*ਕੌਮਲ ਤੇ ਪਰਵਿੰਦਰ ਨੇ ਇੰਡੀਅਨ ਰਿਅਲਿਟੀ ਟੀ.ਵੀ. ਸੋਅ ‘ਚ ਕੀਤਾ ਨਾਂ ਰੌਸ਼ਨ*

0
24

ਬੁਢਲਾਡਾ, 30 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨੇੜਲੇ ਕਸਬਾ ਭੀਖੀ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਦੀਆਂ ਵਿਦਿਆਰਥਣਾਂ ਨੇ ਦੂਰਦਰਸ਼ਨ ਦੁਆਰਾ ਲਿਟਲ ਚੈਮ ਬੱਚਿਆਂ ਦੇ ਗ੍ਰੈਂਡ ਫਿਨਾਲੇ ਪ੍ਰੋਗਰਾਮ ‘ਕਿਸ ਮੇ ਕਿਤਨਾ ਹੈ ਦਮ‘ ਵਿੱਚ ਪਰਵਿੰਦਰ ਕੌਰ ਕਲਾਸ ਦਸਵੀਂ ਡਰਾਇੰਗ ਮੁਕਾਬਲੇ ਵਿੱਚ ਪਹਿਲੀ ਰਨਰ ਅੱਪ, ਕੌਮਲ ਰਾਣੀ ਕਲਾਸ ਗਿਆਰਵੀਂ ਸਭਿਆਚਾਰ ਲੋਕ ਨਾਚ ਮੁਕਾਬਲੇ ਵਿੱਚ ਦੂਜੀ ਰਨਰ ਅੱਪ ਪੁਜੀਸ਼ਨ ਹਾਸਲ ਕਰਕੇ ਨੋਰਥ ਇੰਡੀਆ ਪੱਧਰ ‘ਤੇ ਜ਼ਿਲ੍ਹੇ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਸਕੂਲ ਮੁੱਖੀ ਰਾਜਿੰਦਰ ਸਿੰਘ ਵੱਲੋਂ ਬੱਚਿਆਂ ਦੇ ਵਿਸ਼ੇਸ਼ ਸਨਮਾਨ ਮੌਕੇ ਮਾਪਿਆਂ, ਸਕੂਲ ਪ੍ਰਬੰਧਕਾਂ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਵੱਲੋਂ ਸਾਰੇ ਬੱਚਿਆਂ ਲਈ ਸਮੁੱਚੀਆਂ ਸਹਿ-ਕਿਰਿਆਵਾਂ ਵਿੱਚ ਆਪਣੀ ਯੋਗਤਾ ਨੂੰ ਉਭਾਰਨ ਲਈ ਸਾਂਝੇ ਅਤੇ ਸੁਖਾਵੇਂ ਪਹੁੰਚ ਵਾਲੇ ਪ੍ਰੋਗਰਾਮ ਉਲੀਕੇ ਜਾਂਦੇ ਹਨ, ਜਿਨ੍ਹਾਂ ਵਿੱਚ ਆਪਣੀ ਕਾਬਲਿਅਤ ਅਨੁਸਾਰ ਕੋਈ ਵੀ ਬੱਚਾ ਭਾਗੀਦਾਰੀ ਕਰਕੇ ਅਗਲੇਰੇ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਦੇ ਯੋਗ ਹੋ ਸਕਦਾ ਹੈ। ਜਿਸਦੇ ਨਤੀਜੇ ਵਜੋਂ ਹੀ ਇਹਨਾਂ ਬੱਚੀਆਂ ਨੇ ਨੋਰਥ ਇੰਡੀਆ ਪੱਧਰ ‘ਤੇ ਇੰਡੀਅਨ ਰਿਅਲਿਟੀ ਸੋਅ ਵਿੱਚ ਨਾਮਣਾ ਖੱਟਿਆ ਹੈ। ਇਸ ਮੌਕੇ ਰਘਵਿੰਦਰ ਸਿੰਘ, ਗੋਧਾ ਰਾਮ, ਕੈਂਪਸ ਮੈਨੇਜਰ ਬਲਵੀਰ ਸਿੰਘ ਤੋਂ ਇਲਾਵਾ ਸਮੂਹ ਸਟਾਫ਼, ਸੁਰੱਖਿਆ ਗਾਰਡ ਅਤੇ ਟੀ ਪੀ ਸਿਖਿਆਰਥੀ ਹਾਜ਼ਰ ਸਨ।


NO COMMENTS