ਕੌਂਸਲ ਚੋਣਾਂ ਨੂੰ ਲੈ ਕੇ ਪਿੰਡ ਬਚਾਓ ਵਿਕਾਉ ਟੋਲਾ ਭਜਾਓ ਕਮੇਟੀ ਦੀ ਹੋਈ ਮੀਟਿੰਗ

0
42

ਬਰੇਟਾ 06 ਜਨਵਰੀ (ਸਾਰਾ ਯਹਾ /ਰੀਤਵਾਲ) ਆਉਣ ਵਾਲੀਆਂ ਕੌਂਸਲ ਚੋਣਾਂ ਅਤੇ ਵਾਰਡਾਂ ਦੀ ਕੀਤੀ ਭੰਨ ਤੋੜ
ਨੂੰ ਲੈ ਕੇ ਪਿੰਡ ਬਚਾਓ ਵਿਕਾਉ ਟੋਲਾ ਭਜਾਓ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ ।
ਇਸ ਮੌਕੇ ਬੁਲਾਰਿਆਂ ‘ਚ ਹਰਗੋਬਿੰਦ ਸ਼ਰਮਾਂ ਅਤੇ ਕੁਲਵਿੰਦਰ ਸਿੰਘ ਨੇ ਕਮੇਟੀ
ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਦੀਆਂ ਕੌਸਲ
ਚੋਣਾਂ ‘ਚ ਕਿਸੇ ਵੀ ਵਾਰਡ ‘ਚ ਗਲਤ ਉਮੀਦਵਾਰ ਦੀ ਦਾਲ ਨਾ ਗਾਲਣ ਦਿੱਤੀ ਜਾਵੇ । ਉਨ੍ਹਾਂ
ਕਿਹਾ ਕਿ ਇਸ ਵਾਰ ਸਿਰਫ ਅਜਿਹੇ ਉਮੀਦਵਾਰ ਨੂੰ ਹੀ ਕੌਂਸਲਰ ਬਣਾਇਆ ਜਾਵੇ ਜੋ
ਆਪਣੇ ਸਵਾਰਥ ਦੀ ਬਜਾਏ ਸਿਰਫ ਪਿੰਡ ਦੇ ਵਿਕਾਸ ਕਾਰਜ਼ਾਂ ‘ਚ ਹੀ ਪੂਰੀ ਦਿਲਚਸਪੀ ਲਵੇ
ਅਤੇ ਜੋ ਚੋਣਾਂ ਸਮੇਂ ਕਿਸੇ ਵੀ ਤਰਾਂ੍ਹ ਦਾ ਨਸ਼ਾ ਜਾ ਹੋਰ ਕਿਸੇ ਵੀ ਤਰਾਂ੍ਹ ਦੇ ਲਾਲਚ ਦੀ
ਵਰਤੋਂ ਨਾ ਕਰੇ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਘਰਸ਼ ਕਰ ਰਹੇ ਕਮੇਟੀ ਮੈਬਰਾਂ
ਦਾ ਸਾਥ ਦੇਣ ਦੇ ਲਈ ਲੋਕ ਵੱਧ ਤੋਂ ਵੱਧ ਅੱਗੇ ਆਉਣ । ਉਨ੍ਹਾਂ ਕਿਹਾ ਕਿ ਆਪਣੇ
ਸੰਘਰਸ਼ ਨੂੰ ਨਕਾਮ ਕਰਨ ਦੇ ਲਈ ਕੁਝ ਸਿਆਸੀ ਆਗੂ ਅਤੇ ਗਲਤ ਉਮੀਦਵਾਰ ਪੂਰਾ
ਜੋਰ ਲਗਾਉਣਗੇ ਪਰ ਆਪਾ ਨੂੰ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ , ਕਿਉਂਕਿ
ਵਿਰੋਧੀਆਂ ਦਾ ਹਮੇਸ਼ਾ ਕੰਮ ਹੁੰਦਾ ਹੈ , ਚੰਗੇ ਕੰਮਾਂ ਨੂੰ ਬੁਰਾ ਕਹਿਣਾ ।
ਦੱਸਣਯੋਗ ਹੈ ਕੁਝ ਉਮੀਦਵਾਰ ਸਿਆਸੀ ਆਗੂਆਂ ਨਾਲ ਮਿਲਕੇ ਵਾਰਡਾਂ ਦੀ ਅਦਲਾ ਬਦਲੀ
ਕਰਵਾਉਣ ‘ਚ ਸਫਲ ਹੋਣ ਤੋਂ ਬਾਅਦ ਹੁਣ ਇਨ੍ਹਾਂ ਚੋਣਾਂ ‘ਚ ਆਸਾਨੀ ਨਾਲ ਜਿੱਤ
ਪ੍ਰਾਪਤ ਕਰਕੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਕੁਰਸੀ ਹਾਸਿਲ ਕਰਨ ਦੇ ਸੁਪਨੇ ਦੇਖਣ ‘ਚ
ਲੱਗੇ ਹੋਏ ਹਨ । ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਅਜਿਹੇ ਸ਼ਾਤਿਰ ਦਿਮਾਗ ਦੇ
ਲੋਕ ਆਪਣੀ ਜਿੱਤ ਹਾਸਿਲ ਕਰਨ ਦੇ ਲਈ ਜਾਣਬੁਝ ਕੇ ਆਪਣੇ ਖਿਲਾਫ ਆਪਣੇ ਹੀ ਖਾਸ
ਵਿਅਕਤੀਆਂ ਨੂੰ ਉਮੀਦਵਾਰ ਬਣਾਕੇ ਬਾਅਦ ‘ਚ ਉਸਦੇ ਕਾਗਜ਼ ਵਾਪਿਸ ਲੈ ਲੈਣਗੇ ।
ਲੋੜ ਹੈ ਵੋਟਰਾਂ ਨੂੰ ਅਜਿਹੇ ਉਮੀਦਵਾਰਾਂ ਤੋਂ ਸੁਚੇਤ ਰਹਿਣ ਦੀ । ਜੇਕਰ ਲੋਕਾਂ ਨੇ ਇਸ
ਵਾਰ ਵੀ ਸਹੀ ਫੈਸਲਾ ਨਾ ਲਿਆ ਤਾਂ ਫਿਰ ਲੋਕਾਂ ਨੂੰ ਪਿਛਲੀ ਵਾਰ ਦੀ ਤਰਾਂ੍ਹ ਭਾਰੀ
ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ । ਇਸ ਮੌਕੇ ਕਮੇਟੀ ਮੈਂਬਰ ਚਰਨਾ
ਸਿੰਘ, ਸਤਵੀਰ ਸਿੰਘ, ਗਗਨਦੀਪ ਸਿੰਘ ਘੱਗਾ, ਬੱਬੂ ਸਿੰਘ, ਨਰਿੰਦਰ ਕੁਮਾਰ, ਨੀਟੂ
ਸਿੰਘ, ਰਿੰਕੂ ਸਿੰਘ, ਵਿੰਦਰ ਸਿੰਘ, ਅਮ੍ਰਿੰਤਪਾਲ ਸਿੰਘ ਤੋ ਇਲਾਵਾ ਪਿੰਡ ਵਾਸੀ
ਹਾਜ਼ਰ ਸਨ ।

NO COMMENTS