ਕੋਵਿਡ-19 ਕੰਟਰੋਲ ਰੂਮ ਚ ਅੰਗਹੀਣ ਤੇ ਇਸਤਰੀ ਅਧਿਆਪਕਾਂ ਦੀਆਂ ਲੱਗੀਆਂ ਡਿਊਟੀਆ ਕੱਟਣ ਦੀ ਮੰਗ

0
52

ਮਾਨਸਾ 6 ਮਈ (ਬਪਸ): ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਨਰਿੰਦਰ ਸਿੰਘ ਮਾਖਾ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕੋਵਿਡ-19 ਦੀ ਗੰਭੀਰਤਾ ਨੂੰ ਵੇਖਦਿਆਂ ਸਰਦੂਲਗੜ੍ਹ ਵਿਖੇ ਇੱਕ ਕਰੋਨਾ ਵਾਇਰਸ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ ਵੱਖ-ਵੱਖ ਸਕੂਲ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇੰਨਾ ਡਿਊਟੀਆਂ ਵਿੱਚ ਕੁਝ ਅੰਗਹੀਣ ਅਧਿਆਪਕ, ਇਸਤਰੀ ਅਧਿਆਪਕਾਵਾਂ, ਹਰਿਆਣਾ ਸਟੇਟ ਵਿੱਚ ਵੱਸਦੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਰਾਈਟਸ ਆਫ਼ ਪਰਸਨਜ਼ ਵਿਦ ਡਿਸਏਬਿਲਟੀ ਐਕਟ 2016 ਤਹਿਤ ਅੰਗਹੀਣ ਕਰਮਚਾਰੀਆਂ ਨੂੰ ਇਸ ਪ੍ਰਕਾਰ ਦੀਆਂ ਡਿਊਟੀਆਂ ਤੋਂ ਛੋਟ ਮਿਲੀ ਹੈ । ਛੋਟੇ ਬੱਚਿਆਂ ਵਾਲੀਆਂ ਇਸਤਰੀ ਅਧਿਆਪਕਾਵਾਂ ਨੂੰ ਵੀ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇ।ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਸ਼ਹਿਰ ਤੋਂ ਦੂਰ ਬਣਿਆ ਹੋਣ ਕਰਕੇ ਇਸਤਰੀ ਅਧਿਆਪਕਾਂ ਨੂੰ ਆਉਣ ਜਾਣ ਵਿੱਚ ਵੀ ਮੁਸ਼ਕਿਲ ਪੇਸ਼ ਆਉਂਦੀ ਹੈ ਕਿਉਂਕਿ ਬਹੁਤ ਸਾਰੀਆਂ ਅਧਿਆਪਕਾਵਾਂ ਵਹੀਕਲ ਵੀ ਨਹੀਂ ਚਲਾ ਸਕਦੀਆਂ। ਹਰਿਆਣਾ ਚ ਰਹਿਣ ਵਾਲੇ ਅਧਿਆਪਕਾਂ ਨੂੰ ਆਉਣ-ਜਾਣ ਸਮੇਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮਾਨਸਾ ਨੇ ਸੂਬਾ ਸਰਕਾਰ ਅਤੇ ਡਿਪਟੀ ਕਮਿਸ਼ਨਰਾਨਸਾ ਤੋਂ ਮੰਗ ਕੀਤੀ ਹੈ ਕਿ ਅੰਗਹੀਣ ਕਰਮਚਾਰੀ, ਇਸਤਰੀ ਅਧਿਆਪਕਾਵਾਂ, ਹਰਿਆਣਾ ਸਟੇਟ ਰਿਹਾਇਸ਼ ਵਾਲੇ ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ ਅਤੇ ਕੰਟਰੋਲ ਰੂਮ ਸ਼ਹਿਰ ਦੇ ਨੇੜੇ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਸਰਦੂਲਗੜ੍ਹ ਜਾਂ ਦਫ਼ਤਰ ਮਾਰਕੀਟ ਕਮੇਟੀ ਸਰਦੂਲਗੜ੍ਹ ਵਿਖੇ ਬਣਾਇਆ ਜਾਵੇ।

NO COMMENTS