ਫਗਵਾੜਾ 24 ਦਸੰਬਰ (ਸਾਰਾ ਯਹਾਂ/ਸ਼ਿਵ ਕੌੜ) ਮੰਦਰ ਕੌੜਾ ਖਾਨਦਾਨ ਕਮੇਟੀ (ਰਜਿ:) ਦੀ ਇੱਕ ਅਹਿਮ ਮੀਟਿੰਗ ਕਮੇਟੀ ਦੇ ਪ੍ਰਧਾਨ ਰਾਕੇਸ਼ ਕੌੜਾ ਦੀ ਪ੍ਰਧਾਨਗੀ ਹੇਠ ਮੰਦਰ ਬਗੀਚੀ ਰਾਏਕੋਟ ਵਿਖੇ ਹੋਈ। ਜਿਸ ਵਿੱਚ ਕਮੇਟੀ ਦੀ ਸਰਪ੍ਰਸਤ ਸ਼੍ਰੀਮਤੀ ਤਾਰਾਵਤੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਸੁਸ਼ੀਲ ਕੌੜਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਕੌੜਾ ਪਰਿਵਾਰ ਮਿਲਣ ਦਾ ਸਲਾਨਾ ਸਮਾਰੋਹ ਪਿੰਡ ਤਲਵੰਡੀ ਰਾਏ (ਰਾਏਕੋਟ) ਵਿਖੇ 23 ਫਰਵਰੀ 2025 ਦਿਨ ਐਤਵਾਰ ਨੂੰ ਧੂਮਧਾਮ ਨਾਲ ਮਨਾਇਆ ਜਾਵੇ। ਉਹਨਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਸਬੰਧੀ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਰਮਨ ਕੌੜਾ,ਸ਼ਿਵ ਕੌੜਾ ਪੱਤਰਕਾਰ,ਸਾਹਿਲ ਕੌੜਾ,ਰਿਸ਼ੀ ਕੌੜਾ,ਰਜਿੰਦਰ ਕੌੜਾ,ਮਦਨ ਲਾਲ ਕੌੜਾ,ਵਿਕਰਾਂਤ ਕੌੜਾ ਡਾ.ਖੁਸ਼ਦੀਪ ਕੌੜਾ, ਰਜਨੀਸ਼ ਕੌੜਾ, ਰਾਹੁਲ ਕੌੜਾ,ਰੋਹਿਤ ਕੌੜਾ,ਕਮਲਦੀਪ ਕੌੜਾ ,ਅਮਿਤ ਕੌੜਾ,ਮੁਕੇਸ਼ ਕੌੜਾ,ਰੂਬਲ ਕੌੜਾ, ਸ਼ੇਖਰ ਕੌੜਾ ਆਦਿ ਹਾਜ਼ਰ ਸਨ।