ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ 2 ਜੂਨ ਨੂੰ ਬੀਡੀਪੀਓ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ

0
18

ਬੁਢਲਾਡਾ 25 ਮਈ(  (ਸਾਰਾ ਯਹਾ/ ਅਮਨ ਮਹਿਤਾ ): ਪਿੰਡ ਹੀਰੋਂ ਖੁਰਦ ਦੇ ਦਲਿਤ ਮਜ਼ਦੂਰ ਵੱਲੋਂ ਜ਼ਮੀਨ ਲੈਣ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ 2 ਜੂਨ ਨੂੰ ਬੀਡੀਪੀਓ ਬੁਢਲਾਡਾ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਦੀ ਜਾਣਕਾਰੀ ਦਿੰਦੀਆਂ ਯੂਨੀਅਨ ਦੀ ਜ਼ਿਲ੍ਹਾ ਆਗੂ ਬਿਮਲ ਕੌਰ , ਜਗਸੀਰ ਸਿੰਘ, ਬਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਹੀਰੋਂ ਖੁਰਦ ਦੇ ਸਮੂਹ ਦਲਿਤ ਮਜ਼ਦੂਰਾਂ ਨੇ ਤੀਜੇ ਹਿੱਸੇ ਦੀ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ਤੇ ਲੈਣ ਦਾ ਤੈਅ ਕੀਤਾ ਹੋਇਆ ਹੈ। ਤਿੰਨ ਵਾਰ ਬੋਲੀਆਂ ਰੱਦ ਹੋ ਚੁੱਕੀਆਂ ਹਨ । ਦਲਿਤ ਮਜ਼ਦੂਰਾਂ ਦੇ ਸੰਘਰਸ਼ ਸਦਕਾ ਪਿੰਡ ਦੀ ਪੰਚਾਇਤ ਵੀ ਦਲਿਤ  ਮਜ਼ਦੂਰਾਂ ਦੇ ਹੱਕ ਚ ਖੜ੍ਹੀ ਹੈ ਅਤੇ ਪੰਚਾਇਤ ਨੇ ਇਹ ਮਤਾ ਵੀ ਪਾਇਆ ਹੋਇਆ ਹੈ ਕਿ ਦਲਿਤ ਮਜ਼ਦੂਰਾਂ ਨੂੰ ਤੀਜੇ ਹਿਸੇ ਦੀ ਜ਼ਮੀਨ ਘੱਟ ਰੇਟ ਅਤੇ ਸਾਂਝੇ ਤੌਰ ਤੇ ਦਿੱਤੀ ਜਾਵੇ । ਪਰ ਬੀਡੀਪੀਓ ਤੀਜੇ ਹਿੱਸੇ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ਤੇ ਦੇਣ ਲਈ ਤਿਆਰ ਨਹੀਂ ਹੈ ਉਸ ਦਾ ਅੜੀਅਲ ਵਤੀਰਾ ਸਾਹਮਣੇ ਆ ਰਿਹਾ ਹੈ । ਹਾਲਾਂਕਿ ਕਾਨੂੰਨ ਮੁਤਾਬਕ ਜੇਕਰ ਕਿਸੇ ਪਿੰਡ ਦੀ ਬੋਲੀ ਤਿੰਨ ਵਾਰ ਰੱਦ ਹੋ ਜਾਂਦੀ ਹੈ ਤਾਂ ਉਸ ਵਾਸਤੇ ਪ੍ਰਵਾਨਗੀ ਲਈ ਦਲਿਤ ਮਜ਼ਦੂਰਾਂ ਦੇ ਹਿਤਾਂ ਨੂੰ ਧਿਆਨ ਚ ਰੱਖਦੇ ਹੋਏ ਉੱਪਰਲੇ ਅਧਿਕਾਰੀਆਂ ਨੂੰ ਭੇਜਿਆ ਜਾਂਦਾ ਹੈ। ਪਰ ਬੀਡੀਪੀਓ ਵੱਲੋਂ ਉੱਪਰਲੇ ਅਧਿਕਾਰੀਆਂ ਨੂੰ ਪ੍ਰਵਾਨਗੀ ਲਈ ਨਾ ਭੇਜ ਕੇ ਮਜ਼ਦੂਰ ਵਿਰੋਧੀ ਕਿਰਦਾਰ ਨਿਭਾਇਆ ਜਾ ਰਿਹਾ ਹੈ । ਜਿਸ ਨੂੰ ਪਿੰਡ ਦੇ ਸਮੂਹ ਦਲਿਤ ਮਜ਼ਦੂਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ । ਇਸ ਲਈ ਪਿੰਡ ਵਿੱਚ ਵਿਸ਼ੇਸ਼ ਮੀਟਿੰਗਾਂ ਕਰਕੇ 2 ਜੂਨ ਨੂੰ ਬੀਡੀਪੀਓ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ । ਇਸ ਸਬੰਧੀ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ । ਇਸ ਮੌਕੇ ਵੱਡੀ ਗਿਣਤੀ ਵਿਚ ਮਜ਼ਦੂਰ ਹਾਜ਼ਰ ਸਨ।

NO COMMENTS