ਕੋਵਿਡ-19ਲਈ ਸੇਵਾਂਵਾਂ ਦੇਣ ਵਾਲੇ ਦਸ ਹਜਾਰ ਤੋ ਵੱਧ ਨੌਜਵਾਨਾਂ ਦੀ

0
43

ਬੁਢਲਾਡਾ 26 ਮਈ ( (ਸਾਰਾ ਯਹਾ/ਅਮਨ ਮਹਿਤਾ ) ਭਾਰਤ ਸਰਕਾਰ ਦੇ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋ
ਨਹਿਰੂ ਯੂਵਾ ਕੇਂਦਰਾਂ ਰਾਂਹੀ ਕੋਰੋਨਾ ਅਤੇ ਹੋਰ ਕੁਦਰਤੀ ਆਫਤਾਂ ਵਿੱਚ ਸੇਵਾਵਾਂ ਲੈਣ ਲਈ ਵਲੰਟੀਅਰ
ਦਾ ਡਾਟਾ ਆਨ ਲਾਈਨ ਫੀਡ ਕੀਤਾ ਜਾ ਰਿਹਾ ਹੈ ਤਾਂ ਜੋ ਲੋੜ ਪੇਣ ਤੇ ਇਹਨਾਂ ਦੀਆਂ ਸੇਵਾਵਾਂ ਲਈਆਂ ਜਾ
ਸਕਣ ਇਸ ਗੱਲ ਦਾ ਪ੍ਰਗਟਾਵਾ ਨਹਿਰੂ ਯੁਵਾ ਕੇਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ
ਘੰਡ ਨੇ ਨਹਿਰੂ ਯੁਵਾ ਕੇਦਰ ਮਾਨਸਾ ਨਾਲ ਸਬੰੰਧਤ ਬਲਾਕ ਪੱਧਰ ਤੇ ਕੰਮ ਕਰ ਰਹੇ ਨੈਸ਼ਨਲ ਯੁਵਾ
ਵਲੰਟੀਅਰ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।aਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋ ਵਲੰਟੀਅਰ ਭਰਤੀ
ਕਰਨ ਦੇ ਦਿੱਤੇ ਟੀਚੇ ਨੂੰ ਸਮੂਹ ਵਲੰਟੀਅਰ ਨੇ ਪੂਰਾ ਕਰਦੇ ਹੋਏ ਹੁੱਣ ਤੱਕ ਦਸ ਹਜਾਰ ਤੋ ਉਪਰ ਲੋਕਾਂ ਦੀ
ਲਿਸਟ ਤਿਆਰ ਕੀਤੀ ਹੈ ਜੋ ਕਿ ਭਾਰਤ ਸਰਕਾਰ ਨੂੰ ਭੇਜੀ ਜਾ ਚੱਕੀ ਹੈ।ਉਹਨਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ
ਮਾਨਸਾ ਅਤੇ ਸਿਖਿਆ ਵਿਭਾਗ ਵੱਲੋ ਕਰਵਾਈ ਗਈ ਆਨ ਲਾਈਨ ਪੇਟਿੰਗ ਮੁਕਾਬਲੇ ਵਿੱਚ ਵੀ ੪੫੦ ਤੋ
ਉਪਰ ਬੱਚਿਆਂ ਨੇ ਭਾਗ ਲਿਆ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਜਿਸ ਦੇ ਜੈਤੂਆਂ ਨੂੰ ਜਲਦੀ ਹੀ
ਇਨਾਮ ਅਤੇ ਪ੍ਰਸੰਸਾ ਪੱਤਰ ਦਿੱਤੇ ਜਾਣਗੇ।ਸ਼੍ਰੀ ਘੰਡ ਨੇ ਕਿਹਾ ਕਿ ਵਲੰਟੀਅਰ ਦੀ ਭਰਤੀ ਤੋ ਇਲਾਵਾ ਲੋਕਾਂ
ਨੂੰ ਮਾਸਕ ਪਹਿਨਣ, ਸਮੇ-ਸਮੇ ਤੇ ਹੱਥ ਧੋਣ ਦੀ ਜਾਣਕਾਰੀ ਦੇਣ ਅਤੇ ਡਾਕਟਰ ਪੈਰਾ ਮੈਡੀਕਲ ਸਟਾਫ,ਪੁਲੀਸ
ਮੁਲਾਜਮ,ਸਫਾਈ ਸੇਵਕ ਅਤੇ ਕੋਵਿਡ ੨੦੧੯ ਵਿੱਚ ਕੰਮ ਕਰ ਰਹੇ ਸਮੂਹ ਕੋਰੋਨਾ ਯੋਧਿਆਂ ਨੂੰ ਮਾਣ
ਸਨਮਾਨ ਦੇਨ, ਵਿਸ਼ੇਸ ਤੋਰ ਤੇ ਸਟਿਕੱਰ ਅਤੇ ਫਲੈਕਸ ਤਿਆਰ ਕੀਤੇ ਗਏ ਹਨ।ਸ਼੍ਰੀ ਘੰਡ ਨੇ ਦੱਸਿਆ ਕਿ
ਕਲੱਬਾਂ ਵੱਲੋ ਆਪਣੇ ਪੱਧਰ ਤੇ ਵੀ ਪਿੰਡਾਂ ਵਿੱਚ ਕੰਧਾਂ ਤੇ ਕੋਰੋਨਾ ਸਬੰਧੀ ਨਾਹਰੇ ਲਿਖੇ ਜਾ ਰਹੇ
ਹਨ।ਸ਼੍ਰੀ ਘੰਡ ਨੇ ਅੱਜ ਵਲੰਟੀਅਰਜ ਨੂੰ ਪਿੰਡਾਂ ਵਿੱਚ ਲਾਉਣ ਲਈ ਫਲੈਕਸ ਅਤੇ ਸਟਿੱਕਰ ਦੇ ਕੇ ਵੀ ਰਵਾਨਾ
ਕੀਤਾ।ਉਹਨਾਂ ਕਿਹਾ ਕਿ ਕਲੱਬਾਂ ਅਤੇ ਵਲੰਟੀਅਰ ਸਲਾਘਾਯੋਗ ਕੰਮ ਕਰ ਰਹੇ ਹਨ ਅਤੇ ਜਲਦੀ ਇਹਨਾਂ ਨੂੰ
ਮਾਣ ਸਨਮਾਨ ਦਿੱਤਾ ਜਾਵੇਗਾ । ਮੀਟਿੰਗ ਵਿੱਚ ਸਾਮਲ ਵਲੰਟੀਅਰ ਸੁਖਵਿੰਦਰ ਸਿੰਘ ਚਕੇਰੀਆਂ ਲੱਡੂ ਸਿੰਘ
ਬਲਾਕ ਮਾਨਸਾ,ਜਸਪਾਲ ਸਿੰਘ ਅਕਲੀਆ ਅਤੇ ਲਵਪ੍ਰੀਤ ਕੋਰ ਬੁਰਜ ਝੱਬਰ ਬਲਾਕ ਭੀਖੀ,ਦੇਵਿੰਦਰ ਸਿੰਘ ਅਤੇ
ਸ਼ੀਤਲ ਕੋਰ ਬਲਾਕ ਝੁਨੀਰ,ਖੁਸ਼ਵਿੰਦਰ ਸਿੰਘ,ਰਮਨਦੀਪ ਕੌਰ,ਅਤੇ ਅਰਸ਼ਦੀਪ ਸਿੰਘ ਬਲਾਕ
ਬੁਢਲਾਡਾ,ਗੁਰਵਿੰਦਰ ਸਿੰਘ ਬਲਾਕ ਸਰਦੂਲਗੜ ਨੇ ਦੱਸਿਆ ਕਿ ਕਈ ਕਲੱਬਾਂ ਵੱਲੋ ਆਪਣੇ ਪੱਧਰ ਤੇ ਹੀ
ਕਰਫਿਊ ਦੇ ਸਮੇ ਤੋ ਹੀ ਪਿੰਡਾਂ ਵਿੱਚ ਲੋੜਵੰਦਾਂ ਨੂੰ ਖਾਣਾ ਮਹੁੱਈਆਂ ਕਰਵਾਉਣਾ,ਮਾਸਕ ਬਣਾ
ਕੇ ਲੋਕਾਂ ਵਿੱਚ ਵੰਡਣਾ ਅਤੇ ਅਨਾਜ ਮੰਡੀਆਂ ਵਿੱਚ ਵਲੰਟੀਅਰ ਦੀਆਂ ਸੇਵਾਵਾਂ ਦਿੱਤੀਆਂ ਗਈਆਂ ਹਨ
ਅਤੇ ਕਲੱਬਾਂ ਵੱਲੋ ਸ਼ਾਨਦਾਦ ਸੇਵਾਵਾਂ ਦੇਣ ਵਾਲੇ ਯੌਧਿਆਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ।
ਫੋਟੋ ਈ ਮੇਲ ਕੀਤੀ ਹੈ ਜੀ

NO COMMENTS