*ਕ੍ਰਿਸ਼ਨ ਜਨਮਾਸ਼ਟਮੀ ਦੇ ਮੌਕੇ ਤੇ ਕੋਰਟ ਕੰਪਲੈਕਸ ਦੀ ਪਾਰਕਿੰਗ, ਮੇਨ ਸੜਕ, ਸੇਵਾ ਕੇਂਦਰ ਦੇ ਪਿੱਛੇ ਜੰਗਲ ਦੀ ਦੇਖਭਾਲ, ਸਫ਼ਾਈ ਅਭਿਆਨ ਚਲਾਇਆ*

0
184

ਮਾਨਸਾ, 27 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) 

ਸੰਤ ਨਿਰੰਕਾਰੀ ਮਿਸ਼ਨ ਮਾਨਸਾ ਦੇ ਸੇਵਾਦਾਰਾਂ ਵਲੋ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ  ਦੇ ਮੌਕੇ ਤੇ ਸੁਵਿਧਾ ਸੇਂਟਰ ਦੇ ਪਿੱਛੇ,ਨਜ਼ਦੀਕ ਕੋਰਟ ਕੰਪਲੈਕਸ ਵਿੱਖੇ ਕੀਤੀ ਗਈ ਬਾਗਬਾਨੀ । ਨਿਰੰਕਾਰੀ ਸੇਵਾਦਲ ਵਲੋਂ ਲਗਾਏ ਗਏ ਦਰੱਖਤ ,ਪੌਦਿਆਂ ਦੀ ਸੁਰੱਖਿਆ 3 ਸਾਲ ਲਈ ਕੀਤੀ ਜਾਵੇਗੀ ਇਹ ਵੀ ਲਿਆ ਗਿਆ ਸੀ ਪ੍ਰਣ।

 ਸੰਤ ਨਿਰੰਕਾਰੀ ਮਿਸ਼ਨ ਸੇਵਾਦਲ ਦੇ ਵਲੰਟੀਅਰਾਂ ਨੇ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਜਾਣ ਵਾਲੇ ਰੱਸਤੇ ਦੀ ਸਫ਼ਾਈ ਤੇ ਸੁਵਿਧਾ ਸੇਂਟਰ ਦੇ ਪਿੱਛੇ ਬਣੇ ਬਾਗ਼ ਵਿੱਚ ਬਾਗਬਾਨੀ ਕੀਤੀ।  26 ਦਿਨ ਸੋਮਵਾਰ 2024 ਨੂੰ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਮੌਕੇ ਤੇ ਇੱਥੇ ਬੂਟੇ ਲਗਾਉਣ ਤੋਂ ਬਾਅਦ ਇਨ੍ਹਾਂ ਦੀ 3 ਸਾਲ ਤੱਕ ਦੇਖਭਾਲ ਕਰਨ ਦਾ ਪ੍ਰਣ ਵੀ ਲਿਆ ਗਿਆ ਸੀ।ਇਸ ਪ੍ਰਣ ਨੂੰ ਨਿਭਾਉਦੇ ਹੋਏ ਸੇਵਾ ਦਲ ਦੇ ਸੰਚਾਲਕ ਹਰਬੰਸ ਸਿੰਘ ਅਤੇ ਸੰਜਯੋਜਕ ਦਲੀਪ ਕੁਮਾਰ ਰਵੀ ਦੀ ਦੇਖ-ਰੇਖ ਹੇਠ ਸੇਵਾ ਦਲ ਦੇ ਜਵਾਨਾਂ ਰਾਹੀਂ ਹਰ-ਥਾਂ ਨੂੰ ਸਾਫ਼ ਸੁਥਰਾ ਵੀ ਬਣਾਇਆ ਅਤੇ ਦਰਖਤਾਂ ਦੀ ਦੇਖ ਭਾਲ ,ਪਾਣੀ ਲਗਾਉਣਾ, ਨਦੀਨ ਕੱਢਣਾ, ਆਦਿ ਸੇਵਾਵਾਂ ਕੀਤੀਆਂ ਗਈਆਂ।  ਇਸ ਮੌਕੇ ਤੇ ਹਰਬੰਸ ਸਿੰਘ ਜੀ ਦਲੀਪ ਕੁਮਾਰ ਰਵੀ ਜੀ ਨੇ ਕਿਹਾ ਕਿ ਸਾਡੇ ਸੇਵਾਦਲ ਮੇਮਬਰਾ ਨੇ ਇਸ ਮੁਹਿੰਮ ਵਿੱਚ ਲਗਾਏ ਗਏ ਸਾਰੇ ਬੂਟਿਆਂ ਦੀ ਚੰਗੀ ਤਰ੍ਹਾਂ ਸੰਭਾਲ ਕਰਨ ਦਾ ਪ੍ਰਣ ਕੀਤਾ ਹੈ।  ਆਉਣ ਵਾਲੇ ਸਮੇਂ ਵਿੱਚ ਸਾਨੂੰ ਇਨ੍ਹਾਂ ਰੁੱਖਾਂ ਤੋਂ ਛਾਂ, ਫਲ ਅਤੇ ਆਕਸੀਜਨ ਵਰਗੀਆਂ ਕੀਮਤੀ ਵਸਤੂਆਂ ਮਿਲਣਗੀਆਂ।  ਇਸੇ ਸ਼ਾਖਾ ਦੇ ਸੇਵਾ ਦਲ ਮੈਂਬਰ ਨਰੇਸ਼ ਕੁਮਾਰ ਗਰਗ, ਜੋ ਕਿ ਪੇਸ਼ੇ ਤੋਂ ਵਕੀਲ ਹਨ, ਉਹਨਾਂ ਨੇ ਕਿਹਾ ਕਿ ਰੁੱਖਾਂ ਦੀ ਸੰਭਾਲ ਉਨੀ ਹੀ ਜ਼ਰੂਰੀ ਹੈ ਜਿੰਨਾ ਛੋਟੇ ਬੱਚਿਆਂ ਦੀ ਦੇਖਭਾਲ ਕਰਨਾ ਰੁੱਖ ਬੱਚਿਆਂ ਵਾਂਗ ਹੁੰਦੇ ਹਨ ਇੱਕ ਰੁੱਖ ਦਸ ਪੁੱਤਰਾਂ ਵਰਗਾ ਹੈ।  ਸਾਨੂੰ ਸਾਰਿਆਂ ਨੂੰ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਜਾਨਵਰ, ਪੰਛੀ ਅਤੇ ਸਾਰੇ ਮਨੁੱਖ ਲਾਭ ਉਠਾ ਸਕਣ।  ਇਸ ਦੌਰਾਨ ਸੇਵਾਦਾਰ ਮਹਾਤਮਾ ਓਮ ਪ੍ਰਕਾਸ਼ ਜੀ,ਰਿਟਾਇਰਡ ADC, ਐਡਵੋਕੇਟ ਗੁਰਲਾਭ ਸਿੰਘ ਮਹਿਲ ਜੀ,ਕੇ .ਐਸ ਮਠਾੜੂ ਜੀ ,ਬਾਬੂ ਸਿੰਘ ਮਾਨ ਜੀ,ਅਵਤਾਰ ਸਿੰਘ ਜੀ,ਨਰੇਸ਼ ਕੁਮਾਰ ਗਰਗ ,ਹਰਪ੍ਰੀਤ ਸਿੰਘ ਮਾਨ ਮੌਕੇ ਦੇ ਬਾਰ ਦੇ ਪ੍ਰਧਾਨ,ਸੇਕ੍ਰੇਟਰੀ ਬੀਰਦਵਿੰਦਰ ਸਿੰਘ ਜੀ,ਵਾਈਸ ਪ੍ਰਧਾਨ ਨੀਸ ਗਰਗ,  ਸੁਸ਼ੀਲ ਕੁਮਾਰ, ਗਗਨਦੀਪ ਸਿੰਘ, ਸ਼ਗਨਦੀਪ, ਹੈਪੀ, ਹੰਸਾ ਜੀ,ਸ਼ਿਵਜੀ, ਰਾਮਬੀਰ ਜੀ,ਸੱਤਪਾਲ ਸਿੰਘ, ਬੱਚੇ ਵਿਜੈ ਕੁਮਾਰ ,ਅਰਾਧਨਾ ਅੰਕਿਤ, ਜਗਸੀਰ ਬਰੇਟਾ,ਬਿੰਦਰ ਜੀ,ਅਤੇ ਹੋਰ ਅਨੇਕਾਂ ਸੇਵਾ ਦਲ ਦੇ ਵਲੰਟੀਅਰ ਹਾਜ਼ਰ ਸਨ। ਅੱਜ ਸਾਰੇ ਸੇਵਾਦਲ ਵਲੰਟੀਅਰਾਂ ਨੇ ਉਸੇ ਥਾਂ ’ਤੇ ਜਾ ਕੇ ਪੌਦਿਆਂ ਦੀ ਸੰਭਾਲ ਕੀਤੀ, ਬੂਟੀ ਵੱਢੀ, ਚਾਰੇ ਪਾਸੇ ਖੰਭੇ ਲੱਗਾ ਕੇ ਤਾਰਾਂ ਪਾ ਦਿੱਤੀਆਂ  ਤਾਂ ਜੋ ਅਵਾਰਾ ਪਸ਼ੂਆਂ ਵਲੋਂ ਦਰਖਤਾਂ ਨੂੰ ਨੁਕਸਾਨ ਨਾ ਪਹੁੰਚਾਈਆਂ ਜਾ ਸਕੇ ਅਤੇ ਸਫਾਈ ਦਾ ਕੰਮ ਵੀ ਕੀਤਾ।

NO COMMENTS