ਬੁਢਲਾਡਾ 1 ਮਾਰਚ (ਸਾਰਾ ਯਹਾਂ /ਅਮਨ ਮਹਿਤਾ) ਸਥਾਨਕ ਨਗਰ ਕੋਸਲ ਦੀ ਪ੍ਰਧਾਨਗੀ ਦੀ ਕੁਰਸੀ ਹਾਸਲ ਕਰਨ ਲਈ ਕੁਝ ਕਾਂਗਰਸੀ ਕੋਸਲਰ ਜ਼ੋੜ ਤੋੜ ਦੀ ਰਾਜਨੀਤੀ ਅਧੀਨ ਆਪਣੇ ਹੱਕ ਵਿੱਚ ਆਜ਼ਾਦ ਕੋਸਲਰਾਂ ਦੇ ਸਹਿਯੋਗ ਸਦਕਾ ਕਾਂਗਰਸੀ ਲੀਡਰਸਿਪ ਦੇ ਸਾਹਮਣੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਜਿਨ੍ਹਾਂ ਵਿੱਚ ਵਾਰਡ ਨੰਬਰ 16 ਤੋਂ ਸਭ ਤੋਂ ਵੱਧ ਵੋਟਾਂ ਤੋਂ ਜਿੱਤਣ ਵਾਲਾ ਹਰਵਿੰਦਰਦੀਪ ਸਿੰਘ ਸਵੀਟੀ ਖੀਵੇ ਵਾਲਾ ਅਤੇ ਵਾਰਡ ਨੰਬਰ 15 ਤੋਂ ਗੁਰਪ੍ਰੀਤ ਕੋਰ ਚਹਿਲ ਦਾ ਨਾਮ ਚਰਚਾ ਵਿੱਚ ਹੈ। ਕੋਸਲਰ ਸਵੀਟੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਆਜ਼ਾਦ ਕੋਸਲਰਾਂ ਦਾ ਸ਼ਪੱਸ਼ਟ ਬਹੁਮਤ ਹਾਸਲ ਹੈ ਅਤੇ ਇਹ ਬਹੁਮਤ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪਾਰਟੀ ਦੇ ਜਰਨਲ ਸਕੱਤਰ ਮੁੱਖ ਮੰਤਰੀ ਦੇ ਨਿੱਜੀ ਓ ਐਸ ਡੀ ਕੈਪਟਨ ਸੰਦੀਪ ਸੰਧੂ ਸਾਹਮਣੇ ਕਰਨ ਦੀ ਤਿਆਰੀ ਚ ਲੱਗੇ ਹੋਏ ਹਨ। ਕਾਂਗਰਸੀ ਹਲਕਿਆਂ ਅਨੁਸਾਰ ਇਹ ਵੀ ਪਤਾ ਲੱਗੀਆ ਹੈ ਕਿ ਸਵੀਟੀ ਦੇ ਹੱਕ ਵਿੱਚ ਜਿੱਥੇ ਕਾਂਗਰਸ ਦੇ ਕਈ ਵੱਡੇ ਆਗੂ ਮੁੱਖ ਮੰਤਰੀ ਦੇ ਦਫਤਰ ਤੱਕ ਸਿਫਾਰਸ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਉੱਥੇ ਕੁੱਝ ਮਾਲਵੇ ਦੇ ਮੰਤਰੀਆਂ ਤੱਕ ਵੀ ਸੰਪਰਕ ਸਾਧਿਆ ਹੋਇਆ ਹੈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਧਾਨਗੀ ਦੀ ਦਾਅਵੇਦਾਰੀ ਦੀ ਪੁਸ਼ਟੀ ਕਰਦਿਆਂ ਕੋਸਲਰ ਸਵੀਟੀ ਨੇ ਕਿਹਾ ਕਿ ਉਹ ਪ੍ਰਧਾਨਗੀ ਦੀ ਦੋੜ ਵਿੱਚ ਸ਼ਾਮਿਲ ਹਨ ਅਤੇ ਉਹ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਇੱਕਮਤ ਹੋ ਕੇ ਲੋਕਾਂ ਦੇ ਸਹਿਯੋਗ ਨਾਲ ਕੰਮ ਕਰਨਗੇ ਉੱਥੇ 2022 ਦੀਆਂ ਵਿਧਾਨ ਸਭਾ ਚੋਣਾ ਨੂੰ ਮੱਦੇਨਜਰ ਰੱਖਦਿਆਂ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਵੀ ਕੰਮ ਕਰਨਗੇ। ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਜਨਤਾ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨਾਲ ਜਿੱਥੇ ਕਰੋੜਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਉੱਥੇ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਨੂੰ ਇੰਨਬਿਨ ਲਾਗੂ ਕਰਨਗੇ। ਜ਼ਦੋਕਿ ਦੂਸਰੇ ਪਾਸੇ ਪ੍ਰਧਾਨਗੀ ਦੀ ਦਾਅਵੇਦਾਰੀ ਦੀ ਪੁਸ਼ਟੀ ਕਰਦਿਆਂ ਗੁਰਪ੍ਰੀਤ ਕੋਰ ਚਹਿਲ ਦੇ ਪਤੀ ਤਰਜੀਤ ਸਿੰਘ ਚਹਿਲ ਦਾ ਕਹਿਣਾ ਹੈ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਇੱਕ ਮਿਸਾਲ ਕਾਇਮ ਕਰਨਗੇ। ਉਨ੍ਹਾ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਉਹ 50 ਫੀਸਦੀ ਔਰਤਾਂ ਦੇ ਰਾਖਵੇ ਨੂੰ ਮੱਦੇਨਜਰ ਰੱਖਦਿਆਂ ਗੁਰਪ੍ਰੀਤ ਕੋਰ ਚਹਿਲ ਨੂੰ ਪ੍ਰਧਾਨਗੀ ਦੀ ਕੁਰਸੀ ਤੇ ਨਿਵਾਜ ਕੇ ਸੇਵਾ ਦਾ ਮੌਕਾ ਦਿੱਤਾ ਜਾਵੇ। ਦੂਸਰੇ ਪਾਸੇ ਕੁੱਝ ਆਜ਼ਾਦ ਅਤੇ ਵੱਖ ਵੱਖ ਪਾਰਟੀਆਂ ਦੇ ਕੋਸਲਰ ਵੀ ਪ੍ਰਧਾਨਗੀ ਹਾਸਲ ਕਰਨ ਲਈ ਸਿਆਸੀ ਅਕਾਵਾਂ ਤੱਕ ਪਹੁੰਚ ਕਰ ਰਹੇ ਹਨ। ਇਸ ਤੋਂ ਇਲਾਵਾ ਨਗਰ ਸੁਧਾਰ ਸਭਾ ਵੀ ਕੁੱਝ ਕੋਸਲਰਾਂ ਰਾਹੀਂ ਆਪਣੇ ਜੱਕੇ ਫਿੱਟ ਕਰਨ ਵਿੱਚ ਲੱਗੀ ਹੋਈ ਹੈ ਕਿ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਨਗਰ ਸੁਧਾਰ ਸਭਾ ਹਮੇਸ਼ਾ ਹਮਾਇਤ ਕਰਦੀ ਰਹੇਗੀ