*ਕੌਮੀ ਲੋਕ ਅਦਾਲਤ ਵਿੱਚ 1688 ਕੇਸਾਂ ਦਾ ਹੋਇਆ ਨਿਪਟਾਰਾ 10,70,38,881/- ਰੁਪਏ ਦੇ ਅਵਾਰਡ ਕੀਤੇ*

0
20

ਮਾਨਸਾ, 14 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ): ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸ਼੍ਰੀਮਤੀ ਨਵਜੋਤ ਕੌਰ ਦੀਆਂ ਹਦਾਇਤਾਂ ਅਨੁਸਾਰ ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨਜ ਜੱਜ ਸ਼੍ਰੀਮਤੀ ਮਨਜੌਤ ਕੌਰ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਵਰਮਾ ਦੀ ਅਗਵਾਈ ਵਿੱਚ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ, ਸਬ-ਡਵੀਜ਼ਨਲ ਕੋਰਟ ਕੰਪਲੈਕਸ ਸਰਦੂਲਗੜ੍ਹ ਅਤੇ ਬੁਢਲ਼ਾਡਾ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ। ਕੌਮੀ ਲੋਕ ਅਦਾਲਤ ਲਈ ਮਾਨਸਾ ਵਿੱਚ ਅੱਠ, ਬੁਢਲਾਡਾ ਵਿੱਚ ਦੋ ਅਤੇ ਸਰਦੂਲਗੜ੍ਹ ਵਿੱਚ ਦੋ ਬੈਂਚਾਂ ਦਾ ਗਠਨ ਕੀਤਾ ਗਿਆ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਵਰਮਾ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਦਿਵਾਨੀ ਮਾਮਲੇ, ਕਰਿਮੀਨਲ ਕੰਪਾਊਂਡੇਬਲ, ਚੈਕਾਂ ਦੇ ਕੇਸ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ, ਉਜ਼ਰਤ ਸਬੰਧੀ ਝਗੜੇ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕੀਤਾ ਗਿਆ।  
ਉਨ੍ਹਾਂ ਦੱਸਿਆ ਕਿ ਨਿਪਟਾਰਾ ਕੀਤੇ ਗਏ ਕੁੱਲ 1688 ਕੇਸਾਂ ਵਿੱਚ 10,70,38,881/- ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਮੌਕੇ ਵਧੀਕ ਸੈਸ਼ਨਜ ਜੱਜ ਮਨਜੋਤ ਕੌਰ ਨੇ ਦੱਸਿਆ ਕਿ ਲਾਭਪਾਤਰੀਆਂ ਨੇ ਇਸ ਕੌਮੀ ਲੋਕ ਅਦਾਲਤ ਵਿੱਚ ਚੰਗੀ ਦਿਲਚਸਪੀ ਦਿਖਾਈ। ਅੱਜ ਦੀ ਕੌਮੀ ਲੋਕ ਅਦਾਲਤ ਤੋਂ ਪਹਿਲਾਂ ਇਸ ਦੀ ਸਫਲਤਾ ਲਈ ਅਨੇਕਾਂ ਵੈਬੀਨਾਰ ਅਤੇ ਮੀਟਿੰਗਾਂ ਰਾਹੀਂ ਜਾਗਰੂਕਤਾ ਫੈਲਾਈ ਗਈ ਸੀ ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ ਵਧੀਕ ਸੈਸ਼ਨਜ ਜੱਜ ਮਿਸ ਮਨਜੋਤ ਕੌਰ, ਵਧੀਕ ਸੈਸ਼ਨਜ ਜੱਜ ਸ਼੍ਰੀ ਮਨਦੀਪ ਢਿੱਲੋਂ, ਪਿ੍ਰੰਸੀਪਲ ਜੱਜ, ਫੈਮਿਲੀ ਕੋਰਟ ਮਿਸ ਅਮਿਤਾ ਸਿੰਘ, ਸਿਵਲ ਜੱਜ (ਸੀਨੀਅਰ ਡਵੀਜ਼ਨ) ਸ੍ਰੀ ਸੁਮਿਤ ਭੱਲਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਅਤੁਲ ਕੰਬੋਜ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ਼੍ਰੀ ਹਰਪ੍ਰੀਤ ਸਿੰਘ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਮਿਸ ਦਲਜੀਤ ਕੌਰ, ਚੇਅਰਮੈਨ ਪਰਮਾਨੈਂਟ ਲੋਕ ਅਦਾਲਤ ਸ਼੍ਰੀ ਰਾਜ ਪਾਲ ਸਿੰਘ ਤੇਜੀ ਬੁਢਲਾਡਾ ਵਿਖੇ, ਸਬ ਡਵੀਜਨ ਜੁਡੀਸ਼ੀਅਲ ਮੈਜਿਸਟ੍ਰੇਟ, ਬੁਢਲਾਡਾ ਸ੍ਰੀ ਪੰਕਜ ਵਰਮਾ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ੍ਰੀ ਅਮਰਜੀਤ ਸਿੰਘ ਅਤੇ ਸਰਦੂਲਗੜ੍ਹ ਵਿਖੇ ਸਬ ਡਵੀਜਨ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਅਨੂਪ ਸਿੰਘ ਅਤੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ਼੍ਰੀ ਗੁਰਦਰਸ਼ਨ ਸਿੰਘ ਦੇ ਬੈਂਚਾਂ ਵੱਲੋਂ 1688 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਨ੍ਹਾਂ ਬੈਂਚਾਂ ਵਿੱਚ ਐਡਵੋਕੇਟ ਸ਼੍ਰੀ ਗੁਰਕਿ੍ਰਪਾਲ ਸਿੰਘ ਟਿਵਾਣਾ, ਸ਼੍ਰੀ ਗੋਰਾ ਸਿੰਘ ਥਿੰਦ, ਸ਼੍ਰੀ ਅਮਨਦੀਪ ਸਿੰਗਲਾ, ਸ਼੍ਰੀ ਹਰਮਨਜੀਤ ਸਿੰਘ, ਮਿਸ ਬਲਵੀਰ ਕੌਰ, ਸ਼੍ਰੀ ਗਗਨਦੀਪ ਸਿੰਘ ਚਹਿਲ, ਸ੍ਰੀ ਰੋਹਿਤ ਸਿੰਗਲਾ, ਮਿਸ ਸ਼ਸ਼ੀ ਬਾਲਾ ਅਤੇ ਮਿਸ ਲੇਖਾ ਰਾਣੀ ਤੋਂ ਇਲਾਵਾ ਤਰਸੇਮ ਚੰਦ ਸੇਮੀ, ਅਮਨਦੀਪ ਸਿੰਘ ਸੋਢੀ, ਵਰਨ ਕੁਮਾਰ, ਤਰਸੇਮ ਚੰਦ, ਨਰਿੰਦਰ ਸਿੰਘ, ਅਮ੍ਰਿਤਪਾਲ ਸਿੰਘ ਅਤੇ ਮੀਨਾਕਸ਼ੀ ਬਾਂਸਲ ਸ਼ਾਮਿਲ ਸਨ।

NO COMMENTS