*ਕੌਮੀ ਸੇਵਕ ਰਾਮ ਲੀਲਾ ਅਤੇ ਤਿਉਹਾਰ ਕਮੇਟੀ ਵੱਲੋਂ ਰਾਮ ਲੀਲਾ ਸ਼ੁੱਭ ਆਰੰਭ 3 ਅਕਤੂਬਰ ਨੂੰ  : ਖੋਸਲਾ*

0
28

ਫਗਵਾੜਾ 18 ਸਤੰਬਰ  (ਸਾਰਾ ਯਹਾਂ/ਸ਼ਿਵ ਕੋੜਾ) ਕੌਮੀ ਸੇਵਕ ਰਾਮਲੀਲਾ ਅਤੇ ਤਿਉਹਾਰ ਕਮੇਟੀ (ਰਜਿ.) ਫਗਵਾੜਾ ਵਲੋਂ ਦੁਸਹਿਰੇ ਤੋਂ ਪਹਿਲਾਂ ਹੋਣ ਵਾਲੀ ਰਾਮਲੀਲਾ ਦੇ ਸਬੰਧ ਵਿਚ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਉਪਰੰਤ ਝੰਡੇ ਦੀ ਰਸਮ ਨਿਭਾਈ ਗਈ। ਇਸ ਦੌਰਾਨ ਕੌਮੀ ਸੇਵਕ ਰਾਮਲੀਲਾ ਅਤੇ ਤਿਉਹਾਰ ਕਮੇਟੀ ਦੇ ਪ੍ਰਧਾਨ ਅਰੁਣ ਖੋਸਲਾ ਅਤੇ ਸੀਨੀਅਰ ਮੀਤ ਪ੍ਰਧਾਨ ਬਲਰਾਮ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਰਾਮਲੀਲਾ ਦਾ ਉਦਘਾਟਨ 3 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ। ਜਿਸ ਦੀ ਰਿਹਰਸਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਮਲੀਲਾ ਵਿੱਚ ਰੰਗਦਾਰ ਲਾਈਟਾਂ ਅਤੇ ਡਿਜੀਟਲ ਤਕਨੀਕ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਟੀ.ਵੀ. ਰਾਹੀਂ ਲਾਈਵ ਟੈਲੀਕਾਸਟ ਵੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 12 ਅਕਟੂਬਰ ਨੂੰ ਹਰ ਸਾਲ ਦੀ ਤਰ੍ਹਾਂ ਦੁਸ਼ਹਿਰਾ ਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਮੰਗਲਵਾਰ ਨੂੰ ਭਗਵਾਨ ਮਹਾਵੀਰ ਹਨੂੰਮਾਨ ਜੀ ਦੇ ਆਸ਼ੀਰਵਾਦ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਾਮ ਨੂੰ ਵਿਸ਼ਾਲ ਭੰਡਾਰੇ ਦੀ ਸੇਵਾ ਪਿਛਲੇ ਢਾਈ ਸਾਲਾਂ ਤੋਂ ਨਿਰਵਿਘਨ ਚੱਲ ਰਹੀ ਹੈ। ਮੰਦਰ ਦੀ ਮਰਿਯਾਦਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਸ਼ਰਧਾਲੂ ਵੱਡੀ ਗਿਣਤੀ ‘ਚ ਸ਼੍ਰੀ ਹਨੂੰਮਾਨਗੜ੍ਹੀ ਮੰਦਿਰ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਲੰਗਰ ਪ੍ਰਸਾਦ ਛੱਕਦੇ ਹਨ। 

NO COMMENTS