ਕ੍ਰਿਸ਼ਨਾ ਕਾਲਜ ਰੱਲੀ ਵਿਖੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਸੈਮੀਨਾਰ ਦਾ

0
13

ਬਰੇਟਾ03,ਮਾਰਚ (ਸਾਰਾ ਯਹਾਂ /ਰੀਤਵਾਲ): ਕ੍ਰਿਸ਼ਨਾ ਕਾਲਜ ਰੱਲੀ ਵਿਖੇ ਪੰਜਾਬ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ
ਨਸ਼ਿਆਂ ਦੀ ਰੋਕਥਾਮ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਇਕ ਰੋਜਾ ਸੈਮੀਨਾਰ ਦਾ ਆਯੋਜਨ ਕੀਤਾ
ਗਿਆ। ਜਿਸ ਵਿਚ ਮੁਖ ਮਹਿਮਾਨ ਦੇ ਤੌਰ ਤੇ ਸ.ਸਤਨਾਮ ਸਿੰਘ ਐਸ ਪੀ(ਐਚ) ਮਾਨਸਾ, ਸਾਗਰ ਸੇਤੀਆ
ਐਸ.ਡੀ. ਐਮ ਬੁਢਲਾਡਾ, ਪ੍ਰਭਜੋਤ ਕੋਰ ਡੀ.ਐਸ.ਪੀ. ਬੁਢਲਾਡਾ, ਜਸਪਾਲ ਸਿੰਘ ਐਸ ਐਚ ਓ ਸਦਰ
ਬੁਢਲਾਡਾ ਅਤੇ ਕਾਲਜ ਮਨੇਜਮੈਂਟ ਐਮ.ਡੀ. ਕਮਲ ਸਿੰਗਲਾ ਅਤੇ ਸੁਖਵਿੰਦਰ ਸਿੰਘ ਚਹਿਲ ਉਚੇਚੇ ਤੌਰ ਤੇ
ਹਾਜਰ ਹੋਏ। ਪ੍ਰੋਗਰਾਮ ਦੇ ਆਰੰਭ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਨਸ਼ਿਆਂ ਦੇ
ਰੌਕਥਾਮ ਸੰਬੰਧੀ ਗੀਤ, ਭਾਸ਼ਣ, ਕਵਿਤਾ ਆਦਿ ਵੰਨਗੀਆਂ ਦੀ ਖੁਬਸੁਰਤ ਪੇਸ਼ਕਾਰੀ ਦਿੱਤੀ। ਪੰਬਾਜ
ਪੁਲਿਸ ਦੁਆਰਾ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੇ ਬੁਲਾਰੇ ਬਲਵੰਤ ਸਿੰਘ ਡੀਪੀ ਅਸ਼ੀ ਨੇ
ਦੱਸਿਆ ਕਿ ਪੰਜਾਬ ਸ਼ੂਰਬੀਰਾਂ ਅਤੇ ਯੋਧਿਆਂ ਦੀ ਧਰਤੀ ਹੈ ਪਰੰਤੂ ਅੱਜ ਇਸ ਵਿਚ ਨਸ਼ੇ ਦਿਨ ਪ੍ਰਤੀ ਦਿਨ
ਵੱਧ ਰਹੇ ਹਨ ਸੋ ਸਾਨੂੰ ਸਾਰਿਆਂ ਨੂੰ ਪੰਜਾਬ ਪੁਲਿਸ ਨਾਲ ਰਲ ਕੇ ਇਨ੍ਹਾਂ ਦਾ ਖਾਤਮਾ ਕਰਨਾ ਚਾਹੀਦਾ ਹੈ।
ਇਸ ਮੌਕੇ ਐਸ ਡੀ ਐਮ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਨਸ਼ਿਆਂ ਦੇ ਕਾਰਨ ਅਤੇ ਰੋਕਥਾਮ ਬਾਰੇ
ਆਪਣੇ ਵਿਚਾਰ ਸਾਂਝੇ ਕੀਤੇ, ਮੈਡਮ ਪ੍ਰਭਜੋਤ ਕੌਰ ਨੇ ਲੜਕੀਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ
ਪੁਲਿਸਵਿਭਾਗ ਔਰਤਾਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਹੈ ਅਤੇ ਡਿਜੀਟਲ ਪਲੈਟਫਾਰਮ ਅਤੇ ਮੁਕਤੀ ਐਪ
ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਨੇ
ਵਿਦਿਆਰਥੀਆਂ ਨਾਲ ਸਵਾਲ-ਜੁਆਬ ਦਾ ਸ਼ੈਸ਼ਨ ਵੀ ਕੀਤਾ ਜਿਸ ਵਿੱਚ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ
ਦਿੱਤੇ ਗਏ। ਇਸ ਮੌਕੇ ਮੰਚ ਸੰਚਾਲਨ ਪ੍ਰੋ: ਸਰਬਜੀਤ ਸਿੰਘ ਸਰਾਂ ਵੱਲੋਂ ਕੀਤਾ ਗਿਆ। ਆਏ ਹੋਏ
ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਾਲਜ ਪ੍ਰਿੰ. ਸ੍ਰੀ ਗੁਰਪ੍ਰੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਅਜਿਹੇ
ਪ੍ਰੋਗਰਾਮ ਸਮੇਂ ਦੀ ਲੋੜ ਹੈ ਜਿਸ ਸਦਕਾ ਵਿਦਿਆਰਥੀਆਂ ਅੰਦਰ ਜਾਗਰੂਕਤਾ ਪੈਦਾ ਹੁੰਦੀ ਹੈ। ਇਸ
ਮੌਕੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨਸ਼ਿਆਂ ਦੀ ਰੋਕਥਾਮ ਲਈ ਵੱਧ ਤੋਂ ਵੱਧ
ਉਦੱਮ ਕਰਨ ਦਾ ਭਰੋਸਾ ਵੀ ਦਵਾਇਆ।

NO COMMENTS