*ਕ੍ਰਿਸਨ ਅਸਟਮੀ ਦੇ ਸੰਬੰਧ ਚ ਸਜਾਈ ਪ੍ਰਭਾਤ ਫੇਰੀ*

0
61

ਮਾਨਸਾ 16 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਸ੍ਰੀ ਸਨਾਤਨ ਧਰਮ ਸਭਾ  ਮਾਨਸਾ ਵੱਲੋ ਸ੍ਰੀ ਕ੍ਰਿਸਨ ਜਨਮ  ਅਸਟਮੀ  ਦੇ ਸੰਬੰਧ ਵਿਚ ਪ੍ਰਭਾਤ ਫੇਰੀ  ਦਾ ਆਯੌਜਨ ਕੀਤਾ ਗਿਆ ਹੈ। ਜਿਸ ਦਾ ਅੱਜ ਸੱਤਵਾ ਦਿਨ ਹੈ । ਇਸ ਸੰਬੰਧੀ ਜਾਣਕਾਰੀ  ਦਿੰਦਿਆ  ਪ੍ਰਭਾਤ ਫੇਰੀ ਦੇ ਇੰਚਾਰਜ  ਸਤੀਸ ਗੋਇਲ  ਨੇ ਦੱਸਿਆ ਕਿ  ਇਹ ਪ੍ਰਭਾਤ ਫੇਰੀ ਰੋਜਾਨਾ ਸਵੇਰੇ 4 ਵਜੇ ਲਕਸਮੀ  ਨਰਾਇਣ ਮੰਦਰ ਤੋ ਸੁਰੂ ਹੁੰਦੀ ਹੈ ਜੋ ਕਿ ਸ਼ਹਿਰ ਦੇ ਵੱਖ ਵੱਖ ਮੁਹੱਲਿਆ  ਤੇ ਗਲੀਆ ਵਿਚੋ ਹੋਕੇ ਕ੍ਰਿਸ਼ਨ ਭਗਤ ਦੇ ਘਰ ਪਹੁੰਚਦੀ ਹੈ । ਜਿਸ ਦੇ ਤਹਿਤ ਅੱਜ ਗ੍ਰੀਨ ਵੈਲੀ ਬਲਾਕ ਨੰਬਰ 5 ਦੇ ਸਮੂਹ ਮਹੁੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਪ੍ਰਭਾਤ ਫੇਰੀ ਦਾ ਆਯੋਜਨ ਕਰਵਾਇਆ ਗਿਆ। ਜਿਥੇ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ। ਜਿੱਥੇ ਪੰਡਾਲ  ਵਿੱਚ ਬੈਠੇ  ਭਾਰੀ ਗਿਣਤੀ ਵਿੱਚ  ਸਰਧਾਲੂਆ  ਨੂੰ ਸਹਿਰ ਦੀਆ ਵੱਖ ਵੱਖ ਭਜਨ ਮੰਡਲੀਆ  ਨੇ ਭਜਨ ਗਾਕੇ ਨੱਚਣ ਲਈ ਮਜਬੂਰ  ਕੀਤਾ ।ਇਸ ਮੋਕੇ ਵਿਸੇਸ ਤੋਰ ਤੇੇ ਪਹੁੰਚੇ ਰੇਲਵੇ ਤਿ੍ਵੈਣੀ ਮੰਦਰ ਦੇ ਪ੍ਰਧਾਨ ਅਸ਼ੋਕ ਲਾਲੀ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਦੀ ਲੀਲਾ  ਬਹੁਤ ਨਿਆਰੀ ਹੈ  ਜੋ ਵੀ  ਭਗਤ ਸੱਚੇ ਦਿਲ ਨਾਲ ਭਗਵਾਨ  ਕ੍ਰਿਸ਼ਨ  ਜੀ ਦੀ ਪੂਜਾ  ਕਰਦਾ ਹੈ ਉਸਦੀ ਹਰ ਕਾਮਨਾ ਪੂਰੀ ਜੋ ਜਾਦੀ ਹੇੈ । ਇਸ ਸੰਬੰਧ ਵਿੱਚ ਸਭਾ ਦੇ ਪ੍ਰਧਾਨ  ਵਿਨੋਦ ਭੰਮਾ ਨੇ ਦੱਸਿਆ ਕਿ  ਕ੍ਰਿਸ਼ਨ ਜਨਮ ਅਸਟਮੀ  ਨੂੰ ਲੈਕੇ  ਤਿੰਨ ਰੋਜਾ ਸਮਾਗਮ 25 ਅਗਸਤ ਤੋ ਲੈਕੇ  27  ਅਗਸਤ ਤੱਕ  ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ  25 ਅਗਸਤ ਨੂੰ ਨਟਰਾਜ ਐਡ ਪਾਰਟੀ ਦਿੱਲੇ ਵਾਲੇ ਰਾਸਲੀਲਾ ਦਾ ਮੰਚਨ ਕਰਨਗੇ ਤੇ 26 ਅਗਸਤ ਨੂੰ ਯਧੂਬੰਸੀ ਬ੍ਰਦਰਜ਼ ਵੱਲੋਂ ਜਨਮਅਸਟਮੀ ਧੂਮਧਾਮ ਨਾਲ ਮਨਾਈ ਜਾਵੇਗੀ ।ਇਸ ਦੋਰਾਨ  ਸਭਾ ਵੱਲੋ ਸਮੂਹ ਮਹੁੱਲਾ ਨਿਵਾਸੀਆਂ ਨੂੰ ਸ੍ਰੀ ਕ੍ਰਿਸ਼ਨ  ਜੀ ਮੂਰਤੀ ਯਾਦਗਰੀ ਚਿੰਨ ਵੱਲੋ ਭੇਟ  ਕੀਤੀ ਗਈ । ਪ੍ਰਭਾਤ ਫੇਰੀ ਦੋਰਾਨ ਪ੍ਰਸ਼ਾਦ ਵੰਡਣ ਦੀ ਸੇਵਾ ਭਾਰਤੀਆਂ ਮਹਾਂਵੀਰ ਦਲ ਵੱਲੋਂ ਬਾਖੂਬੀ ਨਿਭਾਈ ਜਾ ਰਹੀ ਹੈ। ਇਸ ਮੋਕੇ ਸਨਾਤਨ ਧਰਮ ਸਭਾ ਦੇ ਹਰੀ ਰਾਮ ਡਿੰਪਾ , ਰਾਜੇਸ ਪੰਧੇਰ , ਟੋਨੀ ਸ਼ਰਮਾ ਬਿੰਦਰਪਾਲ ਗਰਗ ,ਯੁਕੇਸ ਸੋਨੂੰ , ਅਮਰ ਪੀ ਪੀ, ਦੀਵਾਨ ਭਾਰਤੀ, ਸੁਰਿੰਦਰ ਲਾਲੀ , ਰੂਬੀ , ਮਿੰਟਾਂ,ਟੀਟਾ, ਸੁਭਾਸ਼ ਅੱਕਾਂ ਵਾਲੀ, ਰਾਜੀਵ ਕੁਮਾਰ, ਹੈਪੀ,ਰੁਲਦੂ ਰਾਮ ਨੰਦਗੜ , ਭੂਸ਼ਨ ਗਰਗ, ਵਨੀਤ ਕੁਮਾਰ, ਰਾਜੂ , ਰਵੀ ਮਾਖਾ,ਰਾਜ ਨਰਾਇਣ ਕੂਕਾ,ਅਮਰ ਪੀ ਪੀ , ਦਿਨੇਸ ਰਿੰਪੀ. ਲ਼ਕਸ , ਸੁਖਪਾਲ ਬਾਂਸਲ, ਵਿਜੈ ਕਮਲ, ਬਿੱਟੂ ਸਰਮਾ , ਅਨਿਲ ਕੁਮਾਰ,ਰਮੇਸ਼ ਕੁਮਾਰ ਗਰਗ, ਸੁਭਾਸ਼ ਕੁਮਾਰ ਬਾਂਸਲ, ਹਰੀ ਕ੍ਰਿਸ਼ਨ ਗਰਗ, ਅਵਤਾਰ ਗੁਪਤਾ, ਯੋਗੇਸ਼ ਕੁਮਾਰ ਗੋਇਲ ਸੋਨੂੰ, ਪ੍ਰਦੀਪ ਕੁਮਾਰ ਸਿੰਗਲਾ, ਤਰਸੇਮ ਚੰਦ ਸ਼ਰਮਾ, ਰਾਧੇ ਸ਼ਾਮ ਗਰਗ, ਰਾਮ ਪਾਲ ਜਿੰਦਲ ਤੇ ਸਹਿਰ ਦੀਆ ਸਮੂਹ ਧਾਰਮਿਕ ਸੰਸਥਾਵਾ ਦੇ ਆਗੂ ਹਾਜਰ ਸਨ ।

NO COMMENTS