ਕ੍ਰਿਸ਼ਨਾ ਕਾਲਜ ਰੱਲੀ (ਬੁਢਲਾਡਾ) ਦੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ..!!

0
34

ਬੁਢਲਾਡਾ 25, ਅਗਸਤ(ਸਾਰਾ ਯਹਾ, ਅਮਨ ਮਹਿਤਾ): ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪਿਛਲੇ ਦਿਨੀ ਐਲਾਨੇ ਗਏ ਵੱਖ-ਵੱਖ ਕਲਾਸਾਂ ਦੇ ਨਤੀਜਿਆਂ ਵਿਚੋਂ ਕ੍ਰਿਸ਼ਨਾ ਕਾਲਜ ਰੱਲੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪੁਜੀਸ਼ਨਾਂ ਹਾਸਿਲ ਕਰਕੇ ਕਾਲਜ ਦਾ ਨਾਮ ਯੂਨੀਵਰਸਿਟੀ ਪੱਧਰ ਤੇ ਉੱਚਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਲੀ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਹਮੇਸ਼ਾ ਹੀ ਵਧੀਆ ਅੰਕ ਹਾਸਿਲ ਕਰਕੇ ਇਲਾਕੇ ਦਾ ਨਾਮ ਰੋਸ਼ਨ ਕਰਦੇ ਆ ਰਹੇ ਹਨ। ਇਸ ਵਾਰ ਵੀ ਯੂਨੀਵਰਸਿਟੀ ਵਲੋਂ ਐਲਾਨੇ ਗਏ ਐਮ.ਐਸ.ਸੀ (ਮੈਥ) ਭਾਗ ਪਹਿਲਾ ਦੀ ਕਾਲਜ ਦੀ ਵਿਦਿਆਰਥਣ ਹਰਸ਼ ਰਾਣੀ ਨੇ 8.27 SGPA, ਕੁਲਵਿੰਦਰ ਕੌਰ ਨੇ 7.53 SGPA ਅਤੇ ਪ੍ਰਿਯੰਕਾ ਰਾਣੀ ਨੇ 7.40 SGPA ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਪ੍ਰਕਾਰ ਐਮ.ਐਸ.ਸੀ(ਮੈਥ) ਭਾਗ ਦੂਜਾ ਦੇ ਗੁਰਕਿਰਤਨ ਸਿੰਘ ਅਤੇ ਦਿਕਸ਼ਾ ਗਰਗ ਨੇ 6.8 SGPA, ਭਾਰਤ ਭੂਸ਼ਨ ਅਤੇ ਸਾਹਿਲ ਗਰਗ ਨੇ 6.6 SGPA ਅਤੇ ਪਿੰਕੀ ਰਾਣੀ ਨੇ 6.4 SGPA ਹਾਸਿਲ ਕਰਕੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਬੀ.ਲਿਬ ਕਲਾਸ ਵਿਚੋਂ ਸਰਬਜੀਤ ਕੌਰ ਨੇ 9 SGPA ਹਾਸਿਲ ਕਰਕੇ ਪਹਿਲਾ ਸਥਾਨ, ਗਗਨਦੀਪ ਕੌਰ ਨੇ 8.25 SGPA ਹਾਸਿਲ ਕਰਕੇ ਦੂਜਾ ਅਤੇ ਅਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਨੇ 8 SGPA ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਬੀ.ਕਾਮ ਭਾਗ ਤੀਜਾ ਦੀ ਤਾਨੀਆਂ ਨੇ 66%, ਸੁਖਚੈਨ ਸਿੰਘ ਨੇ 63%, ਅਤੇ ਹਰਦੀਪ ਕੌਰ ਨੇ 62% ਅੰਕ ਹਾਸਿਲ ਕਰਕੇ ਤਰਤੀਬਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਉਨਾਂ ਨੇ ਵੱਖ-ਵੱਖ ਪੁਜ਼ੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਐਮ.ਡੀ. ਕਮਲ ਸਿੰਗਲਾ ਨੇ ਦੱਸਿਆ ਕਿ ਕਾਲਜ ਦਾ ਵਧੀਆ ਅਕਾਦਮਿਕ ਮਾਹੌਲ ਕਰਕੇ ਹੀ ਵਿਦਿਆਰਥੀ ਹਮੇਸ਼ਾ ਹੀ ਅਵੱਲ ਦਰਜੇ ਦੇ ਅੰਕ ਹਾਸਿਲ ਕਰਦੇ ਆ ਰਹੇ ਹਨ। ਉਨਾਂ ਨੇ ਵੱਖ-ਵੱਖ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾਂ ਅਤੇ ਸੁਭਕਾਮਨਾਵਾਂ ਦਿਤੀਆਂ। ਉਨਾਂ ਦੱਸਿਆ ਕਿ ਕਾਲਜ ਦੇ ਵਧੀਆ ਨਤੀਜਿਆਂ ਕਰਕੇ ਕਾਲਜ  ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ, ਪ੍ਰਧਾਨ ਵਿਜੈ ਸਿੰਗਲਾ, ਸਤਪਾਲ ਸਿੰਘ ਚਹਿਲ, ਗੌਤਮ ਸਿੰਗਲਾ ਅਤੇ ਸਮੂਹ ਸਟਾਫ ਨੇ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧੀਆ ਦਿਤੀਆਂ ਅਤੇ ਹੋਰਨਾ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਨਾ ਦਿਤੀ।

NO COMMENTS