ਕੋਵਿਡ-19 ਤਹਿਤ 48 ਵਿਅਕਤੀਆਂ ਦੇ ਲਏ ਗਏ ਸੈਂਪਲ

0
60

ਖਿਆਲਾ ਕਲਾਂ, 21 ਮਈ ( (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਆਏ ਇਕਾਂਤਵਾਸ ਕੀਤੇ ਵਿਅਕਤੀਆਂ ਦੇ ਟੈਸਟ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਸਿਵਲ ਸਰਜਨ ਮਾਨਸਾ ਡਾ.  ਲਾਲ ਚੰਦ ਠੁਕਰਾਲ ਜੀ ਦੀ ਅਗਵਾਈ ਵਿੱਚ ਅਤੇ ਐਸ ਐਮ ਓ  ਡਾ.  ਨਵਜੋਤਪਾਲ ਸਿੰਘ ਭੁੱਲਰ ਜੀ ਦੀ ਦੇਖਰੇਖ ਹੇਠ ਸੀ ਐਚ ਸੀ ਖਿਆਲਾ ਕਲਾਂ ਵਿਖੇ ਸੈਪਲਿੰਗ ਕੀਤੀ ਗਈ। ਸੈਪਲ ਇਕੱਤਰ ਕਰਨ ਲਈ  ਡਾਕਟਰ ਰਣਜੀਤ ਸਿੰਘ ਰਾਏ,  ਡਾ.  ਅਰਸ਼ਦੀਪ ਸਿੰਘ ਅਤੇ ਡਾ.  ਵਿਸ਼ਵਜੀਤ ਸਿੰਘ ਦੀ  ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ। ਜਿਕਰਯੋਗ ਹੈ ਕਿ ਇਹ ਟੀਮ ਹਰ ਰੋਜ਼ ਮਾਨਸਾ ਜ਼ਿਲ੍ਹੇ ਦੀਆਂ ਵੱਖ ਵੱਖ ਸਬ ਡਵੀਜ਼ਨਾਂ ਵਿੱਚ ਜਾ ਕੇ ਸੈਂਪਲਿੰਗ ਕਰ ਰਹੀ ਹੈ। ਸੈਂਪਲਿੰਗ ਦੌਰਾਨ ਜਸਵੀਰ ਸਿੰਘ, ਕੇਵਲ ਸਿੰਘ, ਜਗਦੀਸ਼ ਸਿੰਘ, ਸੁਖਪਾਲ ਸਿੰਘ  ਆਦਿ ਨੇ ਇਸ ਟੀਮ ਦਾ ਸਹਿਯੋਗ ਕੀਤਾ। ਅੱਜ ਬਾਹਰ ਤੋਂ ਆਏ ਵਿਅਕਤੀਆਂ, ਪੈਰਾਮੈਡੀਕਲ ਸਟਾਫ ਅਤੇ ਪੁਲਿਸ ਹਿਰਾਸਤ ਵਿਚਲੇ ਵਿਅਕਤੀਆਂ ਸਮੇਤ 48 ਵਿਅਕਤੀਆਂ ਦੇ ਸੈਂਪਲ ਇਕੱਤਰ ਕਰ ਕੇ ਟੈਸਟ ਲਈ ਭੇਜੇ ਗਏ। ਇਸ ਮੌਕੇ ਗਿਰਧਾਰੀ ਲਾਲ, ਚਾਨਣ ਦੀਪ ਸਿੰਘ, ਗੁਰਪ੍ਰੀਤ ਸਿੰਘ, ਭੋਲਾ, ਰਵਿੰਦਰ ਕੁਮਾਰ, ਜੱਗਾ ਸਿੰਘ ਆਦਿ ਹਾਜ਼ਰ ਸਨ। 

NO COMMENTS