*ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਸੌਂਪਿਆ*

0
118

ਮਾਨਸਾ, 29 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਭਾਈ ਘਨ੍ਹੱਈਆ ਗ੍ਰੰਥੀ ਸਭਾ ਦੀ ਮੀਟਿੰਗ ਹੋਈ ਗੁਰਦੁਆਰਾ ਸਿੰਘ ਸਭਾ ਸਾਹਿਬ ਮਾਨਸਾ ਵਿਖੇ ਹੋਈ। ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਗ੍ਰੰਥੀ ਸਭਾ ਦੇ ਸਰਪ੍ਰਸਤ ਭਾਈ ਦਾਰਾ ਸਿੰਘ ਜੀ ਅਕਲੀਆ ਨੇ ਕਿਹਾ ਹੈ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ 90% ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਸਰਹੱਦਾਂ ਦੇ ਉੱਤੇ ਨੌਜਵਾਨਾਂ ਨੂੰ ਸ਼ਹੀਦ ਕਰਵਾਉਣ ਵਾਲੀ ਕੌਮ ਨੂੰ ਕਦੇ ਫਿਲਮਾਂ ਰਾਹੀਂ ਕਦੇ ਕਾਰਟੂਰਨਾਂ ਰਾਹੀਂ ਸਿੱਖਾਂ ਦੇ ਕਿਰਦਾਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੰਗਨਾ ਰਣੌਤ ਨੇ ਕਿਸਾਨੀ ਅੰਦੋਲਨ ਵੇਲੇ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਸੀ। ਹੁਣ ਕੰਗਣਾ ਰਣੌਤ ਵੱਲੋਂ ਫਿਲਮ ਐਮਰਜੈਂਸੀ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਦਿੱਖ ਅਤੇ ਸਿੱਖਾਂ ਦੇ ਭੇਸ ਵਿੱਚ ਨਕਲੀ ਸਿੱਖ ਤਿਆਰ ਕਰਕੇ ਸਿੱਖ ਕੌਮ ਨੂੰ ਅੱਤਵਾਦੀ ਵੱਖਵਾਦੀ ਵਿਖਾ ਕੇ ਉਹਨਾਂ ਦੀ ਦਿਖ ਨੂੰ ਖਰਾਬ ਕੀਤਾ ਜਾ ਰਿਹਾ ਹੈ।

ਕਿਵੇਂ ਸਿੱਖ ਨਿਰਦੋਸ਼ਿਆਂ ਨੂੰ ਬੱਸਾਂ ਵਿੱਚੋਂ ਕੱਢ ਕੇ ਮਾਰ ਰਹੇ ਹਨ ਸਿੱਖਾਂ ਨੂੰ ਇੱਕ ਅੱਤਵਾਦੀਆਂ ਦੀ ਤਰ੍ਹਾਂ ਦਿਖਾਇਆ ਗਿਆ ਜਿਸ ਨਾਲ ਸਿੱਖ ਜਗਤ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਅਸੀਂ ਭਾਈ ਘਨੱਈਆ ਗ੍ਰੰਥੀ ਸਭਾ ਵੱਲੋਂ ਭਾਰਤ ਸਰਕਾਰ ਨੂੰ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਅਪੀਲ ਕੀਤੀ ਹੈ ਕਿ ਵਿਵਾਦਿਤ ਫਿਲਮ ਨੂੰ ਪੂਰੇ ਭਾਰਤ ਦੇ ਸਿਨੇਮੇ ਘਰਾਂ ਦੇ ਵਿੱਚ ਲੱਗਣ ਤੋਂ ਰੋਕਿਆ ਜਾਵੇ ਜੇਕਰ ਫਿਲਮ ਲੱਗਦੀ ਹੈ ਤਾਂ ਇਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਭਾਰਤ ਸਰਕਾਰ ਅਤੇ ਪ੍ਰਸ਼ਾਸਨ ਦੀ ਜਿੰਮੇਵਾਰੀ ਹੋਵੇਗੀ। 

ਇਸ ਮੌਕੇ ਤੇ ਭਾਈ ਘਨੱਈਆ ਗ੍ਰੰਥ ਸਭਾ ਟਰੱਸਟ ਦੇ ਸਰਪ੍ਰਸਤ ਭਾਈ ਦਾਰਾ ਸਿੰਘ ਜੀ ਅਕਲੀਆ, ਮੀਤ ਪ੍ਰਧਾਨ ਭਾਈ ਰੂਪ ਸਿੰਘ ਜੀ ਖਾਲਸਾ, ਜਨਰਲ ਸਕੱਤਰ ਬਾਬਾ ਪ੍ਰਦੀਪ ਸਿੰਘ ਢੈਪਈ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਭਾਈ ਹਰੀ ਸਿੰਘ ਸਹਿਗਲ, ਐਗਜੈਕਟਿਵ ਮੈਂਬਰ ਰਾਗੀ ਭਾਈ ਦਰਸ਼ਨ ਸਿੰਘ ਜੀ ਭੰਮੇ, ਭਾਈ ਸਤਨਾਮ ਸਿੰਘ, ਭਾਈ ਮਿਹਰ ਸਿੰਘ, ਭਾਈ ਦਾਰਾ ਸਿੰਘ ਮੱਲ ਸਿੰਘ ਵਾਲਾ, ਭਾਈ ਗੁਰਸੇਵਕ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਨਿਰਮਲ ਸਿੰਘ, ਭਾਈ ਦਰਸ਼ਨ ਸਿੰਘ, ਹੈਡ ਗ੍ਰੰਥੀ ਭਾਈ ਟੇਕ ਸਿੰਘ ਮਾਨਸਾ, ਭਾਈ ਭਿੰਦਰ ਸਿੰਘ ਮਾਨਸਾ ਸਕੱਤਰ, ਭਾਈ ਅੰਮ੍ਰਿਤਪਾਲ ਸਿੰਘ ਭੀਖੀ ਸਰਕਲ ਬੁਢਲਾਡਾ ਪ੍ਰਧਾਨ, ਭਾਈ ਰਾਜਪਾਲ ਸਿੰਘ ਅਤੇ ਭਾਈ ਨਿਸਾਨ ਸਿੰਘ ਅਗਜੈਕਟਿਵ ਮੈਂਬਰ ਆਦਿ ਹਾਜ਼ਰ ਸਨ।

NO COMMENTS