-ਕੋਵਿਡ-19 ਰੈਪਿਡ ਰਿਸਪੋੋਂਸ ਟੀਮਾਂ ਦੀ ਨਜ਼ਰ ਆਪੋੋ-ਆਪਣੇ ਪਿੰਡਾ ਵਿੱਚ

0
20

ਮਾਨਸਾ 27 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ)): ਨੋੋਵਲ ਕੋੋਰੇਨਾ ਵਾਇਰਸ ਨਾਲ ਨਿਪਟਣ ਲਈ ਸਿਹਤ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆ ਵਿਸ਼ੇਸ ਡਿਊਟੀਆਂ ਲਗਾਈਆਂ ਗਈਆਂ ਹਨ। ਜਿਲ੍ਹੇ ਵਿੱਚ ਕੁੱਲ 12 ਰੈਪਿਡ ਰਿਸਪੋਂਸ ਟੀਮਾਂ ਹਨ। ਅੱਜ ਬਲਾਕ ਝੁਨੀਰ ਰੈਪਿਡ ਰਿਸਪੋੋਂਸ ਟੀਮ ਦੇ ਇੰਚਾਰਜ ਡਾ.ਵਿਕਾਸ ਨੇ ਵੱਖ-ਵੱਖ ਪਿੰਡਾ ਦਲੇਲ ਵਾਲਾ, ਕੋਟਧਰਮੂ, ਉੱਡਤ ਭਗਤ ਰਾਮ ਅਤੇ ਬਾਜੇਵਾਲਾ ਦਾ ਦੌੌਰਾ ਕੀਤਾ।
    ਡਾ. ਵਿਕਾਸ ਨੇ ਦੱਸਿਆ ਕਿ ਇਸ ਬਲਾਕ ਅਧੀਨ ਸਾਰੇ ਮਰੀਜ ਜੋ ਇਕਾਂਤਵਾਸ ਅਧੀਨ ਹਨ, ਠੀਕ-ਠਾਕ ਹਨ ਅਤੇ ਉਨ੍ਹਾਂ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸਿਵਲ ਸਰਜਨ ਮਾਨਸਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦੇਸ਼ ਤੋਂ ਅਤੇ ਹੋੋਲੇ-ਮੁਹੱਲੇ ਤੋਂ ਆਏ ਮਰੀਜਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ। ਉਨ੍ਹਾ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੂੰ ਆਪਣੀ ਟਰੈਵਲ ਹਿਸਟਰੀ ਬਾਰੇ ਸਿਹਤ ਟੀਮਾ ਨੂੰ ਜਾਣੂੰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿ ਕੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਕੰਟਰੋੋਲ ਰੂਮ ਦਾ ਨੰਬਰ 01652-227056 ਅਤੇ 98888-61178 ਹੈ। ਮਾਨਸਾ ਜ਼ਿਲ੍ਹੇ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾ.ਅਰਸ਼ਦੀਪ ਸਿੰਘ ਅਤੇ ਸ੍ਰੀ ਸੰਤੋੋਸ ਭਾਰਤੀ ਐਪੀਡੀਮਾਲੋੋਜਿਸਟ ਸਾਰੀਆਂ ਸਿਹਤ ਟੀਮਾਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਅਨੁਸਾਰ ਜ਼ਿਲ੍ਹੇ ਵਿੱਚ ਇਕਾਂਤਵਾਸ ਅਧੀਨ 96 ਵਿਅਕਤੀ ਹਨ।

NO COMMENTS