸਤਵੰਤ ਕੌਰ ਜੌਹਲ, ਆਨੰਦ ਸ਼ਰਮਾ, ਅਭਿਸ਼ੇਕ ਕੁਮਾਰ ਸਿੰਘ ਤੋਂ ਇਲਾਵਾ ਪੰਜਾਬ, ਹਰਿਆਣਾ, ਦਿੱਲੀ, ਕਰਨਾਟਕ ਸਮੇਤ ਹੋਰ ਸੂਬਿਆਂ ਤੋਂ ਵੀ ਕੌਂਸਲ ਦੇ ਅਹੁਦੇਦਾਰ ਮੌਜੂਦ ਸਨ।

NO COMMENTS